ਪਟਿਆਲਾ, 01 ਮਈ 2024: ਪੰਜਾਬੀ ਯੂਨੀਵਰਸਿਟੀ ਦੇ ਐਸੋਸੀਏਸ਼ਨ ਆਫ ਪ੍ਰਾਈਵੇਟ ਏਡਿਡ ਕਾਲਜ ਪ੍ਰਿੰਸੀਪਲ ਐਸੋਸੀਏਸ਼ਨ ਦੀ ਮੀਟਿੰਗ ਹੋਈ। ਜਿਸ ਵਿੱਚ ਸਰਬ-ਸੰਮਤੀ ਨਾਲ ਡਾ. ਧਰਮਿੰਦਰ ਸਿੰਘ ਉੱਭਾ ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ ਪ੍ਰਧਾਨ, ਡਾ. ਜਸਵੀਰ ਸਿੰਘ ਪ੍ਰਿੰਸੀਪਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਜਰਨਲ ਸਕੱਤਰ, ਡਾ. ਪੁਸ਼ਪਿੰਦਰ ਕੌਰ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਕਾਲਜ ਮੋਰਿੰਡਾ ਜੁਆਇੰਟ ਸਕੱਤਰ, ਡਾ. ਨੀਰਜ ਗੋਇਲ ਪ੍ਰਿੰਸੀਪਲ ਮੋਦੀ ਕਾਲਜ ਪਟਿਆਲਾ ਫਾਈਨਾਂਸ ਸੈਕਟਰੀ ਚੁਣੇ ਗਏ।
ਇਸ ਤੋਂ ਇਲਾਵਾ ਡਾ. ਕਸ਼ਮੀਰ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਡਾ. ਜਗਜੀਤ ਕੌਰ ਪ੍ਰਿੰਸੀਪਲ ਐੱਸ.ਕੇ.ਆਰ.ਐਮ ਕਾਲਜ ਭਾਗੂਮਾਜਰਾ, ਡਾ. ਨੀਰੂ ਗਰਗ ਪ੍ਰਿੰਸੀਪਲ ਐੱਸ.ਐੱਸ.ਡੀ. ਫਾਰ ਵੁਮੇਨ ਕਾਲਜ ਬਠਿੰਡਾ, ਡਾ. ਰਮਾ ਸ਼ਰਮਾ ਪ੍ਰਿੰਸੀਪਲ ਐੱਸ..ਡੀ. ਕਾਲਜ ਬਰਨਾਲਾ, ਡਾ.ਸੁਖਦੀਪ ਸਿੱਧੂ ਪ੍ਰਿੰਸੀਪਲ ਅਕਾਲ ਡਿਗਰੀ ਕਾਲਜ ਫਾਰ ਗਰਲਜ਼ ਸੰਗਰੂਰ ਐਗਜੈਕਟਿਵ ਮੈਂਬਰ ਚੁਣੇ ਗਏ। ਵਰਣਨ ਯੋਗ ਹੈ ਕਿ ਡਾ. ਐਮ.ਪੀ. ਸਿੰਘ ਅਤੇ ਡਾ. ਜਤਿੰਦਰ ਸਿੰਘ ਸਿੱਧੂ ਸਾਬਕਾ ਡਾਇਰੈਕਟਰ ਜੋ ਕਿ ਲੰਬੇ ਸਮੇਂ ਤੋਂ ਐਸੋਸੀਏਸ਼ਨ ਦੇ ਸਲਾਹਕਾਰ ਸਨ ਉਹਨਾਂ ਨੂੰ ਹੀ ਦੁਬਾਰਾ ਐਸੋਸੀਏਸ਼ਨ ਦਾ ਸਲਾਹਕਾਰ ਚੁਣਿਆ ਗਿਆ ਹੈ।
ਸਮੂਹ ਮੈਂਬਰਾਂ ਨੇ ਨਵੀਂ ਚੋਣ ਤੇ ਆਪਣੇ ਸਾਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉੱਚ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਡੀ.ਪੀ.ਆਈ. ਕਾਲਜਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਸਰਕਾਰ ਤੋਂ ਲੰਬੇ ਸਮੇਂ ਤੋਂ ਰੁਕੇ ਮਸਲਿਆਂ ਨੂੰ ਹੱਲ ਕਰਵਾਉਣ ਦਾ ਅਹਿਦ ਕੀਤਾ। ਇਸ ਮੌਕੇ ਡਾ. ਉੱਭਾ ਨੇ ਕਿਹਾ ਕਿ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਹੀ ਬਹੁਤ ਘੱਟ ਰਹੀ ਹੈ।
ਸਰਕਾਰ ਵੱਲੋਂ ਸਰਕਾਰੀ ਪੋਰਟਲ ਤੇ ਦਾਖਲਾ ਕਰਕੇ ਦਾਖਲੇ ਦੀ ਪ੍ਰਕਿਰਿਆ ਨੂੰ ਹੋਰ ਗੁੰਝਲਦਾਰ ਬਣਾਇਆ ਗਿਆ ਹੈ। ਡਾ. ਜਸਵੀਰ ਸਿੰਘ ਨੇ ਕਾਲਜਾਂ ਨੂੰ ਡੀ.ਪੀ.ਆਈ. ਦੀ ਗਰਾਂਟ ਨਾ ਮਿਲਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦੀ ਹੀ ਡੀ.ਪੀ.ਆਈ. ਕਾਲਜਾਂ ਨਾਲ ਮਿਲ ਕੇ ਗਰਾਂਟ ਜਾਰੀ ਕਰਵਾਉਣ ਦਾ ਭਰੋਸਾ ਦਿਵਾਇਆ।