July 2, 2024 7:34 pm
Observation Home

ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਫ਼ਰੀਦਕੋਟ ਆਬਜ਼ਰਵੇਸ਼ਨ ਹੋਮ ਦਾ ਦੌਰਾ, ਸਹੂਲਤਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ, 22 ਜੂਨ 2024: ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਫ਼ਰੀਦਕੋਟ ਦੇ ਆਬਜ਼ਰਵੇਸ਼ਨ ਹੋਮ (Observation Home) ਅਤੇ ਪਲੇਸ ਆਫ਼ ਸੇਫਟੀ ਦਾ ਦੌਰਾ ਕਰਕੇ ਇਥੇ ਰਹਿ ਰਹੇ ਲੜਕਿਆਂ ਲਈ ਇੱਕ ਨਵੀਂ ਪਹਿਲਕਦਮੀਆਂ ਸ਼ੁਰੂ ਕੀਤੀ ਹੈ | ਇਸ ਦੌਰਾਨ ਲੜਕਿਆ ਦੇ ਹੁਨਰ ਨੂੰ ਹੋਰ ਵੀ ਨਿਖਾਰਨ ਲਈ ਹੁਨਰ ਵਿਕਾਸ ਪ੍ਰੋਗਰਾਮ ਸ਼ੁਰੂ ਕਰ ਦਾ ਐਲਾਨ ਕੀਤਾ ਗਿਆ ਹੈ |

ਡਾ. ਬਲਜੀਤ ਕੌਰ ਨੇ ਆਪਣੀ ਫੇਰੀ ਦੌਰਾਨ ਉੱਥੇ ਲੜਕਿਆ ਨੂੰ ਮਿਲ ਰਹੀਆਂ ਸਹੂਲਤਾਂ ਦਾ ਵੀ ਜਾਇਜ਼ਾ ਲਿਆ ਅਤੇ ਸੰਬੰਧਿਤ ਸਟਾਫ ਨੂੰ 15 ਦਿਨਾਂ ‘ਚ ਕੋਈ ਵੀ ਕਮੀ-ਪੇਸ਼ੀ ਦੂਰ ਕਰਨ ਦੇ ਹੁਕਮ ਦਿੱਤੇ ਹਨ | ਉਨ੍ਹਾਂ ਨੇ ਮਨੋਰੰਜਕ ਗਤੀਵਿਧੀਆਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਵਿਆਪਕ ਸਿਹਤ ਜਾਂਚ ਕੈਂਪ ਲਗਾਉਣ ਤੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਹਨ |

ਇਸ ਵੇਲੇ ਆਬਜ਼ਰਵੇਸ਼ਨ ਹੋਮ (Observation Home) ‘ਚ ਵੱਖ-ਵੱਖ ਜ਼ਿਲ੍ਹਿਆਂ ਦੇ 60 ਤੋਂ ਵੱਧ ਲੜਕੇ ਰਹਿ ਰਹੇ ਹਨ, ਇਨ੍ਹਾਂ ‘ਚ 18 ਸਾਲ ਤੋਂ ਘੱਟ ਉਮਰ ਦੇ ਲੜਕੇ ਵੀ ਸ਼ਾਮਲ ਹਨ ਜਿਨ੍ਹਾਂ ‘ਤੇ ਕਾਨੂੰਨੀ ਅਪਰਾਧਾਂ ਦੇ ਮਾਮਲਿਆਂ ‘ਚ ਦੋਸ਼ ਲੱਗਿਆ ਹੈ |

ਇਸਦੇ ਨਾਲ ਹੀ ਡਾ. ਕੌਰ ਨੇ ਅਬਜਰਵੇਸ਼ਨ ਹੋਮ ਦੇ ਸਟਾਫ਼ ਤੋਂ ਕੰਮ ਸਬੰਧੀ ਜਾਣਕਾਰੀ ਲਈ ਅਤੇ ਸਟਾਫ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ‘ਤੇ ਤਸੱਲੀ ਪ੍ਰਗਟਾਈ ਹੈ । ਉਨ੍ਹਾਂ ਨੇ ਕਿਹਾ ਕਿ ਸ਼ੁਰੂ ਆਬਜ਼ਰਵੇਸ਼ਨ ਹੋਮ ‘ਚ 50 ਲੜਕਿਆਂ ਦੇ ਰਹਿਣ ਲਈ ਬਣਾਇਆ ਸੀ ਪਰ ਇਸਦੀ ਸਮਰੱਥਾ ਨੂੰ 100 ਲੜਕਿਆਂ ਤੱਕ ਵਧਾਉਣ ਲਈ ਯਤਨ ਕੀਤੇ ਜਾਣਗੇ |