Doda

Doda: ਭਾਰਤੀ ਫੌਜ ਵੱਲੋਂ ਡੋਡਾ ਇਲਾਕੇ ‘ਚ ਚਾਰ ਘੁਸਪੈਠੀਏ ਢੇਰ, ਕੈਪਟਨ ਦੀਪਕ ਸ਼ਹੀਦ

ਚੰਡੀਗੜ, 14 ਅਗਸਤ 2024: ਜੰਮੂ-ਕਸ਼ਮੀਰ ਦੇ ਡੋਡਾ (Doda) ਇਲਾਕੇ ‘ਚ ਭਾਰਤੀ ਸੁਰੱਖਿਆ ਬਲਾਂ (Indian army) ਅਤੇ ਅ.ਤਿ.ਵਾ.ਦੀਆਂ ਵਿਚਾਲੇ ਮੁੱਠਭੇੜ ਅਜੇ ਵੀ ਜਾਰੀ ਹੈ। ਇਸ ਮੁਕਾਬਲੇ ‘ਚ ਚਾਰ ਦੇਸ਼ ਵਿਰੋਧੀ ਅਨਸਰਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਮੁਕਾਬਲੇ ‘ਚ 48 ਰਾਸ਼ਟਰੀ ਰਾਈਫਲਜ਼ ਦੇ ਇੱਕ ਕੈਪਟਨ ਦੀਪਕ ਸ਼ਹੀਦ ਹੋ ਗਏ ਹਨ |

ਭਾਰਤੀ ਫੌਜ ਨੇ ਗੋਲਾ ਬਾਰੂਦ ਅਤੇ ਰਸਦ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ ਤਿੰਨ ਬੈਗ ਵੀ ਜ਼ਬਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਭਾਰਤੀ ਫੌਜ ਨੇ ਡੋਡਾ  (Doda) ਦੇ ਅੱਸਰ ਇਲਾਕੇ ‘ਚ ਫਿਰ ਤੋਂ ਤਲਾਸ਼ੀ ਮੁਹਿੰਮ ਚਲਾਈ । ਇਸ ਦੌਰਾਨ ਅ.ਤਿ.ਵਾ.ਦੀਆਂ ਨੇ ਫੌਜ ਦੇ ਜਵਾਨਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਕਾਬਲੇ ‘ਚ ਕੈਪਟਨ ਦੀਪਕ ਸ਼ਹੀਦ ਹੋ ਗਿਆ |

ਵਿਦੇਸ਼

Scroll to Top