ਡੋਨਾਲਡ ਟਰੰਪ

ਡੋਨਾਲਡ ਟਰੰਪ ਵੱਲੋਂ ਈਰਾਨ ਨੂੰ ਪ੍ਰਮਾਣੂ ਪ੍ਰੋਗਰਾਮ ਬਾਰੇ ਵਾਸ਼ਿੰਗਟਨ ਨਾਲ ਸਮਝੌਤਾ ਕਰਨ ਦੀ ਅਪੀਲ

ਵਿਦੇਸ਼, 13 ਜੂਨ 2025: ਇਜ਼ਰਾਈਲ ਵੱਲੋਂ ਕੀਤੇ ਭਿਆਨਕ ਡਰੋਨ ਹਮਲੇ ‘ਚ ਈਰਾਨ ਨੂੰ ਭਾਰੀ ਨੁਕਸਾਨ ਹੋਇਆ ਹੈ। ਇਜ਼ਰਾਈਲੀ ਹਵਾਈ ਫੌਜ ਹੁਣ ਤੱਕ ਪੰਜ ਵਾਰ ਈਰਾਨ ‘ਤੇ ਹਮਲਾ ਕਰ ਚੁੱਕੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਈਰਾਨ ਨੂੰ ਦੁਬਾਰਾ ਪ੍ਰਮਾਣੂ ਸਮਝੌਤਾ ਕਰਨ ਲਈ ਕਿਹਾ ਹੈ। ਡੋਨਾਲਡ ਟਰੰਪ (Donald Trump) ਨੇ ਇੱਕ ਵਾਰ ਫਿਰ ਈਰਾਨ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ ਬਾਰੇ ਵਾਸ਼ਿੰਗਟਨ ਨਾਲ ਸਮਝੌਤਾ ਕਰਨ ਦੀ ਅਪੀਲ ਕੀਤੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਜ਼ਰਾਈਲ ਦੇ ਹਮਲੇ ਹੋਰ ਵੀ ਮਾੜੇ ਹੋਣਗੇ। ਸ਼ੁੱਕਰਵਾਰ ਨੂੰ ਹੋਏ ਹਮਲਿਆਂ ਤੋਂ ਬਾਅਦ ਆਪਣੀ ਪਹਿਲੀ ਜਨਤਕ ਟਿੱਪਣੀ ‘ਚ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਕਿਹਾ ਕਿ ਇਸ ਖੂਨ-ਖਰਾਬੇ ਨੂੰ ਰੋਕਣ ਲਈ ਅਜੇ ਵੀ ਸਮਾਂ ਹੈ। ਅਗਲਾ ਹਮਲਾ ਪਹਿਲਾਂ ਹੀ ਯੋਜਨਾਬੱਧ ਕੀਤਾ ਜਾ ਚੁੱਕਾ ਹੈ ਅਤੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਬੇਰਹਿਮ ਹੋਣਗੇ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ ਕਿ ਈਰਾਨ ਨੂੰ ਕੁਝ ਵੀ ਨਾ ਰਹਿਣ ਤੋਂ ਪਹਿਲਾਂ ਇੱਕ ਸਮਝੌਤਾ ਕਰਨਾ ਚਾਹੀਦਾ ਹੈ ਅਤੇ ਜਿਸਨੂੰ ਕਦੇ ਈਰਾਨੀ ਸਾਮਰਾਜ ਵਜੋਂ ਜਾਣਿਆ ਜਾਂਦਾ ਸੀ, ਉਸਨੂੰ ਬਚਾਇਆ ਜਾਣਾ ਚਾਹੀਦਾ ਹੈ।

ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੁਨੀਆ ‘ਚ ਸਭ ਤੋਂ ਵਧੀਆ ਅਤੇ ਘਾਤਕ ਫੌਜੀ ਉਪਕਰਣ ਬਣਾਉਂਦਾ ਹੈ ਅਤੇ ਇਜ਼ਰਾਈਲ ਕੋਲ ਇਸਦਾ ਬਹੁਤ ਸਾਰਾ ਭੰਡਾਰ ਹੈ ਅਤੇ ਆਉਣ ਵਾਲੇ ਸਮੇਂ ‘ਚ ਹੋਰ ਵੀ ਹੋਵੇਗਾ | ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਇਸਨੂੰ ਕਿਵੇਂ ਵਰਤਣਾ ਹੈ। ਕੁਝ ਈਰਾਨੀ ਕੱਟੜਪੰਥੀਆਂ ਨੇ ਇਸ ਸੌਦੇ ਬਾਰੇ ਦਲੇਰੀ ਨਾਲ ਗੱਲ ਕੀਤੀ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕੀ ਹੋਣ ਵਾਲਾ ਹੈ।

Read More: ਇਜ਼ਰਾਈਲ-ਈਰਾਨ ਤਣਾਅ ਵਿਚਾਲੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਅਪੀਲ

Scroll to Top