ਚੰਡੀਗੜ੍ਹ, 15 ਜਨਵਰੀ 2025: ਹਰਿਆਣਾ ਸਰਕਾਰ ਨੇ ਜੇ.ਸੀ. ਬੋਸ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ, ਵਾਈਐਮਸੀਏ, ਫਰੀਦਾਬਾਦ ਦੇ ਪ੍ਰੀਖਿਆ ਕੰਟਰੋਲਰ ਡਾ. ਰਾਜੀਵ ਕੁਮਾਰ ਸਿੰਘ ਨੂੰ ਯੂਨੀਵਰਸਿਟੀ ਦਾ ਰਜਿਸਟਰਾਰ ਨਿਯੁਕਤ ਕੀਤਾ ਗਿਆ ਹੈ।
ਇਸ ਸਬੰਧ ‘ਚ ਹਰਿਆਣਾ ਸਰਕਾਰ ਵੱਲੋਂ ਜਾਰੀ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, ਡਾ. ਰਾਜੀਵ ਕੁਮਾਰ ਸਿੰਘ ਨੂੰ ਹਰਿਆਣਾ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਬੰਡਾਰੂ ਦੱਤਾਤ੍ਰੇਅ ਨੇ ਉਨ੍ਹਾਂ ਦੀਆਂ ਮੌਜੂਦਾ ਜ਼ਿੰਮੇਵਾਰੀਆਂ ਦੇ ਨਾਲ ਵਾਧੂ ਚਾਰਜ ਦਿੱਤਾ ਹੈ। ਇਸ ਵੇਲੇ ਡਾ. ਸਿੰਘ ਗੁਰੂਗ੍ਰਾਮ ਯੂਨੀਵਰਸਿਟੀ, ਗੁਰੂਗ੍ਰਾਮ ‘ਚ ਰਜਿਸਟਰਾਰ ਦਾ ਚਾਰਜ ਵੀ ਸੰਭਾਲ ਰਹੇ ਹਨ।
Read More: Haryana Exam: ਐਮ.ਐੱਡ ਸੀਬੀਸੀਐਸ ਦੋ ਸਾਲਾ ਕੋਰਸ ਦੇ ਪ੍ਰੀਖਿਆਵਾਂ ਦੀ ਤਾਰੀਖ਼ ਜਾਰੀ