ਚੰਡੀਗੜ੍ਹ, 19 ਅਗਸਤ 2024: ਕੋਲਕਾਤਾ ਦੇ ਹਸਪਤਾਲ ‘ਚ ਬੀਬੀ ਡਾਕਟਰ ਮਾਮਲੇ ‘ਚ ਦੇਸ਼ ਭਰ ਦੇ ਡਾਕਟਰ ਵਿਰੋਧ ਪ੍ਰਦਰਸਨ ਕਰਕੇ ਪੀੜਤਾ ਲਈ ਇਨਸਾਫ਼ ਮੰਗ ਰਹੇ ਹਨ ਅਤੇ ਡਾਕਟਰ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ ਹੈ | ਚੰਡੀਗੜ੍ਹ ਪੀਜੀਆਈ (Chandigarh PGI) ‘ਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ ਹੈ। ਇਸ ਘਟਨਾ ਨੂੰ ਲੈ ਕੇ ਸਾਰੇ ਡਾਕਟਰਾਂ ‘ਚ ਕਾਫ਼ੀ ਰੋਸ ਹੈ। ਡਾਕਟਰਾਂ ਦੀ ਮੰਗ ਹੈ ਕਿ ਕੇਂਦਰੀ ਸੁਰੱਖਿਆ ਐਕਟ ਲਾਗੂ ਕੀਤਾ ਜਾਵੇ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ।
Read More: Kolkata Docter Case: ਪੀੜਤਾ ਦੇ ਮਾਪਿਆਂ ਨੇ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ, CM ਮਮਤਾ ਬੈਨਰਜੀ ‘ਤੇ ਚੁੱਕੇ ਸਵਾਲ
ਡਾਕਟਰਾਂ ਦੀ ਹੜਤਾਲ ਕਾਰਨ ਅੱਜ ਪੀਜੀਆਈ (Chandigarh PGI) ‘ਚ ਓਪੀਡੀ ਸੇਵਾਵਾਂ ਸਵੇਰੇ 8 ਵਜੇ ਤੋਂ ਸਵੇਰੇ 9:30 ਵਜੇ ਤੱਕ ਸੀਮਤ ਢੰਗ ਨਾਲ ਚਲਾਈਆਂ ਗਈਆਂ ਹਨ । ਇਸ ਦੌਰਾਨ ਪੁਰਾਣੇ ਰਜਿਸਟਰਡ ਮਰੀਜ਼ਾਂ ਦੀ ਜਾਂਚ ਕੀਤੀ ਗਈ। ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਿਊ ਓ.ਪੀ.ਡੀ ਸੇਵਾ ਜਾਰੀ ਰਹੇਗੀ, ਪਰ ਹੜਤਾਲ ਅਜੇ ਖਤਮ ਨਹੀਂ ਹੋਈ ਹੈ।