Drugs

ਜਿੰਮ ਦੀ ਆੜ ‘ਚ ਸਪਲਾਈ ਹੁੰਦਾ ਸੀ ਨਸ਼ਾ, ਪੁਲਿਸ ਵੱਲੋਂ 6 ਜਣੇ ਨਸ਼ੇ ਦੀ ਖੇਪ ਸਮੇਤ ਕਾਬੂ

ਚੰਡੀਗੜ੍ਹ, 07 ਫਰਵਰੀ 2025: ਨਸ਼ਿਆਂ (Drugs) ਚਲਾਈ ਵਿਰੁੱਧ ਮੁਹਿੰਮ ਤਹਿਤ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸੀਆਈਏ ਸਰਹਿੰਦ ਟੀਮ ਨੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 6 ਜਣਿਆਂ ਨੂੰ ਨਸ਼ਾ ਤਸਕਰੀ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ 2 ਲੱਖ 56,846 ਨਸ਼ੀਲੀਆਂ ਗੋਲੀਆਂ/ਕੈਪਸੂਲ, 21,364 ਨਸ਼ੀਲੇ ਟੀਕੇ ਅਤੇ 738 ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਤੋਂ ਇੱਕ ਸਕੂਟਰ, ਇੱਕ ਮੋਟਰਸਾਈਕਲ ਅਤੇ ਇੱਕ ਕਾਰ ਬਰਾਮਦ ਕੀਤੀ ਹੈ।

ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ, ਬਡਾਲੀ ਆਲਾ ਸਿੰਘ ਪੁਲਿਸ ਸਟੇਸ਼ਨ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਨ ਉੱਤਰ ਪ੍ਰਦੇਸ਼ ਤੋਂ ਹਰਿਆਣਾ-ਪੰਜਾਬ ਰਾਹੀਂ ਚੱਲਣ ਵਾਲੀ ਡਰੱਗ ਸਪਲਾਈ ਚੇਨ ਟੁੱਟ ਗਈ ਹੈ।

ਸੀਆਈਏ ਸਰਹਿੰਦ ਟੀਮ ਨੇ ਮੁਲਜ਼ਮ ਪਰਵਿੰਦਰ ਸਿੰਘ ਵਾਸੀ ਪਿੰਡ ਚਲਣਾ ਖੁਰਦ, ਜ਼ਿਲ੍ਹਾ ਐਸਏਐਸ ਨਗਰ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਭਾਰੀ ਮਾਤਰਾ ‘ਚ ਨਸ਼ੀਲੇ (Drugs)ਟੀਕੇ/ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਮਾਮਲਾ ਦਰਜ ਕਰ ਲਿਆ ਗਿਆ। ਜਾਂਚ ਦੌਰਾਨ ਜਦੋਂ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਖੁਲਾਸਾ ਹੋਇਆ ਕਿ ਮੁਲਜ਼ਮ ਪਰਵਿੰਦਰ ਸਿੰਘ ਖੁਦ ਵੀ ਨਸ਼ਾ ਕਰਨ ਵਾਲਾ ਅਤੇ ਵੇਚਣ ਵਾਲਾ ਸੀ ਅਤੇ ਯਮੁਨਾ ਨਗਰ ਦੇ ਸਾਹਿਲ ਨਾਮਕ ਵਿਅਕਤੀ ਤੋਂ ਮੈਡੀਕਲ ਦਵਾਈਆਂ ਖਰੀਦਦਾ ਸੀ ਅਤੇ ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ‘ਚ ਸਪਲਾਈ ਕਰਦਾ ਸੀ।

ਜਿਸ ਤੋਂ ਬਾਅਦ ਸਾਹਿਲ ਨਾਮ ਦੇ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ/ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ । ਸਾਹਿਲ ਦੀ ਯਮੁਨਾ ਨਗਰ ‘ਚ ਇੱਕ ਜਿੰਮ ਸਪਲੀਮੈਂਟ ਦੀ ਦੁਕਾਨ ਹੈ, ਜਿਸਦੀ ਆੜ ‘ਚ ਉਹ ਹਰਿਆਣਾ ਅਤੇ ਪੰਜਾਬ ‘ਚ ਡਾਕਟਰੀ ਦਵਾਈਆਂ ਦੀ ਸਪਲਾਈ ਕਰਦਾ ਸੀ। ਮੁੱਢਲੀ ਪੁੱਛਗਿੱਛ ਦੌਰਾਨ ਦੇਸੀ ਸਾਹਿਲ ਨੇ ਦੱਸਿਆ ਕਿ ਉਹ ਇਹ ਨਸ਼ੀਲੇ ਪਦਾਰਥ ਸਹਾਰਨਪੁਰ ਨਿਵਾਸੀ ਪੰਕਜ ਚੌਧਰੀ ਉਰਫ਼ ਵਿਰਾਟ ਤੋਂ ਪ੍ਰਾਪਤ ਕਰਦਾ ਹੈ।

ਸੀਆਈਏ ਸਟਾਫ ਨੇ ਪੰਕਜ ਚੌਧਰੀ ਅਤੇ ਸ਼ੁਭਮ ਵਾਸਿਆਂ ਨੂੰ ਸਹਾਰਨਪੁਰ (ਯੂਪੀ) ਤੋਂ ਗ੍ਰਿਫ਼ਤਾਰ ਕੀਤਾ। ਇਸ ਕਾਰੋਬਾਰ ‘ਚ ਪੰਕਜ ਦੇ ਭਾਈਵਾਲ, ਸ਼ੁਭਮ ਦਾ ਸਹਾਰਨਪੁਰ ਵਿੱਚ ਇੱਕ ਗੈਰ-ਕਾਨੂੰਨੀ ਗੋਦਾਮ ਸੀ, ਜਿੱਥੋਂ ਵੱਡੀ ਮਾਤਰਾ ਵਿੱਚ ਵਪਾਰਕ ਗ੍ਰੇਡ ਨਸ਼ੀਲੇ ਪਦਾਰਥ, ਸਰਿੰਜਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਗਏ ਸਨ। ਮੁੱਢਲੀ ਪੁੱਛਗਿੱਛ ਦੌਰਾਨ ਪੰਕਜ ਨੇ ਦੱਸਿਆ ਕਿ ਉਸਨੂੰ ਇਹ ਡਾਕਟਰੀ ਦਵਾਈ ਮੇਰਠ (ਯੂਪੀ) ਦੇ ਰਹਿਣ ਵਾਲੇ ਅਬਦੁਲ ਵਾਜਿਦ ਤੋਂ ਮੰਗਵਾਉਂਦਾ ਸੀ |

ਜਿਸ ਤੋਂ ਬਾਅਦ ਸੀਆਈਏ ਦੀ ਟੀਮ ਨੇ ਮੇਰਠ ‘ਚ ਛਾਪਾ ਮਾਰਿਆ ਅਤੇ ਅਬਦੁਲ ਅਤੇ ਉਸਦੇ ਸਾਥੀਆਂ ਮੇਰਠ ਨਿਵਾਸੀ ਸ਼ਾਹਿਦ ਅਤੇ ਵਸੀਮ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨਾਹ ਦੇ ਅਨੁਸਾਰ, ਅਬਦੁਲ ਦੇ ਗੈਰ-ਕਾਨੂੰਨੀ ਗੋਦਾਮ ‘ਤੇ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਟੀਕੇ, ਸੀਸੀਆ ਅਤੇ ਨਸੀਮੀਆ ਗੋਲੀਆਂ/ਕੈਪਸੂਲ ਜ਼ਬਤ ਕੀਤੇ ਗਏ ਸਨ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਸ਼ਿਆਂ ਦੀ ਸਪਲਾਈ ਦਾ ਇੱਕ ਪੂਰਾ ਨੈੱਟਵਰਕ ਹੈ ਜੋ ਮੇਰਠ (ਯੂਪੀ), ਦਿੱਲੀ, ਸਹਾਰਨਪੁਰ (ਯੂਪੀ), ਯਮੁਨਾਨਗਰ (ਹਰਿਆਣਾ) ਤੋਂ ਸ਼ੁਰੂ ਹੁੰਦਾ ਹੈ ਅਤੇ ਪੰਜਾਬ ਤੱਕ ਫੈਲਿਆ ਹੋਇਆ ਹੈ।

Read More: ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਚਲਾਈ ਨਵੀਂ ਮੁਹਿੰਮ, ਜਾਰੀ ਕੀਤਾ ਹੈਲਪਲਾਈਨ ਨੰਬਰ

Scroll to Top