ਚੰਡੀਗੜ੍ਹ, 18 ਦਸੰਬਰ 2023: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਦੇਸ਼ ਲਈ ਦਾਨ (Donate for Desh) ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਮੁਹਿੰਮ ‘ਤੇ ਕਿਹਾ ਕਿ ਪਹਿਲੀ ਵਾਰ ਕਾਂਗਰਸ ਦੇਸ਼ ਲਈ ਦਾਨ ਕਰਨ ਲਈ ਕਹਿ ਰਹੀ ਹੈ।
ਮਲਿਕਾਰਜੁਨ ਖੜਗੇ ਨੇ ਕਿਹਾ, ‘ਜੇਕਰ ਤੁਸੀਂ ਲਗਾਤਾਰ ਅਮੀਰ ਲੋਕਾਂ ‘ਤੇ ਨਿਰਭਰ ਹੋ ਕੇ ਕੰਮ ਕਰਦੇ ਹੋ ਤਾਂ ਤੁਹਾਨੂੰ ਉਨ੍ਹਾਂ ਦੀਆਂ ਨੀਤੀਆਂ ਨੂੰ ਸਵੀਕਾਰ ਕਰਨਾ ਹੋਵੇਗਾ। ਮਹਾਤਮਾ ਗਾਂਧੀ ਨੇ ਵੀ ਦੇਸ਼ ਦੀ ਆਜ਼ਾਦੀ ਲਈ ਲੋਕਾਂ ਤੋਂ ਚੰਦਾ ਲਿਆ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਪਾਰਟੀ ਖਜ਼ਾਨਚੀ ਅਜੈ ਮਾਕਨ ਨੇ ਸ਼ਨੀਵਾਰ ਨੂੰ ਪਾਰਟੀ ਹੈੱਡਕੁਆਰਟਰ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਸੀ ਕਿ 18 ਸਾਲ ਤੋਂ ਵੱਧ ਉਮਰ ਦੇ ਭਾਰਤੀ ਇਸ ਮੁਹਿੰਮ ਰਾਹੀਂ 138 ਰੁਪਏ, 1,380 ਰੁਪਏ, 13,800 ਰੁਪਏ ਜਾਂ ਇਸ ਤੋਂ 10 ਗੁਣਾ ਰਕਮ ਦਾਨ ਵਜੋਂ ਦੇ ਸਕਦੇ ਹਨ।