July 4, 2024 9:46 pm
ਡਾ. ਬੀ.ਆਰ ਅੰਬੇਡਕਰ

ਡਾ. ਬੀ.ਆਰ ਅੰਬੇਡਕਰ ਮੈਡੀਕਲ ਇੰਸਟੀਚਿਊਟ ਨੇ ਐਮਬੀਬੀਐਸ ਵਿਦਿਆਰਥੀਆਂ ਦੇ ਤੀਜੇ ਬੈਚ ਲਈ ‘ਵ੍ਹਾਈਟ ਕੋਰਟ’ ਸਮਾਗਮ ਕਰਵਾਇਆ

ਐਸ.ਏ.ਐਸ.ਨਗਰ, 12 ਅਕਤੂਬਰ, 2023: ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮੋਹਾਲੀ ਨੇ ਤੀਜੇ ਐਮਬੀਬੀਐਸ ਬੈਚ ਲਈ ‘ਵ੍ਹਾਈਟ ਕੋਰਟ’ ਸਮਾਗਮ ਕਰਵਾਇਆ। ਇਸ ਸਮਾਗਮ ਵਿੱਚ ਆਈਐਮਏ ਪੰਜਾਬ ਦੇ ਪ੍ਰਧਾਨ ਅਤੇ ਏਆਈਐਮਐਸ ਮੋਹਾਲੀ ਦੇ ਚੇਅਰਮੈਨ ਡਾ.ਭਗਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ: ਅਵਨੀਸ਼ ਕੁਮਾਰ, ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਵਿਸ਼ੇਸ਼ ਮਹਿਮਾਨ ਸਨ।

ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਰਾਹੁਲ ਗੁਪਤਾ, ਆਈ.ਏ.ਐਸ., ਵਧੀਕ ਸਕੱਤਰ, ਡਾ: ਅਕਾਸ਼ਦੀਪ, ਜੁਆਇੰਟ ਡਾਇਰੈਕਟਰ, ਡਾ: ਜਸਬੀਰ ਸਿੰਘ, ਡਿਪਟੀ ਡਾਇਰੈਕਟਰ ਅਤੇ ਡਾ: ਗਗਨੀਨ ਕੌਰ, ਨੋਡਲ ਅਫ਼ਸਰ ਮੈਡੀਕਲ ਸਿੱਖਿਆ ਅਤੇ ਖੋਜ, ਪੰਜਾਬ, ਡਾ: ਭਵਨੀਤ ਭਾਰਤੀ, ਡਾਇਰੈਕਟਰ ਪ੍ਰਿੰਸੀਪਲ ਅਤੇ ਡਾ: ਨਵਦੀਪ ਸੈਣੀ, ਮੈਡੀਕਲ ਸੁਪਰਡੈਂਟ, ਏ.ਆਈ.ਐਮ.ਐਸ. ਮੋਹਾਲੀ ਸ਼ਾਮਿਲ ਸਨ।

ਸੰਸਥਾ ਦੇ ਫੈਕਲਟੀ ਮੈਂਬਰਾਂ ਵੱਲੋਂ ‘ਚਰਕ ਸ਼ਪਥ’ ਅਤੇ ‘ਡੌਨਿੰਗ ਆਫ਼ ਵ੍ਹਾਈਟ ਕੋਟ’ ਦੇ ਉਪਰਾਲੇ ਨਾਲ ਵਿਦਿਆਰਥੀਆਂ ਨੂੰ ਰਸਮੀ ਤੌਰ ’ਤੇ ਡਾਕਟਰੀ ਪੇਸ਼ੇ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਨੂੰ ਵੱਖ-ਵੱਖ ਨਾਮਵਰ ਅਧਿਆਪਕਾਂ ਅਤੇ ਡਾਕਟਰੀ ਪੇਸ਼ੇ ਦੇ ਦਿੱਗਜਾਂ ਤੋਂ ‘ਵਿਜ਼ਡਮ ਕੋਟਸ’ ਨਾਲ ਵੀ ਜਾਣੂ ਕਰਵਾਇਆ ਗਿਆ।

ਆਪਣੇ ਸੰਬੋਧਨ ਵਿੱਚ ਡਾ.ਭਗਵੰਤ ਸਿੰਘ ਨੇ ਨਾ ਸਿਰਫ਼ ਗਿਆਨ ਹਾਸਲ ਕਰਨ ਦੀ ਲੋੜ ‘ਤੇ ਚਾਨਣਾ ਪਾਇਆ ਸਗੋਂ ਜੀਵਨ ਦੇ ਹੁਨਰਾਂ ਨੂੰ ਵੀ ਵਿਕਸਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਜਿਸ ਵਿੱਚ ਦੂਸਰਿਆਂ ਲਈ ਦਇਆ, ਮਾਣ ਅਤੇ ਸਤਿਕਾਰ ਸ਼ਾਮਲ ਹੈ। ਡਾ: ਅਵਨੀਸ਼ ਨੇ ਅੱਗੇ ਕਿਹਾ ਕਿ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ-ਨਾਲ ਡਾਕਟਰਾਂ ਨੂੰ ਦਇਆ, ਦਿਆਲਤਾ ਅਤੇ ਨਿਮਰਤਾ ਨਾਲ ਕੰਮ ਕਰਦੇ ਹੋਏ “ਇਲਾਜ ਕਰਨ ਵਾਲੇ” ਵਜੋਂ ਵੀ ਸੇਵਾ ਕਰਨੀ ਚਾਹੀਦੀ ਹੈ।

ਡਾ: ਭਵਨੀਤ ਭਾਰਤੀ ਨੇ ਵੀ ਨਵੇਂ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਦੀਆਂ ਪ੍ਰਾਪਤੀਆਂ ਅਤੇ ਕੀਤੀਆਂ ਗਈਆਂ ਤਰੱਕੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ, ਉੱਥੇ ਹੀ ਸ਼ੌਂਕ ਨੂੰ ਪੂਰਾ ਕਰਦੇ ਹੋਏ ਚੰਗਾ ਅਕਾਦਮਿਕ ਰਿਕਾਰਡ ਕਾਇਮ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸਮਾਗਮ ਦੀ ਸਮਾਪਤੀ ਧੰਨਵਾਦ ਦੇ ਸ਼ਬਦ ਨਾਲ ਕੀਤੀ ਗਈ।