ਹਰਿਆਣਾ ‘ਚ ਹੁਣ ਤੱਕ 37.29 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਤੇ ਕੀਮਤੀ ਵਸਤੂਆਂ ਜ਼ਬਤ

Haryana

ਚੰਡੀਗੜ੍ਹ, 7 ਮਈ 2024: ਹਰਿਆਣਾ (Haryana) ‘ਚ ਲੋਕ ਸਭਾ ਆਮ ਚੋਣ-2024 ਨੂੰ ਨਿਰਪੱਖ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੇ ਨਾਲ-ਨਾਲ ਹੋਰ ਇਨਫੋਰਸਮੈਂਟ ਏਜੰਸੀਆਂ ਵੱਲੋਂ ਵੀ ਲਗਾਤਾਰ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਅਤੇ ਨਗਦ ਰਕਮ ਦੀ ਮੂਵਮੈਂਟ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਹੁਣ ਤੱਕ 7.24 ਕਰੋੜ ਦੀ ਨਗਦ ਰਕਮ ਜ਼ਬਤ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, 30.05 ਕਰੋੜ ਰੁਪਏ ਦੀ ਅਵੈਧ ਸ਼ਰਾਬ, ਨਸ਼ੀਲੇ ਪਦਾਰਥ ਤੇ ਕੀਮਤੀ ਵਸਤੂਆਂ ਵੀ ਜ਼ਬਤ ਕੀਤੀ ਗਈ ਹੈ। ਗੌਰਤਲਬ ਹੈ ਕਿ ਇਹ ਅੰਕੜਾ 2014 ਤੇ 2019 ਦੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਜ਼ਬਤ ਕੀਤੀ ਗਈ ਵਸਤੂਆਂ ਤੋਂ ਕਿਤੇ ਵੱਧ ਹੈ।

ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਆਮ ਚੋਣ 2024 ਦਾ ਸਮੇਂ ਹੁਣੇ ਖ਼ਤਮ ਵੀ ਨਹੀਂ ਹੋਇਆ ਹੈ ਅਤੇ ਇਸ ਵਾਰ ਹੁਣ ਤੱਕ 7.24 ਕਰੋੜ ਰੁਪਏ ਨਗਦ, 12.94 ਲੱਖ ਰੁਪਏ ਕੀਮਤ ਦੀ 3,87,332.77 ਲੀਟਰ ਅਵੈਧ ਸ਼ਰਾਬ, 12.55 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ, 1.80 ਕਰੋੜ ਰੁਪਏ ਦੀ ਕੀਮਤੀ ਵਸਤੂਆਂ ਅਤੇ 2.76 ਕਰੋੜ ਰੁਪਏ ਦੀ ਹੋਰ ਵਸਤੂਆਂ ਜ਼ਬਤ ਕੀਤੀਆਂ ਗਈਆਂ ਹਨ।

ਉਨ੍ਹਾਂ ਨੇ ਦੱਸਿਆ ਕਿ ਸਾਲ 2014 ਦੇ ਵਿਧਾਨ ਸਭਾ ਚੋਣਾਂ ਵਿਚ 3.10 ਕਰੋੜ ਰੁਪਏ ਨਗਦ ਰਕਮ, 2.69 ਕਰੋੜ ਰੁਪਏ ਦੀ ਅਵੈਧ ਸ਼ਰਾਬ ਤੇ 1.21 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸਮੇਤ ਕੁੱਲ 7 ਕਰੋੜ ਰੁਪਏ ਦੀ ਜ਼ਬਤੀ ਕੀਤੀ ਗਈ ਸੀ। ਇਸ ਤਰ੍ਹਾ ਸਾਲ 2019 ਦੇ ਲੋਕ ਸਭਾ ਚੋਣਾਂ ਦੌਰਾਨ ਕੁੱਲ 18.36 ਕਰੋੜ ਰੁਪਏ ਦੀ ਜ਼ਬਤੀ ਕੀਤੀ ਗਈ ਸੀ, ਜਿਸ ਵਿਚ 2.74 ਕਰੋੜ ਰੁਪਏ ਨਗਦ, 6.23 ਕਰੋੜ ਰੁਪਏ ਦੀ ਅਵੈਧ ਸ਼ਰਾਬ ਤੇ 9.38 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਸ਼ਾਮਲ ਹਨ। ਵਿਧਾਨ ਸਭਾ ਚੋਣ-2019 ਦੌਰਾਨ 5.17 ਕਰੋੜ ਰੁਪਏ ਨਗਦ, 9.73 ਕਰੋੜ ਰੁਪਏ ਦੀ ਅਵੈਧ ਸ਼ਰਾਬ ਅਤੇ 3.27 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 4.14 ਲੱਖ ਰੁਪਏ ਦੀ ਚਾਂਦੀ ਜ਼ਬਤ ਕੀਤੀ ਗਈ ਸੀ, ਜਿਨ੍ਹਾਂ ਦੀ ਕੁੱਲ ਕੀਮਤ 18.22 ਕਰੋੜ ਰੁਪਏ ਬਣਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।