ਕਤਰ, 15 ਮਈ 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਹੁਣ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦੀ ਵਿਚੋਲਗੀ ਕਰਨ ਦੇ ਆਪਣੇ ਬਿਆਨ ਤੋਂ ਪਿੱਛੇ ਹਟ ਗਏ ਹਨ। ਕਤਰ ‘ਚ ਡੋਨਾਲਡ ਟਰੰਪ ਨੇ ਕਿਹਾ ਕਿ ਮੈਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੂੰ ਸੁਲਝਾਉਣ ‘ਚ ਮੱਦਦ ਕੀਤੀ।
ਕਤਰ ਦੇ ਅਲ-ਉਦੀਦ ਏਅਰ ਬੇਸ ‘ਤੇ ਅਮਰੀਕੀ ਫੌਜੀ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਡੋਨਾਲਡ ਟਰੰਪ (Donald Trump) ਨੇ ਕਿਹਾ ਕਿ “ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਂ ਵਿਚੋਲਗੀ ਕੀਤੀ, ਪਰ ਮੈਂ ਪਿਛਲੇ ਹਫ਼ਤੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਸਮੱਸਿਆ ਨੂੰ ਹੱਲ ਕਰਨ ‘ਚ ਮੱਦਦ ਕੀਤੀ, ਜੋ ਕਿ ਦਿਨੋ-ਦਿਨ ਦੁਸ਼ਮਣੀ ਭਰੀ ਹੁੰਦੀ ਜਾ ਰਹੀ ਸੀ।” ਇਹ ਛੇਵੀਂ ਵਾਰ ਹੈ ਜਦੋਂ ਟਰੰਪ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਨੇ ਨਵੀਂ ਦਿੱਲੀ ਅਤੇ ਇਸਲਾਮਾਬਾਦ ਵਿਚਕਾਰ ਜੰਗਬੰਦੀ ਕਰਵਾਈ ਸੀ।
ਡੋਨਾਲਡ ਟਰੰਪ ਨੇ ਕਿਹਾ ਕਿ ਅਚਾਨਕ ਤੁਹਾਨੂੰ ਇੱਕ ਵੱਖਰੀ ਕਿਸਮ ਦੀ ਮਿਜ਼ਾਈਲ ਦਿਖਾਈ ਦੇਵੇਗੀ। ਅਸੀਂ ਇਸਨੂੰ ਸੁਲਝਾ ਲਿਆ ਹੈ। ਮੈਨੂੰ ਉਮੀਦ ਹੈ ਕਿ ਮੈਂ ਇੱਥੋਂ ਬਾਹਰ ਨਹੀਂ ਜਾਵਾਂਗਾ ਅਤੇ ਦੋ ਦਿਨਾਂ ਬਾਅਦ ਪਤਾ ਨਹੀਂ ਲੱਗੇਗਾ ਕਿ ਇਹ ਹੱਲ ਨਹੀਂ ਹੋਇਆ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਹੱਲ ਹੋ ਗਿਆ ਹੈ।
ਟਰੰਪ (Donald Trump) ਨੇ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਨਾਲ ਵਪਾਰ ਬਾਰੇ ਗੱਲ ਕੀਤੀ। ਟਰੰਪ ਨੇ ਕਿਹਾ ਕਿ ਮੈਂ ਦੋਵਾਂ ਦੇਸ਼ਾਂ ਨੂੰ ਜੰਗ ਦੀ ਬਜਾਏ ਵਪਾਰ ਕਰਨ ਲਈ ਕਿਹਾ ਹੈ। ਪਾਕਿਸਤਾਨ ਇਸ ਤੋਂ ਬਹੁਤ ਖੁਸ਼ ਸੀ ਅਤੇ ਭਾਰਤ ਵੀ ਇਸ ਤੋਂ ਬਹੁਤ ਖੁਸ਼ ਸੀ। ਮੈਨੂੰ ਲੱਗਦਾ ਹੈ ਕਿ ਉਹ ਉਸ ਰਸਤੇ ‘ਤੇ ਹਨ।
ਪਿਛਲੇ ਸ਼ਨੀਵਾਰ, ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਅਮਰੀਕਾ ਦੀ ਵਿਚੋਲਗੀ ‘ਚ ਸਾਰੀ ਰਾਤ ਚੱਲੀ ਗੱਲਬਾਤ ਤੋਂ ਬਾਅਦ “ਪੂਰੀ ਅਤੇ ਤੁਰੰਤ ਜੰਗਬੰਦੀ” ਲਈ ਸਹਿਮਤ ਹੋ ਗਏ ਹਨ। ਟਰੰਪ ਨੇ ਟਰੂਥ ਸੋਸ਼ਲ ‘ਤੇ ਇੱਕ ਪੋਸਟ ‘ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਝੌਤੇ ਲਈ ਅਮਰੀਕਾ ਨੂੰ ਸਿਹਰਾ ਦਿੱਤਾ ਅਤੇ ਕਿਹਾ ਕਿ ਉਹ ਕਸ਼ਮੀਰ ਮੁੱਦੇ ‘ਤੇ ਵੀ ਮੱਦ ਕਰਨਾ ਚਾਹੁੰਦੇ ਹਨ। ਹਾਲਾਂਕਿ ਕਿ ਭਾਰਤ ਨੇ ਸਾਫ਼ ਕੀਤਾ ਹੈ ਕਸ਼ਮੀਰ ਦੇ ਮੁੱਦੇ ‘ਤੇ ਤੀਜੇ ਧਿਰ ਦੀ ਦਖਲ ਬਰਦਾਸਤ ਨਹੀਂ |
Read More: ਮੈਂ ਨਹੀਂ ਚਾਹੁੰਦਾ ਐਪਲ ਦੇ ਪ੍ਰੋਡਕਟ ਭਾਰਤ ‘ਚ ਬਣਨ: ਡੋਨਾਲਡ ਟਰੰਪ