ਦੇਸ਼, 29 ਜੁਲਾਈ 2025: ਭਾਰਤ ਨੇ ਰੱਖਿਆ ਦੇ ਖੇਤਰ ‘ਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੀ ਸਵਦੇਸ਼ੀ ਮਿਜ਼ਾਈਲ ‘ਪ੍ਰਲਯ’ (Pralya) ਦਾ 28 ਅਤੇ 29 ਜੁਲਾਈ 2025 ਨੂੰ ਲਗਾਤਾਰ ਦੋ ਵਾਰ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਸੀ। ਇਹ ਪ੍ਰੀਖਣ ਫੌਜ ਦੀਆਂ ਜ਼ਰੂਰਤਾਂ ਦੇ ਮੁਤਾਬਕ ਕੀਤੇ ਗਏ ਸਨ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਮਿਜ਼ਾਈਲ ਛੋਟੀ ਅਤੇ ਲੰਬੀ ਦੂਰੀ ‘ਤੇ ਕਿੰਨੀ ਸਹੀ ਢੰਗ ਨਾਲ ਮਾਰ ਕਰ ਸਕਦੀ ਹੈ।
ਦੋਵਾਂ ਦਿਨਾਂ ‘ਤੇ, ਮਿਜ਼ਾਈਲ ਨਿਰਧਾਰਤ ਦਿਸ਼ਾ ‘ਚ ਉੱਡੀ ਅਤੇ ਆਪਣੇ ਨਿਸ਼ਾਨੇ ਨੂੰ ਸੰਪੂਰਨ ਤਰੀਕੇ ਨਾਲ ਟਾਰਗੇਟ ਕੀਤਾ। DRDO ਨੇ ਕਿਹਾ ਕਿ ਇਸ ਪ੍ਰੀਖਣ ਨੇ ਸਾਰੇ ਨਿਰਧਾਰਤ ਮਾਪਦੰਡਾਂ ਅਤੇ ਉਦੇਸ਼ਾਂ ਨੂੰ ਪੂਰਾ ਕੀਤਾ ਹੈ। ਯਾਨੀ, ਮਿਜ਼ਾਈਲ ਨੇ ਬਿਲਕੁਲ ਉਸੇ ਤਰ੍ਹਾਂ ਪ੍ਰਦਰਸ਼ਨ ਕੀਤਾ ਜਿਵੇਂ ਇਸ ਤੋਂ ਉਮੀਦ ਕੀਤੀ ਸੀ।
ਭਾਰਤ ਦੀ ਰੱਖਿਆ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ‘ਪ੍ਰਲਯ’ (Pralya), ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੁਆਰਾ ਵਿਕਸਤ ਇੱਕ ਸਵਦੇਸ਼ੀ ਬੈਲਿਸਟਿਕ ਮਿਜ਼ਾਈਲ ਹੈ। ਇਹ ਇੱਕ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀ ਮਿਜ਼ਾਈਲ ਹੈ, ਜੋ ਬਹੁਤ ਤੇਜ਼ ਅਤੇ ਸਹੀ ਢੰਗ ਨਾਲ ਮਾਰ ਕਰਨ ਦੇ ਸਮਰੱਥ ਹੈ।
‘ਪ੍ਰਲਯ’ ਇੱਕ ਤੇਜ਼ ਪ੍ਰਤੀਕਿਰਿਆ ਵਾਲੀ ਬੈਲਿਸਟਿਕ ਮਿਜ਼ਾਈਲ ਹੈ, ਜਿਸਦਾ ਮਤਲਬ ਹੈ ਕਿ ਇਸਨੂੰ ਬਹੁਤ ਘੱਟ ਸਮੇਂ ‘ਚ ਲਾਂਚ ਕੀਤਾ ਜਾ ਸਕਦਾ ਹੈ ਅਤੇ ਦੁਸ਼ਮਣ ਦੇ ਨਿਸ਼ਾਨਿਆਂ ਨੂੰ ਨਸ਼ਟ ਕਰ ਸਕਦਾ ਹੈ। ਇਹ ਮਿਜ਼ਾਈਲ ਭਾਰਤੀ ਫੌਜ ਦੀ ਘੱਟ ਦੂਰੀ ਦੀ ਹਮਲਾ ਸਮਰੱਥਾ ਨੂੰ ਹੋਰ ਮਜ਼ਬੂਤ ਕਰਦੀ ਹੈ।
Read More: DRDO ਵੱਲੋਂ LRLACM ਦਾ ਪਹਿਲਾ ਸਫਲ ਉਡਾਣ ਪ੍ਰੀਖਣ ਕੀਤਾ, ਮਾਪਦੰਡਾਂ ‘ਤੇ ਉਤਰੀ ਖਰੀ




