ਹਰਿਆਣਾ , 7 ਜੂਨ 2025: ਹਰਿਆਣਾ ਸਰਕਾਰ ਨੇ ਰਾਜ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਪਹੁੰਚਯੋਗ ਬਣਾਉਣ ਵੱਲ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਹੁਣ ਸੂਬੇ ਦੇ ਸਰਕਾਰੀ ਹਸਪਤਾਲਾਂ ‘ਚ ‘ਆਨ-ਕਾਲ’ ਪ੍ਰਣਾਲੀ ਤਹਿਤ ਮਾਹਰ ਡਾਕਟਰ ਉਪਲਬੱਧ ਹੋਣਗੇ, ਤਾਂ ਜੋ ਗੰਭੀਰ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇ।
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਹੁਣ ਪੀਪੀਪੀ (ਜਨਤਕ ਨਿੱਜੀ ਭਾਈਵਾਲੀ) ਮਾਡਲ ਤਹਿਤ ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਲਈ ਨੋ-ਨੋਡ ਫਾਰਮੂਲਾ ਲਾਗੂ ਕੀਤਾ ਜਾ ਰਿਹਾ ਹੈ। ਇਸ ਪਹਿਲਕਦਮੀ ਨਾਲ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ‘ਚ ਵੀ ਮਾਹਰ ਡਾਕਟਰੀ ਸੇਵਾਵਾਂ ਉਪਲਬੱਧ ਹੋਣਗੀਆਂ।
ਮਾਹਰ ਡਾਕਟਰ ਹਸਪਤਾਲਾਂ ‘ਚ ਮਰੀਜ਼ਾਂ ਨੂੰ ‘ਆਨ-ਕਾਲ’ ‘ਤੇ ਦੇਖਣਗੇ। ਅਨੇਸਥੀਸੀਆ, ਸਰਜਰੀ ਅਤੇ ਰੇਡੀਓਲੋਜੀ, ਬਾਲ ਰੋਗ ਵਰਗੀਆਂ ਸੇਵਾਵਾਂ ਲਈ ਮਾਹਰ ਡਾਕਟਰ ਉਪਲਬੱਧ ਹੋਣਗੇ। ਉਨ੍ਹਾਂ ਕਿਹਾ ਕਿ ਇਹ ਸੇਵਾ ਸ਼ੁਰੂਆਤੀ ਪੜਾਅ ‘ਚ ਪੰਜ ਜ਼ਿਲ੍ਹਿਆਂ ਹਿਸਾਰ, ਜੀਂਦ, ਮੇਵਾਤ, ਸੋਨੀਪਤ ਅਤੇ ਕੈਥਲ ‘ਚ ਉਪਲਬੱਧ ਕਰਵਾਈ ਜਾ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਇਹ ਇੱਕ ਪਾਇਲਟ ਪ੍ਰੋਜੈਕਟ ਹੈ, ਜਿਸਨੂੰ ਬਾਅਦ ‘ਚ ਪੂਰੇ ਹਰਿਆਣਾ ‘ਚ ਲਾਗੂ ਕੀਤਾ ਜਾਵੇਗਾ। ਇਹ ਯੋਜਨਾ ਨਾ ਸਿਰਫ਼ ਮਰੀਜ਼ਾਂ ਨੂੰ ਉੱਚ ਗੁਣਵੱਤਾ ਵਾਲੀਆਂ ਡਾਕਟਰੀ ਸਹੂਲਤਾਂ ਪ੍ਰਦਾਨ ਕਰੇਗੀ ਬਲਕਿ ਜ਼ਿਲ੍ਹਾ ਪੱਧਰ ‘ਤੇ ਰੈਫਰਲ ਸਿਸਟਮ ਦੀ ਜ਼ਰੂਰਤ ਨੂੰ ਵੀ ਘਟਾਏਗੀ। ਹਰਿਆਣਾ ਸਰਕਾਰ ਦਾ ਉਦੇਸ਼ ਹਰੇਕ ਨਾਗਰਿਕ ਨੂੰ ਸਮੇਂ ਸਿਰ, ਗੁਣਵੱਤਾ ਵਾਲੀਆਂ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ। ਇਹ ਨਵੀਂ ਪਹਿਲ ਇਸ ਦਿਸ਼ਾ ਵਿੱਚ ਇੱਕ ਮਜ਼ਬੂਤ ਅਤੇ ਸਕਾਰਾਤਮਕ ਯਤਨ ਹੈ।
Read More: ਹਰਿਆਣਾ ਪੁਲਿਸ ਨੇ ਜਾਅਲੀ HSSC ਵੈੱਬਸਾਈਟ ਬਣਾਉਣ ਵਾਲੇ 6 ਜਣਿਆਂ ਨੂੰ ਕੀਤਾ ਗ੍ਰਿਫਤਾਰ