Site icon TheUnmute.com

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ 42 ਬਿਊਟੀ ਐਂਡ ਵੈਲਨੈੱਸ ਤੇ ਅਪੈਰਲ ਕਿੱਟਸ ਵੰਡੀਆਂ

Dr. Senu Duggal

ਫਾਜ਼ਿਲਕਾ 12 ਫਰਵਰੀ 2024: ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ (Dr. Senu Duggal) ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਾਜ਼ਿਲਕਾ ਵਿਖੇ ਕਿੱਤਾ ਮੁਖੀ ਕੋਰਸ ਬਿਊਟੀ ਐਂਡ ਵੈਲਨੈੱਸ ਦੀਆਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਸਵੈ ਰੁਜ਼ਗਾਰ ਲਈ ਟੂਲ ਕਿੱਟਾਂ ਵੰਡੀਆਂ ਗਈਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਕੂਲ ਪ੍ਰਿੰਸੀਪਲ ਮੈਡਮ ਸੁਤੰਤਰ ਬਾਲਾ ਪਾਠਕ ਦੇ ਯਤਨਾ ਸਦਕਾ ਲਾਇਬ੍ਰੇਰੀ ‘ਚ ਬੱਚੀਆਂ ਦੇ ਬੈਠਣ ਲਈ ਵੇਸਟ ਲੱਕੜ ਤੋਂ ਤਿਆਰ ਕੀਤੇ ਨਵੇਂ ਟੇਬਲ, ਕੁਰਸੀਆਂ ਤੇ ਅਲਬਾਰੀਆਂ ਬਣਾਉਣ ਦੇ ਕਾਰਜ ਦੀ ਪ੍ਰਸੰਸਾ ਕੀਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਜਿਨ੍ਹਾਂ ਨੇ ਸਕੂਲ ਵਿੱਚ ਬਿਊਟੀ ਐਂਡ ਵੈਲਨੈਂਸ ਦਾ ਕੋਰਸ ਕੀਤਾ, ਉਨ੍ਹਾਂ 21 ਬੱਚੀਆਂ ਨੂੰ ਬਿਊਟੀ ਐਂਡ ਵੈਲਨੈਂਸ ਕਿੱਟਾਂ ਦੀ ਵੰਡ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਕਿੱਟ ਵਿੱਚ ਔਰਤਾਂ ਦੇ ਨਿਖਾਰ ਦਾ ਸਮਾਨ ਹੁੰਦਾ ਹੈ। ਇਸੇ ਤਰ੍ਹਾਂ ਹੀ 21 ਅਪੈਰਲ ਕਿੱਟਾਂ ਦੀ ਵੀ ਵੰਡ ਕੀਤੀ ਗਈ ਜਿਸ ਵਿੱਚ ਸਿਲਾਈ ਮਸ਼ੀਨ ਤੇ ਸਿਲਾਈ ਕਢਾਈ ਦਾ ਸਮਾਨ ਹੁੰਦਾ ਹੈ।

ਡਿਪਟੀ ਕਮਿਸ਼ਨਰ (Dr. Senu Duggal) ਨੇ ਕਿਹਾ ਕਿ ਕਿੱਤਾ ਮੁਖੀ ਸਿੱਖਿਆ ਪ੍ਰਾਪਤ ਕਰ ਰਹੀਆਂ ਇਨ੍ਹਾਂ ਵਿਦਿਆਰਥਣਾਂ ਨੂੰ ਇਹ ਟੂਲ ਕਿੱਟਾਂ ਭਵਿੱਖ ‘ਚ ਆਪਣੀ ਪੜ੍ਹਾਈ ਤੇ ਸਵੈ ਰੁਜ਼ਗਾਰ ‘ਚ ਸਹਾਇਤਾ ਕਰਨਗੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਲਈ ਕਿੱਤਾ ਮੁਖੀ ਸਿੱਖਿਆ ਅੱਜ ਦੇ ਸਮੇਂ ਦੀ ਲੋੜ ਹੈ ਤੇ ਸਿੱਖਿਆ ਵਿਭਾਗ ਵਲੋਂ ਸਮੇਂ ਸਮੇਂ ਤੇ ਕਿੱਤਾ ਮੁਖੀ ਸਿੱਖਿਆ ਪ੍ਰਾਪਤ ਕਰ ਰਹੀਆਂ ਬੱਚੀਆਂ ਲਈ ਵੱਖ ਵੱਖ ਗ੍ਰਾਂਟਾਂ ਭੇਜੀਆਂ ਜਾਂਦੀਆਂ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਅੱਗੇ ਭਵਿੱਖ ‘ਚ ਤਰੱਕੀ ਕਰਨ ਲਈ ਸੁੱਭ ਕਾਮਨਾਵਾਂ ਦਿੱਤੀਆਂ।

ਇਸ ਮੌਕੇ ਡਿਪਟੀ ਡੀ.ਈ.ਓ ਐਲੀਮੈਂਟਰੀ ਮੈਡਮ ਅੰਜੂ ਸੇਠੀ, ਫਾਜ਼ਿਲਕਾ-2 ਬਲਾਕ ਪ੍ਰਾਇਮਰੀ ਸਿੰਖਆ ਅਫਸਰ ਪ੍ਰਮੋਦ ਕੁਮਾਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੁੰਦਨ ਲਾਲ, ਸਕੂਲੀ ਅਧਿਆਪਕ ਹਰਚਰਨ ਬਰਾੜ, ਅਨਿਲ ਕੁਮਾਰ, ਸੰਦੀਪ ਕਟਾਰੀਆ, ਨੀਰੂ ਕਟਾਰੀਆ, ਪਰਮਜੀਤ ਸਿੰਘ ਅਤੇ ਅਰੁਣ ਕੁਮਾਰ ਲੂਨਾ ਆਦਿ ਹਾਜ਼ਰ ਸਨ।

Exit mobile version