ਚੰਡੀਗੜ੍ਹ, 07 ਸਤੰਬਰ 2023: ਇੱਕ ਪਾਸੇ ਜਿੱਥੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸ਼ਹਿਰ ਤੋਂ ਲੈ ਕੇ ਪਿੰਡਾਂ ਤੱਕ ਪੁਲਿਸ ਨੇ ਨੁੱਕੜ ਮੀਟਿੰਗਾਂ ਦਾ ਦੌਰ ਸ਼ੁਰੂ ਹੈ। ਦੂਜੇ ਪਾਸੇ ਵਿਭਾਗ ਦੀ ਮੁਹਿੰਮ ਨੂੰ ਉਨ੍ਹਾਂ ਦੇ ਆਪਣੇ ਮੁਲਾਜ਼ਮ ਹੀ ਢਾਹ ਲਾਉਂਦੇ ਨਜ਼ਰ ਆ ਰਹੇ । ਅਜਿਹਾ ਹੀ ਮਾਮਲਾ ਜਲੰਧਰ ਸ਼ਹਿਰ ‘ਚ ਦੇਖਣ ਨੂੰ ਮਿਲਿਆ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਪੁਲਿਸ ਦੇ ਏਐਸਆਈ ਰੈਂਕ ਦੇ ਅਧਿਕਾਰੀ ਜਸਪਾਲ ਸਿੰਘ ਨੇ ਖੂਬ ਹੰਗਾਮਾ ਕੀਤਾ। ਏਐਸਆਈ ਨੇ ਆਪਣੀ ਬੋਲੈਰੋ ਨਾਲ 4 ਗੱਡੀਆਂ ਨੂੰ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ।
ਪੁਲਿਸ ਅਧਿਕਾਰੀ ਨੇ 3 ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਨਿੱਜੀ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀ ਕਾਰ ਨੂੰ ਨੂੰ ਟੱਕਰ ਮਾਰ ਦਿੱਤੀ। ਏਐਸਆਈ ਜਸਪਾਲ ਸਿੰਘ ਜਲੰਧਰ ਪੁਲਿਸ ਲਾਈਨ ਵਿੱਚ ਤਾਇਨਾਤ ਹੈ । ਹੰਗਾਮਾ ਹੋਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਨਿਊ ਬਾਰਾਦਰੀ ਦੀ ਪੁਲਿਸ ਨੂੰ ਮੌਕੇ ‘ਤੇ ਪਹੁੰਚ ਕੇ ਏ.ਐੱਸ.ਆਈ ਜਸਪਾਲ ਨੂੰ ਆਪਣੇ ਨਾਲ ਥਾਣੇ ਲੈ ਗਏ, ਫਿਰ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ।
ਇੱਕ ਨਿੱਜੀ ਹੋਟਲ ਵਿੱਚ ਖੜ੍ਹੀ ਕਾਰ ਦੇ ਮਾਲਕ ਡਾ: ਮਨੀਸ਼ ਨੇ ਦੱਸਿਆ ਕਿ 15-20 ਮਿੰਟ ਪਹਿਲਾਂ ਉਹ ਆਪਣੀ ਕਾਰ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀ ਕਰਕੇ ਹੋਟਲ ਦੇ ਅੰਦਰ ਮੀਟਿੰਗ ਕਰਨ ਗਿਆ ਸੀ। ਇਸ ਤੋਂ ਬਾਅਦ ਹੋਟਲ ਦਾ ਸਟਾਫ ਉਸ ਦੀ ਮੀਟਿੰਗ ਵਿਚ ਆਇਆ ਅਤੇ ਉਸ ਨੂੰ ਦੱਸਿਆ ਕਿ ਕਿਸੇ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਹੈ |
ਜਦੋਂ ਉਹ ਹੋਟਲ ਦੀ ਇਮਾਰਤ ਤੋਂ ਹੇਠਾਂ ਉਤਰਿਆ ਤਾਂ ਪੁਲਿਸ ਮੁਲਾਜ਼ਮਾਂ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਪਹਿਲਾਂ ਹੀ ਫੜ ਲਿਆ ਸੀ ਅਤੇ ਉਸ ਨੇ ਆਪਣੀ ਬੋਲੈਰੋ ਕਾਰ ਨਾਲ ਤਿੰਨ-ਚਾਰ ਗੱਡੀਆਂ ਨੂੰ ਵੀ ਟੱਕਰ ਮਾਰ ਦਿੱਤੀ।
ਏਐਸਆਈ ਜਸਪਾਲ ਸਿੰਘ ਨੂੰ ਜਦੋਂ ਹਸਪਤਾਲ ਵਿੱਚ ਵਾਹਨਾਂ ਨੂੰ ਟੱਕਰ ਮਾਰਨ ਬਾਰੇ ਪੁੱਛਿਆ ਤਾਂ ਉਸ ਨੇ ਵੱਖੋ-ਵੱਖ ਤਰ੍ਹਾਂ ਦੀਆਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਹ ਕਹਿਣ ਲੱਗਾ ਕਿ ਉਸ ਦੇ ਨੌਜਵਾਨ ਲੜਕੇ ਦੀ ਮੌਤ ਹੋ ਗਈ ਹੈ। ਉਸਦੇ ਗਮ ਵਿੱਚ ਉਸਨੇ ਸ਼ਰਾਬ ਪੀਤੀ | ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇੱਕ ਹੀ ਗੱਡੀ ਨੂੰ ਟੱਕਰ ਮਾਰੀ ਗਈ। ਉਹ ਮੁਲਾਜ਼ਮ ਦਾ ਬਚਾਅ ਕਰਦੇ ਨਜ਼ਰ ਆਏ ।