DSP Dilpreet Singh

DSP ਦਿਲਪ੍ਰੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਜਿੰਮ ‘ਚ ਕਰ ਰਹੇ ਸਨ ਕਸਰਤ

ਚੰਡੀਗੜ੍ਹ, 23 ਫਰਵਰੀ 2024: ਪੰਜਾਬ ਦੇ ਲੁਧਿਆਣਾ ਦੇ ਰਹਿਣ ਵਾਲੇ ਡੀਐਸਪੀ ਦਿਲਪ੍ਰੀਤ ਸਿੰਘ (50) (DSP Dilpreet Singh)  ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵੀਰਵਾਰ ਨੂੰ ਉਹ ਫਿਰੋਜ਼ਪੁਰ ਰੋਡ ‘ਤੇ ਭਾਈਬਾਲਾ ਚੌਕ ਨੇੜੇ ਪਾਰਕ ਪਲਾਜ਼ਾ ਹੋਟਲ ‘ਚ ਜਿੰਮ ਕਰ ਰਿਹਾ ਸੀ। ਕਸਰਤ ਕਰਦੇ ਸਮੇਂ ਦਿਲਪ੍ਰੀਤ ਅਚਾਨਕ ਜ਼ਮੀਨ ‘ਤੇ ਡਿੱਗ ਗਿਆ।

ਇਸ ਦੌਰਾਨ ਜਿੰਮ ਕਰ ਰਹੇ ਨੌਜਵਾਨਾਂ ਨੇ ਉਨ੍ਹਾਂ (DSP Dilpreet Singh) ਨੂੰ ਸੰਭਾਲਣ ਲਈ ਹੱਥ ਪਾਇਆ ਅਤੇ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਕੋਈ ਹਿਲਜੁਲ ਨਾ ਹੋਈ ਤਾਂ ਉਹ ਡੀਐਸਪੀ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਦਿਲਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਮਾਮਲੇ ‘ਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕੀਤਾ- ‘ਕੱਲ੍ਹ ਅਸੀਂ ਡੀਐਸਪੀ ਦਿਲਪ੍ਰੀਤ ਸਿੰਘ ਨੂੰ ਗੁਆ ਦਿੱਤਾ, ਉਹ ਸੰਗਰੂਰ ਦੇ ਖਨੌਰੀ ਬਾਰਡਰ ‘ਤੇ ਡਿਊਟੀ ‘ਤੇ ਸਨ। ਉਹ ਪਿਛਲੇ 31 ਸਾਲਾਂ ਤੋਂ ਪੰਜਾਬ ਅਤੇ ਪੁਲਿਸ ਦੀ ਸੇਵਾ ਕਰ ਰਿਹਾ ਸੀ। ਅਸੀਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹਾਂ।

ਵਿਦੇਸ਼

Scroll to Top