ਅਧਰੰਗ

ਦਿਮਾਗ ਦੇ ਦੌਰੇ ਜਾਂ ਅਧਰੰਗ ਤੋਂ ਨਾ ਡਰੋ, ਮਕੈਨੀਕਲ ਥਰੋਮਬੈਕਟੋਮੀ ਨਾਲ ਹੋ ਰਹੇ ਹਨ ਸਿਹਤਮੰਦ: ਡਾ. ਵਿਵੇਕ ਅਗਰਵਾਲ

ਪਟਿਆਲਾ, 19 ਮਈ, 2023: ਜੇਕਰ ਸਮੇਂ ’ਤੇ ਜਾਂਚ ਕਰਵਾ ਲਈ ਜਾਵੇ ਤਾਂ ਇਕ ਲੱਛਣ ਨਾਲ ਬੀਮਾਰੀ ਦੀ ਅਸਲ ਸਥਿਤੀ ਦਾ ਪਤਾ ਲੱਗ ਜਾਂਦਾ ਹੈ। ਅਜਿਹੇ ਵਿਚ ਉਕਤ ਲੱਛਣ ਜੇਕਰ ਦਿਮਾਗ ਨਾਲ ਜੁੜਿਆ ਹੋਵੇ ਤਾਂ ਥੋੜੀ ਜਿਹੀ ਬਰਤੀ ਲਾਪਰਵਾਹੀ ਨਾਲ ਵਿਅਕਤੀ ਬਰੇਨ ਸਟਰੋਕ (ਦਿਮਾਗ ਦਾ ਦੌਰਾ) ਪੈਣ ਦੇ ਕਾਰਨ ਇਕ ਗੰਭੀਰ ਦਿਮਾਗੀ ਬੀਮਾਰੀ ਦੀ ਚਪੇਟ ਵਿਚ ਆ ਸਕਦਾ ਹੈ।

ਅੱਜ ਬਰੇਨ ਸਟਰੋਕ / ਅਧਰੰਗ ਵਰਗੇ ਰੋਗ ਅਤੇ ਜੀਵਨ ਸ਼ੈਲੀ ਵਿੱਚ ਸੁਧਾਰ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਤਹਿਤ ਮੰਨੇ-ਪ੍ਰਮੰਨੇ ਦਿਮਾਗ ਦੇ ਮਾਹਰ ਡਾ. ਵਿਵੇਕ ਅਗਰਵਾਲ ਅੱਜ ਜਲੰਧਰ ਪਹੁੰਚੇ। ਉਨ੍ਹਾਂ ਕਿਹਾ ਕਿ ਬ੍ਰੇਨ ਸਟਰੋਕ ਹੋਣ ਦੀ ਸੂਰਤ ਵਿੱਚ ਜੇਕਰ ਮਰੀਜ਼ ਨੂੰ ਤੁਰੰਤ ਕਿਸੇ ਅਜਿਹੇ ਹਸਪਤਾਲ ਵਿੱਚ ਲਿਜਾਇਆ ਜਾਵੇ ਜਿੱਥੇ ਤਜਰਬੇਕਾਰ ਨਿਊਰੋਲੋਜਿਸਟ ਅਤੇ ਨਿਊਰੋਸਰਜਨ ਮੌਜੂਦ ਹੋਣ ਤਾਂ ਮਰੀਜ਼ ਜਲਦੀ ਠੀਕ ਹੋ ਸਕਦਾ ਹੈ ਅਤੇ ਅਧਰੰਗ ਦੇ ਪ੍ਰਭਾਵ ਨੂੰ ਘੱਟ ਜਾਂ ਖ਼ਤਮ ਕੀਤਾ ਜਾ ਸਕਦਾ ਹੈ।

ਫੋਰਟਿਸ ਹਸਪਤਾਲ ਮੋਹਾਲੀ ਦੇ ਨਿਊਰੋ-ਇੰਟਰਵੈਂਸ਼ਨ ਅਤੇ ਇੰਟਰਵੈਂਸ਼ਨਲ ਰੇਡੀਓਲੋਜੀ ਵਿਭਾਗ ਦੇ ਸਲਾਹਕਾਰ ਡਾ. ਵਿਵੇਕ ਅਗਰਵਾਲ ਨੇ ਕਿਹਾ ਕਿ ਨਿਊਰੋ ਨਾਲ ਸਬੰਧਤ ਬੀਮਾਰੀਆਂ ਦੇ ਲੱਛਣ ਦਿਮਾਗੀ ਹਾਲਤ ਨਾਲ ਜੁੜੇ ਹੁੰਦੇ ਹਨ, ਜਿਨ੍ਹਾਂ ’ਚ ਭੁੱਲ ਜਾਣਾ, ਸੁਚੇਤਨਾ ਦੀ ਕਮੀ, ਵਿਅਕਤੀ ਦੇ ਵਤੀਰੇ ਵਿਚ ਇਕ ਦਮ ਬਦਲਾਓ ਆਣਾ, ਕਰੋਧਿਤ ਹੋਣਾ ਅਤੇ ਤਣਾਅਗ੍ਰਸਤ ਆਦਿ ਲੱਛਣ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇਕਰ ਨਿਊਰੋਲੋਜੀ ਨਾਲ ਸਬੰਧਤ ਮਰੀਜ਼ ਦਾ ਇਲਾਜ ਨਹੀਂ ਕਰਵਾਇਆ ਜਾਂਦਾ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।

ਡਾ: ਵਿਵੇਕ ਅਗਰਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ ਬ੍ਰੇਨ ਸਟਰੋਕ ਹੋਣ ਤੋਂ ਬਾਅਦ ਚਾਰ ਘੰਟੇ ਬਾਅਦ ਇੱਕ 82 ਸਾਲਾ ਬਜ਼ੁਰਗ ਮਰੀਜ਼ ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਕੋਲ ਪਹੁੰਚੀ। ਉਸ ਦੇ ਸਰੀਰ ਦਾ ਖੱਬਾ ਪਾਸੇ ਦੇ ਸ਼ਰੀਰ ਨੂੰ ਅਧਰੰਗ ਹੋ ਗਿਆ ਸੀ। ਜੇਕਰ ਡਾਕਟਰੀ ਇਲਾਜ ਵਿੱਚ ਦੇਰੀ ਹੁੰਦੀ ਤਾਂ ਇਹ ਔਰਤ ਮਰੀਜ਼ ਦੀ ਜਾਨਲੇਵਾ ਸਥਿਤੀ ਵਿੱਚ ਪਾ ਸਕਦੀ ਸੀ। ਮਕੈਨੀਕਲ ਥਰੋਮਬੈਕਟੋਮੀ ਦੀ ਮਦਦ ਨਾਲ ਮਰੀਜ਼ ਦੇ ਦਿਮਾਗ ਦੇ ਸੱਜੇ ਪਾਸੇ ਖੂਨ ਦੀ ਸਪਲਾਈ ਨੂੰ ਰੋਕਣ ਵਾਲੀ ਧਮਣੀ ਤੋਂ ਗਤਲਾ (ਕਲਾਟ) ਹਟਾ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਬ੍ਰੇਨ ਸਟਰੋਕ ਦੇ ਮਰੀਜ਼ਾਂ ਲਈ ਮਕੈਨੀਕਲ ਥਰੋਮਬੈਕਟੋਮੀ ਨੂੰ ਸੋਨੇ ਦਾ ਮਿਆਰ ਮੰਨਿਆ ਜਾਂਦਾ ਹੈ, ਜਦਕਿ ਮਰੀਜ਼ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਉਨ੍ਹਾਂ ਕਿਹਾ ਕਿ ਬ੍ਰੇਨ ਅਟੈਕ ਜਾਂ ਅਧਰੰਗ ਹੋਣ ’ਤੇ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬ੍ਰੇਨ ਸਟਰੋਕ ਦੇ ਇਲਾਜ ਵਿੱਚ ਕ੍ਰਾਂਤੀਕਾਰੀ ਬਦਲਾਅ ਕਾਰਨ ਗੰਭੀਰ ਮਰੀਜ਼ ਵੀ ਠੀਕ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਬ੍ਰੇਨ ਸਟਰੋਕ ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਪੂਰੀ ਤਰ੍ਹਾਂ ਬਚਾਇਆ ਜਾ ਸਕਦਾ ਹੈ, ਬਸ਼ਰਤੇ ਉਸ ਨੂੰ ਹਸਪਤਾਲ ਲਿਜਾਇਆ ਜਾਵੇ, ਜਿੱਥੇ ਸਟਰੋਕ ਦੀ ਦੇਖਭਾਲ ਦੀਆਂ ਆਧੁਨਿਕ ਸਹੂਲਤਾਂ ਉਪਲਬਧ ਹੋਣ, ਕਿਉਂਕਿ ਬਰੇਨ ਅਟੈਕ ਦੌਰਾਨ ਮਰੀਜ਼ ਲਈ ਹਰ ਸਕਿੰਟ ਗਿਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲ ਵਿੱਚ ਸਟਰੋਕ ਦੀਆਂ ਵਿਆਪਕ ਸਹੂਲਤਾਂ ਨਹੀਂ ਹਨ ਤਾਂ ਅਜਿਹੇ ਹਸਪਤਾਲ ਵਿੱਚ ਮਰੀਜ਼ ਨੂੰ ਲਿਜਾਣਾ ਵਿਅਰਥ ਜਾਂ ਸਮੇਂ ਦੀ ਬਰਬਾਦੀ ਹੈ। ਔਸਤਨ, ਇੱਕ ਸਟਰੋਕ ਵਿੱਚ ਹਰ ਮਿੰਟ ਵਿੱਚ 1.9 ਮਿਲੀਅਨ ਨਿਊਰੋਨ ਖਤਮ ਹੋ ਜਾਂਦੇ ਹਨ, ਜੋ ਡਾਕਟਰੀ ਦੇਖਭਾਲ ਦੀ ਘਾਟ ਕਾਰਨ, ਹਮੇਸ਼ਾ ਅਧਰੰਗ ਜਾਂ ਮੌਤ ਦਾ ਕਾਰਨ ਬਣਦਾ ਹੈ।

Scroll to Top