ਚੰਡੀਗੜ੍ਹ, 24 ਜੂਨ 2023: ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਰ (Sri Kali Mata Temple) ਵਿੱਚ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਮੰਦਰ ਦੀ ਵੈੱਬਸਾਈਟ ‘ਤੇ ਮੰਦਰ ‘ਚ ਦਰਸ਼ਨਾਂ ਲਈ ਡਰੈੱਸ ਕੋਡ ਜਾਰੀ ਕੀਤਾ ਗਿਆ ਹੈ। ਹੁਣ ਮੰਦਰ ‘ਚ ਹਾਫ ਪੈਂਟ, ਮਿੰਨੀ ਸਕਰਟ, ਫਰੌਕ, ਫਟੇ ਜੀਨਸ ਅਤੇ ਨਾਈਟ ਸੂਟ ਆਦਿ ਪਹਿਨ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਮੰਦਰ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ | ਮੰਦਰ ‘ਚ ਬੀੜੀ ਸਿਗਰਟ, ਪਾਨ, ਗੁਟਖਾ ‘ਤੇ ਵੀ ਪਾਬੰਦੀ ਹੈ।
ਇਸਦੇ ਨਾਲ ਹੀ ਮਥੁਰਾ ਦੇ ਬਰਸਾਨਾ ਦੇ ਰਾਧਾਰੀ ਮੰਦਰ ਨੇ ਡਰੈੱਸ ਕੋਡ ਜਾਰੀ ਕੀਤਾ ਹੈ, ਜਿਸ ਤਹਿਤ ਹਾਫ ਪੈਂਟ ਅਤੇ ਮਿੰਨੀ ਸਕਰਟ ਸਮੇਤ ਇਤਰਾਜ਼ਯੋਗ ਕੱਪੜੇ ਪਹਿਨੇ ਸ਼ਰਧਾਲੂਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੁਝ ਮਹੀਨੇ ਪਹਿਲਾਂ ਵਰਿੰਦਾਵਨ ਦੇ ਰਾਧਾ ਦਾਮੋਦਰ ਮੰਦਰ ਦੇ ਪ੍ਰਬੰਧਕਾਂ ਨੇ ਵੀ ਐਲਾਨ ਕੀਤਾ ਸੀ ਕਿ ਅਜਿਹੇ ਕੱਪੜੇ ਪਹਿਨੇ ਸ਼ਰਧਾਲੂਆਂ ਨੂੰ ਮੰਦਰ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।