ਫਤਿਹਗੜ੍ਹ ਸਾਹਿਬ 24 ਮਈ 2025 : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ (Sri Guru Granth Sahib World University Fatehgarh Sahib) ਵਿਖ਼ੇ ਡਾ.ਐਸ ਪੀ.ਐਸ ਸਿੰਘ ਓਬਰਾਏ ਚੇਅਰਮੈਨ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਵਿਦਿਆਰਥੀਆਂ ਦੇ ਰੂਬਰੂ ਹੋਏ ਹਨ|
ਜਿੱਥੇ ਉਨ੍ਹਾਂ ਨੇ ਵਿਦਿਆਰਥੀਆਂ (students) ਨੂੰ ਕਿਹਾ ਕਿ ਜਿੰਦਗੀ ਇਕ ਕਰੜਾ ਮੁਕਾਬਲਾ ਹੈ ਜਿਸ ਨੂੰ ਮਿਹਨਤ ਅਤੇ ਸਿਦਕ ਦੀ ਲੋੜ ਪੈਂਦੀ ਹੈ। ਉਥੇ ਹੀ ਉਨ੍ਹਾਂ ਨੇ ਗਤਕੇ ਦੇ ਕੋਚ ਤਲਵਿੰਦਰ ਸਿੰਘ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਗਤਕਾ ਮੁਕਾਬਲੇ ਇਨਾਮ ਜਿੱਤਣ ਲਈ ਵਧਾਈ ਦਿੱਤੀ।
ਇਸ ਮੌਕੇ ਉੱਤੇ ਵਾਇਸ–ਚਾਂਸਲਰ (Vice-Chancellor) ਪ੍ਰੋ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈਆਂ ਜਾਂਦੀਆਂ ਖਾਲਸਾਈ ਖੇਡਾਂ ਵਿਚ ਪਿਛਲੇ ਤਿੰਨ ਸਾਲਾ ਦੌਰਾਨ ਪਹਿਲਾਂ ਸਥਾਨ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਚੈਪੀਅਨਸ਼ਿਪ 2024- 25 ਵਿੱਚੋ ਓਵਰਆਲ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।ਵਾਇਸ ਚਾਂਸਲਰ ਨੇ ਇਸ ਤੋਂ ਇਲਾਵਾ ਕਿਹਾ ਕਿ ਯੂਨੀਵਰਸਿਟੀ ਦੀ ਗਤਕਾ ਟੀਮ ਅਨੇਕਾਂ ਹੀ ਨੈਸ਼ਨਲ ਪੱਧਰ ਦੇ ਕਲਚਰ ਫੈਸਟੀਵਲ ਵਿਚ ਵੀ ਆਪਣਾ ਜੌਹਰ ਦਿਖਾ ਚੁੱਕੀ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅੱਜ ਸਰਬੱਤ ਦਾ ਭਲਾ ਚੇਰੀਟੇਬਲ ਟਰੱਸਟ ਵੱਲੋ 15 ਵਿਦਿਆਰਥੀਆ ਦੀ 4,50,000/- ਰੁਪਏ ਫੀਸ ਦਾ ਚੈੱਕ ਸਨੀ ਓਬਰਾਏ ਸਕੋਲਰਸ਼ਿਪ ਸਕੀਮ ਤਹਿਤ ਯੂਨੀਵਰਸਿਟੀ ਨੂੰ ਸੌਂਪਿਆ ਹੈ। ਇਹ ਦਾਨ 15 ਯੋਗ ਵਿਦਿਆਰਥੀਆਂ ਦੇ ਵਿਦਿਅਕ ਖਰਚਿਆਂ ਨੂੰ ਪੂਰਾ ਕਰੇਗਾ।
ਇਸ ਮੌਕੇ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (Sarbat Da Bhala Charitable Trust) ਦੀਆਂ ਲੋਕ ਭਲਾਈ ਸੇਵਾਵਾਂ ਦੀ ਸਲਾਘਾਂ ਕਰਦਿਆਂ ਪ੍ਰੋਫੈਸਰ ਡਾ.ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਨੇ ਪਹੁੰਚੇ ਡਾ. ਉਬਰਾਏ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਤੇ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਗਤਕਾ ਕੋਚ ਤਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਗਤਕੇ ਦੇ ਪ੍ਰਦਰਸ਼ਨੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਭੁਪਿੰਦਰ ਸਿੰਘ ਘੁੰਮਣ, ਮੁਖੀ, ਸਰੀਰਕ ਸਿੱਖਿਆ ਵਿਭਾਗ, ਡਾ ਹਰਦੇਵ ਸਿੰਘ, ਮੁਖੀ ਧਰਮ ਅਧਿਆਨ ਵਿਭਾਗ, ਡਾ ਹਰਨੀਤ ਕੌਰ ਬਿਲਿੰਗ, ਮੁਖੀ ਸਿੱਖਿਆ ਵਿਭਾਗ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਇਸ ਮੌਕੇ ‘ਤੇ ਮੌਜ਼ੂਦ ਸਨ।
Read More: ਸਰਬੱਤ ਦਾ ਭਲਾ ਟਰੱਸਟ ਨੇ ਗੁਰੂ ਨਗਰੀ ‘ਚ ਇੱਕ ਹੋਰ ਲੈਬ ਅਤੇ ਡਾਇਗਨੋਸਟਿਕ ਸੈਂਟਰ ਖੋਲ੍ਹਿਆ