Dr. Ram Narayan Agarwa

DRDO ਵੱਲੋਂ ਅਗਨੀ ਮਿਜ਼ਾਈਲ ਵਿਗਿਆਨੀ ਡਾ. ਰਾਮ ਨਰਾਇਣ ਅਗਰਵਾਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 16 ਅਗਸਤ 2024: ‘ਅਗਨੀ ਮੈਨ’ ਵਜੋਂ ਜਾਣੇ ਜਾਂਦੇ ਪ੍ਰਸਿੱਧ ਮਿਜ਼ਾਈਲ ਵਿਗਿਆਨੀ ਡਾਕਟਰ ਰਾਮ ਨਰਾਇਣ ਅਗਰਵਾਲ (Dr. Ram Narayan Agarwal) ਦਾ 84 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਅਗਨੀ ਮਿਜ਼ਾਈਲਾਂ ਦੇ ਜਨਕ ਵਜੋਂ ਜਾਣੇ ਜਾਂਦੇ ਹਨ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਦੱਸਿਆ ਕਿ ਵਿਗਿਆਨੀ ਰਾਮ ਨਾਰਾਇਣ ਅਗਰਵਾਲ ਦੀ ਹੈਦਰਾਬਾਦ ‘ਚ ਦਿਹਾਂਤ ਹੋ ਗਿਆ |

ਡਾ. ਰਾਮ ਨਰਾਇਣ ਅਗਰਵਾਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਡੀਆਰਡੀਓ ਦੇ ਸਾਬਕਾ ਮੁਖੀ ਅਤੇ ਮਿਜ਼ਾਈਲ ਵਿਗਿਆਨੀ ਡਾਕਟਰ ਸਤੀਸ਼ ਰੈਡੀ ਨੇ ਕਿਹਾ ਕਿ ਦੇਸ਼ ਨੇ ਇੱਕ ਮਹਾਨ ਸ਼ਖਸੀਅਤ ਨੂੰ ਗੁਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਵਿਕਾਸ ‘ਚ ਵੱਡਾ ਯੋਗਦਾਨ ਦਿੱਤਾ |

ਜਿਕਰਯੋਗ ਹੈ ਕਿ ਡਾ: ਰਾਮ ਨਰਾਇਣ ਅਗਰਵਾਲ ਨੇ ਦੇਸ਼ ਵਿੱਚ ਲੰਬੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ‘ਚ ਅਹਿਮ ਭੂਮਿਕਾ ਨਿਭਾਈ। ਉਹ ਅਗਨੀ ਮਿਜ਼ਾਈਲਾਂ (Agni missiles) ਦੇ ਪਹਿਲੇ ਪ੍ਰੋਗਰਾਮ ਡਾਇਰੈਕਟਰ ਸਨ। ਇਸ ਕਾਰਨ ਰਾਮ ਨਰਾਇਣ ਅਗਰਵਾਲ ਨੂੰ ‘ਅਗਨੀ ਮੈਨ’ ਵੀ ਕਿਹਾ ਜਾਂਦਾ ਹੈ। ਡਾ: ਅਗਰਵਾਲ ਨੇ ਸਾਲ 1983 ‘ਚ ਭਾਰਤ ਦਾ ਅਭਿਲਾਸ਼ੀ ਅਗਨੀ ਮਿਜ਼ਾਈਲ ਪ੍ਰੋਗਰਾਮ ਸ਼ੁਰੂ ਕੀਤਾ ਸੀ।

Scroll to Top