July 7, 2024 4:03 pm
Dr. Narinder Bhargav

ਡਾ. ਨਰਿੰਦਰ ਭਾਰਗਵ ਨੇ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਵੱਜੋਂ ਅਹੁਦਾ ਸਾਂਭਿਆ

ਅੰਮ੍ਰਿਤਸਰ, 1 ਮਾਰਚ 2023: ਪੰਜਾਬ ਦੇ ਇੱਕ ਦਰਜਨ ਤੋਂ ਵੱਧ ਜਿਲ੍ਹਿਆਂ ਵਿਚ ਆਪਣੀ ਇਮਾਨਦਾਰੀ ਅਤੇ ਦਲੇਰਾਨਾ ਭਰੀ ਡਿਊਟੀ ਨਿਭਾਉਣ ਕਰਕੇ ਹਮੇਸ਼ਾ ਚਰਚਾ ਵਿਚ ਰਹੇ 2007 ਬੈਚ ਦੇ ਆਈਪੀਐਸ ਡਾ. ਨਰਿੰਦਰ ਭਾਰਗਵ (Dr. Narinder Bhargav) ਆਈਪੀਐਸ ਨੇ ਅੱਜ ਡੀਆਈਜੀ ਬਾਰਡਰ ਰੇਂਜ ਵੱਜੋਂ ਅਹੁਦਾ ਸੰਭਾਲ ਲਿਆ ਹੈ।

ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਹੈ। ਉਹ ਇਸ ਵੇਲੇ ਲੁਧਿਆਣਾ ਵਿਖੇ ਡੀਆਈਜੀ (ਐਨ ਆਰ ਆਈ) ਵਿਭਾਗ ਵੱਜੋਂ ਤਾਇਨਾਤ ਹਨ, ਜੋ ਹੁਣ ਵੀ ਬਣੇ ਰਹਿਣਗੇ। ਭਾਰਗਵ ਦੁਆਰਾ ਮਾਨਸਾ ਜ਼ਿਲ੍ਹੇ ਸਮੇਤ ਦਰਜਨਾਂ ਜ਼ਿਲਿਆਂ ਵਿੱਚ SSP ਹੁੰਦਿਆਂ ਇਮਾਨਦਾਰੀ , ਦੇਲਾਰਾਨਾ ਅਤੇ ਤਨਦੇਹੀ ਨਾਲ ਨਿਭਾਈ ਡਿਉਟੀ ਲਈ ਹਲ ਜ਼ਿਲ੍ਹੇ ਦੇ ਵਾਸੀ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦੇ ਰਹਿੰਦੇ ਹਨ ।

ਉਨਾਂ ਕਰੋਨਾ ਦੌਰਾਨ ਜਿਥੇ ਇਸ ਮਹਾਂਮਾਰੀ ਉਤੇ ਕਾਬੂ ਪਾਉਣ ਵਿਚ ਮਾਨਸਾ ਜ਼ਿਲੇ ਨੂੰ ਦੇਸ਼ ਭਰ ਵਿੱਚ ਅੱਵਲ ਰੱਖਿਆ, ਉੱਥੇ ਹੀ ਖੇਤੀਬਾੜੀ ਦਾ ਕੰਮ ਕਰਦੇ ਉਸ ਸਮੇਂ ਕਿਸਾਨਾਂ ਦੀਆਂ ਸਬਜੀਆਂ ਅਤੇ ਫ਼ਸਲਾਂ ਨੰ ਖੇਤਾਂ ਵਿੱਚੋ ਖੁਦ ਜਾਕੇ ਚਕਵਾਏ। ਬੁਜ਼ੁਰਗਾਂ , ਅੰਗਹੀਣ ਵਿਅਕਤੀਆਂ , ਵਿਧਵਾਵਾਂ ਦੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਪੈਨਸ਼ਨਾਂ ਨੂੰ ਪਿੰਡ ਪਿੰਡ ਜਾਕੇ ਵੰਡਣ ਦੀ ਨਵੀਂ ਪਰੰਪਰਾ ਦੀ ਅਰੰਭਤਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਮਾਜਿਕ, ਧਾਰਮਿਕ, ਕਿਸਾਨ ਜੰਥੇਬੰਦੀਆ ਨੂੰ ਹਮੇਸ਼ਾ ਨਾਲ ਲਾਕੇ ਹਲ ਜ਼ਿਲ੍ਹੇ ਵਿੱਚ ਬੇਹਤਰੀਨ ਪ੍ਰਸ਼ਾਸਨ ਦਿੱਤਾ ।

ਪਟਿਆਲਾ ਸ਼ਹਿਰ ਦੇ ਇੱਕ ਖਾਨਦਾਨੀ ਘਰ ਦੇ ਜੰਮਪਲ ਡਾ. ਨਰਿੰਦਰ ਭਾਰਗਵ (Dr. Narinder Bhargav) ਦੇ ਅੱਜ ਨਵੀਂ ਤਾਇਨਾਤੀ ਵੱਜੋਂ ਹਰ ਪਾਸੇ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਵਲੋਂ ਦਿਤੀ ਇਸ ਜੁੰਮੇਵਾਰੀ ਵਾਸਤੇ ਧੰਨਵਾਦ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਦੇ ਸ਼ੁਭਚਿੰਤਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।

ਐਸੋਸੀਏਸ਼ਨ ਫਾਰ ਸਿਟੀਜਨ ਰਾਈਟਸ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਐਸ ਐਸ ਪੀ ਹੁੰਦਿਆਂ ਨਸ਼ਿਆਂ ਖ਼ਿਲਾਫ਼ ਛੇੜੀ ਸੂਬੇ ਦੀ ਪਹਿਲੀ ਮੁਹਿੰਮ ਅੱਜ ਵੀ ਲੋਕਾਂ ਦੇ ਯਾਦ ਹੈ, ਜੋ ਮਗਰੋਂ ਪੂਰੇ ਪੰਜਾਬ ਦੀ ਇਕ ਲਹਿਰ ਬਣ ਗਈ ਸੀ, ਜਦੋਂ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਐਸ ਐਸ ਪੀ ਵਜੋਂ ਉਨ੍ਹਾਂ ਨੇ ਮਾੜੇ ਅਨਸਰਾਂ ਵਿਰੁੱਧ ਆਰੰਭ ਕੀਤੀ ਵਿਸ਼ੇਸ਼ ਲਹਿਰ ਰਾਜ ਭਰ ਵਿੱਚ ਪੁਲੀਸ ਦਾ ਐਸਾ ਹੌਸਲਾਂ ਵਧਾਇਆ ਕਿ ਬਾਅਦ ਵਿੱਚ ਐਸੀ ਲਹਿਰ ਹਰ ਜ਼ਿਲ੍ਹੇ ਵਿੱਚ ਹੀ ਖੜ੍ਹੀ ਹੋ ਗਈ। ਉਨ੍ਹਾਂ ਤੋਂ ਹੁਣ ਨਵੀਂ ਤਾਇਨਾਤੀ ਦੀਆਂ ਹਮੇਸ਼ਾ ਵਾਂਗ ਵੱਡੀਆਂ ਉਮੀਦਾਂ ਕੀਤੀਆਂ ਜਾਣ ਲੱਗੀਆਂ ਹਨ।