ਇਲਾਕਾ ਨਿਵਾਸੀਆਂ ਨੂੰ ਮਿਲੇਗਾ ਸਾਫ ਸੁਥਰਾ ਪਾਣੀ
ਵਿਦਿਆ ਦੇ ਮਿਆਰ ਨੂੰ ਚੁੱਕਣ ਲਈ ਕੀਤੇ ਜਾ ਰਹੇ ਹਨ ਹਰ ਸੰਭਵ ਯਤਨ
ਸ੍ਰੀ ਮੁਕਤਸਰ ਸਾਹਿਬ 1 5 ਫਰਵਰੀ 2025: ਆਉਂਦੀਆਂ ਗਰਮੀਆਨ ਵਿੱਚ ਮਲੋਟ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ, ਇਹ ਪ੍ਰਗਟਾਵਾ ਡਾ.ਬਲਜੀਤ ਕੌਰ (dr baljit kaur) ਸਮਾਜਿਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ,ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਪੰਜਾਬ (punjab) ਨੇ ਅੱਜ ਮਲੋਟ ਵਿਖੇ ਅੰਮ੍ਰਿਤ 2 ਸਕੀਮ ਅਧੀਨ 1.50 ਲੱਖ ਗੈਲਨ ਸਮਰੱਥਾ ਵਾਲੀ ਦੀ ਉੱਚੀ ਟੈਂਕੀ ਦੇ ਕੰਮ ਦੀ ਸ਼ੁਰੂਆਤ ਕਰਦਿਆ ਕੀਤਾ।
ਉਹਨਾਂ ਕਿਹਾ ਕਿ ਇਸ ਪਾਣੀ ਵਾਲੀ ਟੈਂਕੀ ਦੇ ਬਣਨ ਨਾਲ ਵਾਰਡ ਨੰਬਰ 8 ਅਤੇ 9 ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮਿਲੇਗਾ।ਉਹਨਾਂ ਕਿਹਾ ਕਿ 1.50 ਲੱਖ ਗੈਲਨ ਦੀ ਸਮਰੱਥਾ ਵਾਲੀ ਇਸ ਟੈਂਕੀ ਨੂੰ ਬਨਾਉਣ ਅਤੇ ਪਾਈਪਾਂ ਪਾਉਣ ਲਈ ਸਰਕਾਰ ਵਲੋਂ 4.28 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਹ ਕੰਮ 9 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਉਹਨਾਂ ਕਿਹਾ ਕਿ ਇਸ ਪਾਣੀ ਦੀ ਟੈਂਕੀ ਦੇ ਤਿਆਰ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਨਿਰਵਿਘਨ ਸਾਫ ਸੁਥਰਾ ਸੁੱਧ ਪਾਣੀ ਮੁਹੱਈਆਂ ਹੋਵੇਗਾ।ਆਪਣੇ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਪੀ.ਐਮ.ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਸਲਾਨਾ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਦਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ (punjab sarkar) ਵਲੋਂ ਜਲਦੀ ਬਾਕੀ ਰਹਿ ਗਏ ਸਰਕਾਰੀ ਸਕੂਲਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ ਤਾਂ ਜੋ ਸਕੂਲ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।ਉਹਨਾਂ ਸਕੂਲੀ ਬੱਚਿਆ ਨੂੰ ਕਿਹਾ ਕਿ ਪੜਾਈ ਦੇ ਮਾਧਿਅਮ ਰਾਹੀਂ ਉਚ ਆਹੁਦਿਆਂ ਤੇ ਪਹੁੰਚਿਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਪੜ੍ਹਾਈ ਵਿੱਚ ਦਿਲ ਲਾ ਕੇ ਮਿਹਨਤ ਕਰਨੀ ਚਾਹੀਦੀ ਹੈ।
ਇਸ ਮੌਕੇ ਤੇ ਕੈਬਨਿਟ ਮੰਤਰੀ ਨੇ ਸਕੂਲ ਲਈ ਜਰਨੇਟਰ ਦਾ ਪ੍ਰਬੰਧ ਜਲਦੀ ਕਰਨ ਦਾ ਵੀ ਐਲਾਨ ਕੀਤਾ।ਇਸ ਮੌਕੇ ਤੇ ਵਿਦਿਆ,ਸਭਿਆਚਾਰਕ ਪ੍ਰੋਗਰਾਮਾਂ ਵਿੱਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ।
ਆਪਣੇ ਦੌਰੇ ਦੌਰਾਨ ਉਹਨਾਂ ਪਿੰਡ ਉੜਾਂਗ ਅਤੇ ਝੋਰੜ ਦੇ ਲੋਕਾਂ ਦੀ ਸਮੱਸਿਆਵਾ ਸੁਣੀਆਂ ਅਤੇ ਮੌਕੇ ਤੇ ਹੱਲ ਕੀਤੀਆਂ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜ਼ਸ਼ਨ ਬਰਾੜ ਵਾਇਸ ਚੇਅਰਮੈਨ, ਬਲਦੇਵ ਗਗਨੇਜਾ,ਗਗਨਦੀਪ ਸਿੰਘ ਔਲਖ ਸ਼ਹਿਰੀ ਪ੍ਰਧਾਨ, ਸੂਬੇਦਾਰ ਗੁਰਦੀਪ ਸਿੰਘ ਵਾਰਡ ਇੰਚਾਰਜ, ਲਵ ਬੱਤਰਾ ਵਾਇਸ ਪ੍ਰਧਾਨ ਟਰੱਕ ਯੂਨੀਅਨ, ਗੁਰਅਵਤਾਰ ਸਿੰਘ, ਜੋਨੀ ਗਰਗ, ਸੰੰਜੀਵ ਉਪਲ,ਕਰਮਜੀਤ ਸ਼ਰਮਾ, ਪਰਮਜੀਤ ਸਿੰਘ ਗਿੱਲ ਦਫਤਰ ਇੰਚਾਰਜ, ਯਾਦਵਿੰਦਰ ਸਿੰਘ ਸੋਹਣਾ, ਗੁਰਮੀਤ ਸਿੰਘ ਵਿਰਦੀ, ਜਸਮੀਤ ਸਿੰਘ ਬਰਾੜ, ਗੁਰਪ੍ਰੀਤ ਸਿੰਘ ਵਿਰਦੀ,ਸਕੂਲ ਪ੍ਰਿੰਸੀਪਲ ਗੁਰਬਿੰਦਰਪਾਲ ਸਿੰਘ ਅਤੇ ਪਤਵੰਤੇ ਵਿਅਕਤੀ ਮੌਜੁਦ ਸਨ।
Read More: ਤੇਜ਼ਾਬ ਪੀੜਤਾਂ ਨੂੰ ਹੁਣ 10,000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਮਿਲੇਗੀ: ਡਾ. ਬਲਜੀਤ ਕੌਰ