Donald Trump

Donald Trump: ਡੋਨਾਲਡ ਟਰੰਪ ਅੱਜ ਦੂਜੀ ਵਾਰ ਸੰਭਾਲਣਗੇ ਅਮਰੀਕਾ ਰਾਸ਼ਟਰਪਤੀ ਦਾ ਅਹੁਦਾ

ਚੰਡੀਗੜ੍ਹ, 20 ਜਨਵਰੀ 2025: ਡੋਨਾਲਡ ਟਰੰਪ (Donald Trump) ਕੁਝ ਹੀ ਘੰਟਿਆਂ ‘ਚ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣ ਜਾਣਗੇ। ਟਰੰਪ ਦਾ ਸਹੁੰ ਚੁੱਕ ਸਮਾਗਮ ਅਮਰੀਕੀ ਕੈਪੀਟਲ ਇਮਾਰਤ ਦੇ ਅੰਦਰ ਸਥਾਨਕ ਸਮੇਂ ਅਨੁਸਾਰ ਦੁਪਹਿਰ 12:00 ਵਜੇ (ਭਾਰਤੀ ਸਮੇਂ ਅਨੁਸਾਰ ਸਵੇਰੇ 10:30 ਵਜੇ) ਸ਼ੁਰੂ ਹੋਣ ਵਾਲਾ ਹੈ।

ਟਰੰਪ (Donald Trump) ਦੇ ਸਹੁੰ ਚੁੱਕ ਸਮਾਗਮ ‘ਚ ਦੁਨੀਆ ਭਰ ਤੋਂ ਕਈ ਖਾਸ ਮਹਿਮਾਨ ਸ਼ਾਮਲ ਹੋ ਰਹੇ ਹਨ। ਇਸ ‘ਚ ਭਾਰਤ ਦੀ ਨੁਮਾਇੰਦਗੀ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਕਰਨਗੇ। ਹੋਰ ਵਿਸ਼ਵਵਿਆਪੀ ਮਹਿਮਾਨਾਂ ‘ਚ ਚੀਨ ਦੇ ਉਪ ਰਾਸ਼ਟਰਪਤੀ, ਜਾਪਾਨ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਸਮਾਗਮ ‘ਚ ਸ਼ਾਮਲ ਹੋਣਗੇ।

ਰਾਸ਼ਟਰਪਤੀ ਜੋਅ ਬਾਈਡਨ ਨੇ ਸੋਮਵਾਰ ਨੂੰ ਅਹੁਦਾ ਛੱਡਣ ਤੋਂ ਕੁਝ ਘੰਟੇ ਪਹਿਲਾਂ ਕਈ ਲੋਕਾਂ ਨੂੰ ਪੇਸ਼ਗੀ ਮੁਆਫੀ ਦੇ ਦਿੱਤੀ। ਇਨ੍ਹਾਂ ‘ਚ ਡਾ. ਐਂਥਨੀ ਫੌਸੀ, ਜਨਰਲ ਮਾਰਕ ਮਿਲੀ ਅਤੇ 6 ਜਨਵਰੀ ਨੂੰ ਕੈਪੀਟਲ ਹਿੱਲ ਹਮਲੇ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਸ਼ਾਮਲ ਹਨ। ਇਹ ਸਾਰੇ ਟਰੰਪ ਦੇ ਵਿਰੋਧੀ ਮੰਨੇ ਜਾਂਦੇ ਹਨ।

Read More: America: ਡੋਨਾਲਡ ਟਰੰਪ 20 ਜਨਵਰੀ ਨੂੰ ਚੁੱਕਣਗੇ ਸਹੁੰ, ਵਾਸ਼ਿੰਗਟਨ ‘ਚ ਡਿਊਟੀ ‘ਤੇ ਹੋਣਗੇ 7,800 ਗਾਰਡ ਸੈਨਿਕ

Scroll to Top