ਚੰਡੀਗੜ੍ਹ, 21 ਮਾਰਚ 2023: ਚੰਡੀਗੜ੍ਹ ਵਿੱਚ 2022-2023 ਲਈ ਆਪਣੇ ਸਲਾਨਾ ਸੈਸ਼ਨ ਵਿੱਚ, ਸੀਆਈਆਈ ਪੰਜਾਬ ਨੇ ਡਾ. ਪੀ ਜੇ ਸਿੰਘ, ਸੀਐੱਮਡੀ, ਟਾਈਨੋਰ ਓਰਥੋਟਿਕਸ ਲਿਮਿਟਿਡ ਨੂੰ ਇਸ ਦੇ ਨਵੇਂ ਚੁਣੇ ਹੋਏ ਚੇਅਰਮੈਨ ਅਤੇ ਅਭਿਸ਼ੇਕ ਗੁਪਤਾ, ਚੀਫ – ਰਣਨੀਤਕ ਮਾਰਕੀਟਿੰਗ, ਟ੍ਰਾਈਡੈਂਟ ਲਿਮਿਟਿਡ ਨੂੰ ਇਸ ਦੇ ਉਪ-ਚੇਅਰਮੈਨ ਵਜੋਂ ਐਲਾਨ ਕੀਤਾ।
ਅਮਿਤ ਥਾਪਰ, ਚੇਅਰਮੈਨ, ਸੀਆਈਆਈ ਪੰਜਾਬ ਅਤੇ ਪ੍ਰਧਾਨ, ਗੰਗਾ ਐਕਰੋਵੂਲਜ਼ ਲਿਮਟਿਡ, ਨੇ ਇੱਕ ਸਮਾਰੋਹ ਵਿੱਚ, ਡਾ. ਪੀ ਜੇ ਸਿੰਘ, ਸੀਐੱਮਡੀ, ਟਾਈਨੋਰ ਓਰਥੋਟਿਕਸ ਲਿਮਿਟਿਡ ਨੂੰ ਰਾਜ ਦੀ ਪ੍ਰਧਾਨਗੀ ਸੌਂਪੀ। ਅਭਿਸ਼ੇਕ ਗੁਪਤਾ, ਚੀਫ਼ – ਰਣਨੀਤਕ ਮਾਰਕੀਟਿੰਗ, ਟ੍ਰਾਈਡੈਂਟ ਲਿਮਿਟਿਡ ਨੂੰ ਸੀਆਈਆਈ ਪੰਜਾਬ ਲਈ ਵਾਈਸ-ਚੇਅਰਮੈਨ ਚੁਣਿਆ।