ਚੰਡੀਗੜ੍ਹ, 18 ਅਗਸਤ 2023: ਜਲੰਧਰ ਵਿਖੇ ਮਾਤਾ ਚਿੰਤਪੁਰਨੀ ਮੰਦਰ (Mata Chintapurni temple) ਕਮੇਟੀ ਨੇ ਮੰਦਰ ਆਉਣ ਵਾਲੇ ਲੋਕਾਂ ਲਈ ਡਰੈੱਸ ਕੋਡ ਜਾਰੀ ਕੀਤਾ ਹੈ। ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਲੋਕ ਛੋਟੇ ਕੱਪੜੇ, ਫਟੀ ਜੀਨਸ, ਕੈਪਰੀ ਸਕਰਟ ਸਮੇਤ ਪੱਛਮੀ ਪਹਿਰਾਵੇ ਪਾ ਕੇ ਆਉਣਗੇ, ਉਨ੍ਹਾਂ ਨੂੰ ਮੰਦਰ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਅਤੇ ਜਲੰਧਰ ਦੇ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਨ ਨੇ ਵੀ ਡਰੈਸ ਕੋਡ ਲਾਗੂ ਕੀਤਾ ਸੀ।
ਮੰਦਰ (Mata Chintapurni temple) ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਅਨਿਲ ਪਾਠਕ ਨੇ ਦੱਸਿਆ ਕਿ ਹੁਣ ਸ਼ਰਧਾਲੂਆਂ ਨੂੰ ਸਾਦੇ ਕੱਪੜੇ ਪਾ ਕੇ ਹੀ ਮੰਦਰ ਆਉਣਾ ਪਵੇਗਾ। ਮੰਦਰ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਇਨ੍ਹਾਂ ‘ਤੇ ਪਾਬੰਦੀ ਲਗਾਈ ਗਈ ਹੈ। ਜਿਕਰਯੋਗ ਹੈ ਕਿ ਪੰਜਾਬ ਵਿੱਚ ਅੰਤਰ-ਧਰਮੀ ਸਦਭਾਵਨਾ ਦੇ ਸਭ ਤੋਂ ਵੱਡੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਲਈ ਡਰੈੱਸ ਕੋਡ ਪਹਿਲਾਂ ਹੀ ਲਾਗੂ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਫਟੀ ਜੀਨਸ, ਛੋਟੇ ਕੱਪੜੇ, ਹਾਫ ਪੈਂਟ, ਮਿੰਨੀ ਸਕਰਟ ਆਦਿ ਪਹਿਨਣ ‘ਤੇ ਪਾਬੰਦੀ ਹੈ।