ਚੰਡੀਗੜ੍ਹ ,2 ਅਗਸਤ :ਦੇਸ਼ ਦੇ ਵਿਚ ਹਾਲਤ ਬਹੁਤ ਹੀ ਨਾਜ਼ੁਕ ਬਣਦੇ ਜਾ ਰਹੇ ਹਨ,ਅਜਿਹੇ ਦੇ ਵਿੱਚ ਸਾਡੀ ਸਿਹਤ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ | ਕਿਉਂਕਿ ਕੋਰੋਨਾ ਕਾਲ ਦਾ ਖਤਰਾ ਦੇਸ਼ ਦੇ ਵਿੱਚੋ ਅਜੇ ਖਤਮ ਨਹੀਂ ਹੋਇਆ ਕਿ ਕੋਰੋਨਾ ਦੀ ਤੀਜੀ ਲਹਿਰ ਦੇਸ਼ ‘ਚ ਦਸਤਕ ਦੇ ਚੁੱਕੀ ਹੈ ਜੋ ਕਿ ਬਹੁਤ ਹੀ ਘਾਤਕ ਹੈ
ਸੋ ,ਜੇਕਰ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੰਦੇ ਹੈ ਤਾਂ ਸਾਨੂੰ ਸਿਰਫ ਆਪਣੇ ਖਾਣ-ਪੀਣ ਤੇ ਧਿਆਨ ਦੇਣ ਦੀ ਜਰੂਰਤ ਹੈ |ਅਸੀਂ ਆਪਣੇ-ਆਪ ਨੂੰ ਤੰਦਰੁਸਤ ਰੱਖਣ ਲਈ ਫ਼ਲ ਜਾ ਹਰੀਆਂ ਸਬਜ਼ੀਆਂ ਖਾਣ ਵੱਲ ਤਾਂ ਧਿਆਨ ਦੇ ਦਿੰਦੇ ਹਾਂ ,ਪਰ ਪਾਣੀ ਪੀਣ ਵੱਲ ਸਾਡਾ ਬਹੁਤ ਘੱਟ ਧਿਆਨ ਹੁੰਦਾ ਹੈ |
ਪਰ ਮਾਹਿਰ ਦੱਸਦੇ ਹਨ ਕਿ ਥੋੜੀ-ਥੋੜੀ ਦੇਰ ਬਾਅਦ ਪਾਣੀ ਪੀਂਦੇ ਰਹਿਣ ਨਾਲ ਸਰੀਰ ‘ਚ ਐਨਰਜੀ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਪੇਟ ਨਾਲ ਸਬੰਧਤ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ।ਵੈਸੇ ਜੋ ਲੋਕ ਜ਼ਿਆਦਾ ਐਕਟਿਵ ਰਹਿੰਦੇ ਹਨ। ਐਕਸਰਸਾਇਜ਼ ਕਰਦੇ ਹਨ, ਖੇਡਦੇ ਹਨ, ਉਨ੍ਹਾਂ ਦਾ ਪਸੀਨਾ ਜ਼ਿਆਦਾ ਵਹਿੰਦਾ ਹੈ। ਅਜਿਹੇ ‘ਚ ਉਨ੍ਹਾਂ ਲਈ ਆਪਣੇ ਸਰੀਰ ਨੂੰ ਨਿਯਮਿਤ ਤੌਰ ‘ਤੇ ਹਾਈਡ੍ਰੇਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ।
ਹਰ ਮੌਸਮ ‘ਚ ਪਾਣੀ ਪੀਣਾ ਫਾਇਦੇਮੰਦ ਹੈ ਇਹ ਬੌਡੀ ਨੂੰ ਡਿਟੌਕਸੀਫਾਈ ਕਰਦਾ ਹੈ ਤੇ ਤਹਾਨੂੰ ਫਿੱਟ ਰੱਖਦਾ ਹੈ। ਤੁਸੀਂ ਚਾਹੋ ਤਾਂ ਨਿੰਬੂ ਪਾਣੀ ਵੀ ਪੀ ਸਕਦੇ ਹੋ। ਇਸ ‘ਚ ਤੁਸੀਂ ਥੋੜੀ ਜਿਹੀ ਮਾਤਰਾ ਖੰਡ ਵੀ ਮਿਲਾ ਸਕਦੇ ਹੋ।ਖਿਡਾਰੀਆਂ ਨੂੰ ਅਕਸਰ ਹਾਈਪਰਥਰਮਿਆ ਹੋ ਜਾਂਦਾ ਹੈ। ਯਾਨੀ ਪਾਣੀ ਦੀ ਕਮੀ ਜਾਂ ਜ਼ਿਆਦਾ ਡੀਹਾਈਡ੍ਰੇਸ਼ਨ ਦੇ ਚੱਲਦਿਆਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ। ਅਜਿਹੀ ਸਥਿਤੀ ‘ਚ ਰੀਹਾਈਡ੍ਰੇਟ ਕਰਨਾ ਬਹੁਤ ਜ਼ਰੂਰੀ ਹੈ ਪਾਣੀ ਪੀਂਦੇ ਰਹਿਣ ਨਾਲ ਨਾ ਤੁਸੀਂ ਫਿੱਟ ਤੇ ਗੰਭੀਰ ਬੀਮਾਰੀਆਂ ਤੋਂ ਵੀ ਬਚ ਸਕੋਗੇ, ਪਾਣੀ ਪੀਂਦੇ ਰਹਿਣ ਨਾਲ ਸਰੀਰ ਦਾ ਤਾਪਮਾਨ ਵੀ ਸੰਤੁਲਿਤ ਰਹਿੰਦਾ ਹੈ।
ਤੁਹਾਡੇ ਸਰੀਰ ‘ਚ ਐਂਜ਼ਾਇਮ ਠੀਕ ਢੰਗ ਨਾਲ ਕੰਮ ਕਰਦੇ ਰਹਿਣ ਇਸ ਲਈ ਸਰੀਰ ਦਾ ਤਾਪਮਾਨ ਠੀਕ ਬਣਿਆ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਐਸਾ ਨਹੀਂ ਹੋਵੇਗਾ ਤਾਂ ਸਰੀਰ ਦੇ ਸਾਰੇ ਕੰਮ ਰੁਕ ਜਾਣਗੇ।ਜੋ ਲੋਕ ਪਾਣੀ ਘੱਟ ਪੀਂਦੇ ਹਨ ਉਨ੍ਹਾਂ ਦੇ ਪੇਟ ‘ਚ ਸਟੋਨ ਬਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਯੂਰਿਨ ਨੂੰ ਡਾਇਲਿਊਟ ਕਰਨ ਤੇ ਸਟੂਲਸ ਨੂੰ ਠੀਕ ਰੱਖਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ।
ਇਸ ਦੇ ਨਾਲ ਹੀ ਸਰੀਰ ‘ਚ ਬਲੱਡ ਸਰਕੂਲੇਸ਼ਨ ਬਣਾਈ ਰੱਖਣ ਲਈ ਵੀ ਪਾਣੀ ਦਾ ਸੇਵਨ ਸਹੀ ਮਾਤਰਾ ‘ਚ ਕਰਨਾ ਜ਼ਰੂਰੀ ਹੈ। ਬਲੱਡ ਸਰੀਰ ਦੇ ਸਾਰੇ ਅੰਗਾਂ ਤੱਕ ਪੋਸ਼ਕ ਤੱਤ ਪਹੁੰਚਾਉਂਦਾ ਹੈ ਤੇ ਸਰੀਰ ਨੂੰ ਐਨਰਜੀ ਦਿੰਦਾ ਹੈ।ਇਸ ਲਈ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ |