ਪਟਿਆਲਾ, 23 ਅਪ੍ਰੈਲ 2024: ਸਿਹਤ ਮੰਤਰੀ ਪੰਜਾਬ ਅਤੇ ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੇ ਅੱਜ ਅਨਾਜ ਮੰਡੀ ਪਟਿਆਲਾ (Anaj Mandi Patiala) ਦਾ ਦੌਰਾ ਕਰਕੇ ਕਣਕ ਦੀ ਖਰੀਦ ਸਬੰਧੀ ਜਾਇਜ਼ਾ ਲਿਆ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਕਣਕ ਦੀ ਖਰੀਦ ਸਬੰਧੀ ਇਸ ਸੀਜਨ ਵਿੱਚ ਕਿਸੇ ਵੀ ਕਿਸਮ ਦੀ ਤੰਗੀ ਨਹੀਂ ਆਉਣ ਦਿੱਤੀ ਜਾਵੇਗੀ |
ਕੈਬਿਨਟ ਮੰਤਰੀ ਡਾ.ਬਲਬਰ ਸਿੰਘ ਨੇ ਮੰਡੀ (Anaj Mandi Patiala) ਦਾ ਜਾਇਜ਼ਾ ਲੈਂਦੇ ਹੋਏ ਸੀਜ਼ਨ ਦੌਰਾਨ ਆ ਰਹੀਆ ਆੜ੍ਹਤੀ ਭਾਈਚਾਰੇ ਦੀਆਂ ਵਾਰਦਾਨਾ (ਬੋਰੀਆਂ) ਆਦਿ ਮੁਸ਼ਕਿਲਾਂ ਨੂੰ ਸੁਣ ਕੇ ਟੈਲੀਫੋਨ ਕਰਕੇ ਮੌਕੇ ‘ਤੇ ਹਲ ਹੀ ਕਰ ਦਿੱਤਾ । ਇਸ ਮੌਕੇ ਸਿਹਤ ਮੰਤਰੀ ਅਨਾਜ ਮੰਡੀ ਦੇ ਮਜ਼ਦੂਰ ਅਤੇ ਪੱਲੇਦਾਰ ਭਾਈਚਾਰੇ ਨੂੰ ਵੀ ਮਿਲੇ ਅਤੇ ਸਰਕਾਰ ਵੱਲੋਂ ਉਨਾਂ ਨੂੰ ਹੋਰ ਚੰਗੀਆਂ ਸਹੂਲਤਾਂ ਸਬੰਧੀ ਭਰੋਸਾ ਦਵਾਇਆ ।
ਇਸ ਦੌਰਾਨ ਆੜ੍ਹਤੀ ਐਸੋਸੀਏਸ਼ਨ ਜਨਰਲ ਸਕੱਤਰ ਨਰੇਸ਼ ਕੁਮਾਰ ਮਿੱਤਲ(ਭੋਲਾ), ਚਰਨ ਦਾਸ ਗੋਇਲ, ਦਰਬਾਰਾ ਸਿੰਘ ਜਾਲਾ, ਰਣਧੀਰ ਸਿੰਘ ਨਲੀਨਾ, ਦਰਬਾਰਾ ਸਿੰਘ ਜਾਲਾ, ਸੰਜੀਵਣ ਮਿੱਤਲ, ਦਵਿੰਦਰ ਕੁਮਾਰ ਬੱਗਾ, ਸੁਖਦਰਸ਼ਨ ਸਿੰਘ ਰਾਏ, ਵਿਸ਼ਵ ਗੋਇਲ, ਕਾਕੂ ਜੀ, ਜੀਤ ਸਿੰਘ ਸੰਧੂ ,ਅਰੇਹਾਂਤ ਮੋਦੀ, ਨੀਨੇ ਗੁਪਤਾ ,ਟੌਹੜਾ ਪਰਗਟ ਸਿੰਘ ਜਾਲਾ, ਪਰਮਜੀਤ ਸਿੰਘ ਮਿਰਜਾਪੁਰ, ਲੱਕੀ ਲਾਟ ,ਕਰਮਜੀਤ ਸਿੰਘ ਬਾਸੀ ,ਮਾਰਕੀਟ ਕਮੇਟੀ ਵੱਲੋਂ ਵਿਜੇਪਾਲ ਤੇ ਆਮ ਆਦਮੀ ਪਾਰਟੀ ਵਲੰਟੀਅਰ ਅਤੇ ਅਹੁਦੇਦਾਰ ਕਰਨਲ ਜੇਵੀ ਸਿੰਘ ਓਐਸਡੀ,ਜਸਬੀਰ ਸਿੰਘ ਗਾਂਧੀ ਆਫਿਸ ਇਨਚਾਰਜ ਗੱਜਣ ਸਿੰਘ ਮੀਡੀਆ ਐਡਵਾਈਜਰ, ਸੈਕਟਰੀ ਹਰੀ ਚੰਦ ਬੰਸਲ, ਮੋਹਿਤ ਕੁਮਾਰ ਬਲਾਕ ਇੰਚਾਰਜ, ਲਾਲ ਸਿੰਘ ,ਅਮਰਜੀਤ ਸਿੰਘ ਭਾਟੀਆ, ਬਲਜੀਤ ਸ਼ਰਮਾ ਰਵੀ ਰਣਜੀਤ ਹੋਟਲ, ਮੋਹਿਤ ਕੁਕਰੇਜਾ ,ਜੇਪੀਐਸ ਕਾਲੜਾ, ਜਸਵਿੰਦਰ ਸਿੰਘ ਵਾਸੀ ,ਗੁਰ ਕਿਰਪਾਲ ਸਿੰਘ ਸਰਪੰਚ ਆਦਿ ਵੀ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਨਾਲ ਮੌਜੂਦ ਸਨ।