trump and zelensky

ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਕੀਤੀ ਗੱਲਬਾਤ, ਵਾਸ਼ਿੰਗਟਨ ਜਾਣਗੇ ਜ਼ੇਲੇਂਸਕੀ !

ਵਿਦੇਸ਼, 16 ਅਗਸਤ 2025: ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਲਾਸਕਾ ‘ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇੱਕ ਸਿਖਰ ਸੰਮੇਲਨ ‘ਚ ਸ਼ਾਮਲ ਹੋਣ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਗੱਲ ਕੀਤੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਸਵੇਰੇ ਨਾਟੋ ਮੈਂਬਰਾਂ ਨਾਲ ਵੀ ਲੰਬੀ ਫ਼ੋਨ ਗੱਲਬਾਤ ਕੀਤੀ। ਜਿਕਰਯੋਗ ਹੈ ਕਿ ਅਲਾਸਕਾ ‘ਚ ਟਰੰਪ ਅਤੇ ਪੁਤਿਨ ਵਿਚਕਾਰ ਹੋਈ ਕਾਨਫਰੰਸ ‘ਚ ਕੋਈ ਸਮਝੌਤਾ ਨਹੀਂ ਹੋ ਸਕਿਆ। ਦੋਵੇਂ ਆਗੂ ਲਗਭਗ ਤਿੰਨ ਘੰਟੇ ਮਿਲੇ, ਪਰ ਬੈਠਕ ‘ਚ ਕੀ ਸਹਿਮਤੀ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਗਲੇ ਹਫ਼ਤੇ ਵਾਸ਼ਿੰਗਟਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲ ਸਕਦੇ ਹਨ। ਪੁਤਿਨ ਨਾਲ ਮੁਲਾਕਾਤ ਤੋਂ ਬਾਅਦ, ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅਤੇ ਯੂਰਪੀਅਨ ਆਗੂਆਂ ਨਾਲ ਲੰਬੀ ਫ਼ੋਨ ਗੱਲਬਾਤ ਕੀਤੀ। ਇਸ ਗੱਲਬਾਤ ਤੋਂ ਬਾਅਦ ਹੀ ਜ਼ੇਲੇਂਸਕੀ ਨੇ ਅਮਰੀਕਾ ਜਾਣ ਅਤੇ ਟਰੰਪ ਨੂੰ ਮਿਲਣ ਬਾਰੇ ਗੱਲ ਕੀਤੀ।

ਜ਼ੇਲੇਂਸਕੀ ਨੇ ਕਿਹਾ ਕਿ ਅਲਾਸਕਾ ‘ਚ ਅਮਰੀਕੀ ਆਗੂ ਦੀ ਪੁਤਿਨ ਨਾਲ ਮੁਲਾਕਾਤ ਤੋਂ ਬਾਅਦ ਸ਼ਨੀਵਾਰ ਨੂੰ ਟਰੰਪ ਨਾਲ ਉਨ੍ਹਾਂ ਦੀ ਲੰਮੀ ਅਤੇ ਅਰਥਪੂਰਨ ਗੱਲਬਾਤ ਹੋਈ। ਉਨ੍ਹਾਂ ਨੇ ਸੋਮਵਾਰ ਨੂੰ ਵਾਸ਼ਿੰਗਟਨ ‘ਚ ਨਿੱਜੀ ਤੌਰ ‘ਤੇ ਮਿਲਣ ਦੇ ਸੱਦੇ ਲਈ ਟਰੰਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕਤਲੇਆਮ ਅਤੇ ਯੁੱਧ ਨੂੰ ਖਤਮ ਕਰਨ ਨਾਲ ਸਬੰਧਤ ਸਾਰੇ ਵੇਰਵਿਆਂ ‘ਤੇ ਚਰਚਾ ਕਰਨਗੇ।

ਜ਼ੇਲੇਂਸਕੀ ਨੇ ਸਮਝੌਤੇ ‘ਚ ਯੂਰਪ ਨੂੰ ਸ਼ਾਮਲ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਇਹ ਮਹੱਤਵਪੂਰਨ ਹੈ ਕਿ ਯੂਰਪੀ ਦੇਸ਼ ਅਮਰੀਕਾ ਨਾਲ ਭਰੋਸੇਯੋਗ ਸੁਰੱਖਿਆ ਗਾਰੰਟੀ ਯਕੀਨੀ ਬਣਾਉਣ ਲਈ ਹਰ ਪੱਧਰ ‘ਤੇ ਸ਼ਾਮਲ ਹੋਣ।’

Read More: ਡੋਨਾਲਡ ਟਰੰਪ ਦਾ ਦਾਅਵਾ, ਰੂਸ ਨੇ ਭਾਰਤ ਦੇ ਰੂਪ ‘ਚ ਇੱਕ ਵੱਡਾ ਤੇਲ ਗਾਹਕ ਗੁਆਇਆ

Scroll to Top