ਡਾ. ਕਿਰਨ ਬੇਦੀ

ਸਾਹਿਤਮ 2026 ਦੌਰਾਨ ਡਾ. ਕਿਰਨ ਬੇਦੀ ਵੱਲੋਂ “ਕਿਰਨ ਬੇਦੀ ਲੀਡਰਸ਼ਿਪ ਲਰਨਿੰਗਜ਼” ਦੀ ਸ਼ੁਰੂਆਤ

ਮੋਹਾਲੀ 07 ਫਰਵਰੀ 2026: ਸੀਜੀਸੀ ਯੂਨੀਵਰਸਿਟੀ ਮੋਹਾਲੀ ਵਿਖੇ ਸਾਹਿਤਮ 2026 ਦੇ ਮੌਕੇ ਸਿੱਖਿਆ ‘ਚ ਇੱਕ ਵੱਡਾ ਕਦਮ ਚੁੱਕਿਆ ਗਿਆ, ਜਦੋਂ ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਅਤੇ ਪੁਡੁਚੇਰੀ ਦੀ ਸਾਬਕਾ ਉਪ ਰਾਜਪਾਲ ਡਾ. ਕਿਰਣ ਬੇਦੀ ਵੱਲੋਂ “ਕਿਰਨ ਬੇਦੀ ਲੀਡਰਸ਼ਿਪ ਲਰਨਿੰਗਜ਼” ਦੀ ਸਰਕਾਰੀ ਸ਼ੁਰੂਆਤ ਕੀਤੀ।

ਇਹ ਕਾਰਜਕ੍ਰਮ ਨਿਰਭੈ ਪ੍ਰਸ਼ਾਸਨ ਦੀ ਸੋਚ ‘ਤੇ ਆਧਾਰਿਤ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ‘ਚ ਹਿੰਮਤ, ਸਹੀ ਫੈਸਲੇ ਲੈਣ ਦੀ ਸਮਰੱਥਾ ਅਤੇ ਸਮਾਜ ਲਈ ਕੰਮ ਕਰਨ ਦੀ ਭਾਵਨਾ ਪੈਦਾ ਕਰਨਾ ਹੈ। ਆਪਣੇ ਸੰਬੋਧਨ ਦੌਰਾਨ ਡਾ. ਕਿਰਨ ਬੇਦੀ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਦੇਸ਼ ਨੂੰ ਐਸੇ ਆਗੂ ਚਾਹੀਦੇ ਹਨ ਜੋ ਨੀਅਤ ‘ਚ ਸਾਫ਼ ਅਤੇ ਕਰਮ ‘ਚ ਮਜ਼ਬੂਤ ਹੋਣ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ‘ਚ ਅਨੁਸ਼ਾਸਨ, ਮਕਸਦ ਦੀ ਸਪਸ਼ਟਤਾ ਅਤੇ ਸਮਾਜਿਕ ਜ਼ਿੰਮੇਵਾਰੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ‘ਤੇ ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ “ਨਿਰਭੈ ਨੇਤ੍ਰਿਤਵ ਅਤੇ ਉਦਯਮ ਚੁਣੌਤੀ” ਦੀ ਵੀ ਸ਼ੁਰੂਆਤ ਕੀਤੀ। ਇਸ ‘ਚ ਦੋ ਹਿੱਸੇ ਸ਼ਾਮਲ ਹਨ। ਪਹਿਲੇ ਹਿੱਸੇ ‘ਚ ਵਿਦਿਆਰਥੀ ਪ੍ਰਸ਼ਾਸਨ, ਕੈਂਪਸ ਜਾਂ ਨਵੇਂ ਉਪਰਾਲਿਆਂ ਨਾਲ ਜੁੜੀਆਂ ਅਸਲ ਸਮੱਸਿਆਵਾਂ ਦੇ ਹੱਲ ਸੁਝਾਅ ਦੇਣਗੇ। ਦੂਜੇ ਹਿੱਸੇ ‘ਚ ਇੱਕ ਐਸਾ ਅਭਿਆਸ ਹੋਵੇਗਾ, ਜਿੱਥੇ ਵਿਦਿਆਰਥੀਆਂ ਨੂੰ ਸਮੇਂ ਦੀ ਪਾਬੰਦੀ ਹੇਠ ਮੁਸ਼ਕਿਲ ਹਾਲਾਤਾਂ ‘ਚ ਫੈਸਲੇ ਲੈਣੇ ਪੈਣਗੇ, ਬਿਲਕੁਲ ਅਸਲ ਜ਼ਿੰਦਗੀ ਵਾਂਗ।

ਜੋ ਟੀਮਾਂ ਆਪਣੇ ਵਿਚਾਰ, ਹਿੰਮਤ ਅਤੇ ਕੰਮ ਕਰਨ ਦੇ ਢੰਗ ਨਾਲ ਖਾਸ ਪਛਾਣ ਬਣਾਉਣਗੀਆਂ, ਉਨ੍ਹਾਂ ਨੂੰ ਅਗਵਾਈ ਦੀ ਗਹਿਰਾਈ ਅਤੇ ਨਤੀਜਿਆਂ ਦੇ ਆਧਾਰ ‘ਤੇ ਵਿਸ਼ੇਸ਼ ਸਰਟੀਫਿਕੇਟ ਦਿੱਤੇ ਜਾਣਗੇ। ਇਸ ਉਪਰਾਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਪੜ੍ਹਾਈ ਤੱਕ ਸੀਮਿਤ ਨਾ ਰੱਖ ਕੇ ਅਸਲ ਜ਼ਿੰਦਗੀ ਲਈ ਤਿਆਰ ਕਰਨਾ ਹੈ।

ਸਾਹਿਤਮ 2026 ਤੋਂ ਅੱਗੇ ਵੀ ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਇਹ ਯੋਜਨਾ ਰੱਖੀ ਹੈ ਕਿ ਇਸ ਕਾਰਜਕ੍ਰਮ ਨੂੰ ਡਾ. ਕਿਰਨ ਬੇਦੀ ਦੀ ਰਹਿਨੁਮਾਈ ਹੇਠ ਇੱਕ ਨਿਰੰਤਰ ਨੇਤ੍ਰਿਤਵ ਕੋਰਸ ਦੇ ਰੂਪ ‘ਚ ਤਿਆਰ ਕੀਤਾ ਜਾਵੇ, ਤਾਂ ਜੋ ਵਿਦਿਆਰਥੀਆਂ ਨੂੰ ਲੰਮੇ ਸਮੇਂ ਤੱਕ ਇਸ ਨਾਲ ਜੁੜਨ ਦਾ ਮੌਕਾ ਮਿਲੇ।

ਸਾਹਿਤਮ 2026 ਦੌਰਾਨ ਇਸ ਪਹਲ ਦੀ ਸ਼ੁਰੂਆਤ ਨਾਲ ਸੀਜੀਸੀ ਯੂਨੀਵਰਸਿਟੀ, ਮੋਹਾਲੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਜਿਹੇ ਨੌਜਵਾਨ ਤਿਆਰ ਕਰਨਾ ਚਾਹੁੰਦੀ ਹੈ ਜੋ ਗਿਆਨ ਦੇ ਨਾਲ ਨਾਲ ਨੀਅਤ, ਹਿੰਮਤ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਵੀ ਰੱਖਣ।

Read More: ਸੀਜੀਸੀ ਲਾਂਡਰਾਂ ਵੱਲੋਂ ਸਕੂਲ ਲੀਡਰਜ਼ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ

ਵਿਦੇਸ਼

Scroll to Top