Site icon TheUnmute.com

Diwali: ਹਰਿਆਣਾ ਪੁਲਿਸ ਦੀ ਪਟਾਕਿਆਂ ਦੀ ਵਿਕਰੀ ਤੇ ਸਟੋਰੇਜ ‘ਤੇ ਸਖ਼ਤੀ, ਦਿੱਤੀ ਵੱਡੀ ਚਿਤਾਵਨੀ

firecrackers

ਚੰਡੀਗੜ੍ਹ, 26 ਅਕਤੂਬਰ 2024: ਦੇਸ਼ ਭਰ ‘ਚ ਦੀਵਾਲੀ ਦੇ ਤਿਓਹਾਰ ਨੂੰ ਲੈ ਕੇ ਬਜ਼ਾਰਾਂ ‘ਚ ਰੌਣਕਾਂ ਲੱਗੀਆਂ ਹਨ | ਜਿੱਥੇ ਲੋਕ ਦੀਵਾਲੀ ਅਤੇ ਹੋਰ ਤਿਓਹਾਰਾਂ ਲਈ ਖਰੀਦਦਾਰੀ ਕਰ ਰਹੇ ਹਨ | ਦੂਜੇ ਪਾਏ ਪਟਾਕਿਆਂ (firecrackers) ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਸਰਕਾਰਾਂ ਅਹਿਮ ਕਦਮ ਚੁੱਕ ਰਹੀਆਂ ਹਨ | ਇਸਦੇ ਨਾਲ ਹੀ ਪੁਲਿਸ ਵੀ ਇਸ ਨੂੰ ਦੀਵਾਲੀ ਦੇ ਤਿਓਹਾਰ ਨੂੰ ਲੈ ਕੇ ਪੂਰੀ ਤਰਾ ਮੁਸਤੈਦ ਹੈ |

ਇਸ ਦੌਰਾਨ ਹਰਿਆਣਾ ‘ਚ ਪਟਾਕਿਆਂ (firecrackers) ਦੀ ਸਟੋਰੇਜ ਅਤੇ ਵਿਕਰੀ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਹਰਿਆਣਾ ਪੁਲਿਸ ਨੇ ਬਿਨਾਂ ਲਾਇਸੈਂਸ ਅਤੇ ਅਣ-ਅਧਿਕਾਰਤ ਤੌਰ ‘ਤੇ ਪਟਾਕੇ ਵੇਚਣ ਅਤੇ ਸਟੋਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਿਯਮਾਂ ਮੁਤਾਬਕ ਕੋਈ ਵੀ ਵਿਅਕਤੀ ਰਸਮੀ ਇਜਾਜ਼ਤ ਤੋਂ ਬਿਨਾਂ ਪਟਾਕੇ ਸਟੋਰ ਨਹੀਂ ਕਰ ਸਕਦਾ।

ਇਸ ਬਾਰੇ ਪੁਲਿਸ ਹੈੱਡਕੁਆਰਟਰ ਵੱਲੋਂ ਹਰਿਆਣਾ ਦੇ ਸਾਰੇ ਪੁਲਿਸ ਕਮਿਸ਼ਨਰਾਂ, ਪੁਲਿਸ ਇੰਸਪੈਕਟਰ ਜਨਰਲਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ। ਜਾਰੀ ਦਿਸ਼ਾ-ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰਾਂ ‘ਚ ਮੁਹਿੰਮ ਚਲਾਉਣ ਅਤੇ ਪਟਾਕਿਆਂ ਦੇ ਗੋਦਾਮਾਂ, ਵਿਕਰੀ ਕੇਂਦਰਾਂ ਅਤੇ ਢੋਆ-ਢੁਆਈ ਵਾਲੇ ਵਾਹਨਾਂ ਦੀ ਪਛਾਣ ਕਰਕੇ ਸੂਚੀਬੱਧ ਕਰਨ।

Read More: ਤਿਉਹਾਰ ਨੂੰ ਲੈ ਕੇ ਟ੍ਰੈਫ਼ਿਕ ਪੁਲਿਸ ਹੋਈ ਅਲਰਟ, ਹੁਣ ਨਹੀਂ ਇਹਨਾਂ ਲੋਕਾਂ ਦੀ ਖੈਰ

ਸਬੰਧਤ ਖੇਤਰ ਦੇ ਐਸ.ਐਚ.ਓਜ਼ ਅਤੇ ਗਜ਼ਟਿਡ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਅਜਿਹੀਆਂ ਸਾਰੀਆਂ ਦੁਕਾਨਾਂ ਜਾਂ ਗੋਦਾਮਾਂ ਦੀ ਜਾਂਚ ਕਰਨ ਜਿੱਥੇ ਪਟਾਕੇ ਵੇਚੇ ਜਾਂ ਸਟੋਰ ਕੀਤੇ ਜਾਂਦੇ ਹਨ। ਇਸ ਦੌਰਾਨ, ਉਹ ਇਜਾਜ਼ਤਾਂ ਦੀ ਜਾਂਚ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਨਿਯਮਾਂ ਅਨੁਸਾਰ ਉੱਥੇ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਜਾਂ ਨਹੀਂ ।

ਵਿਕਰੀ ਜਾਂ ਭੰਡਾਰਨ ਦੀਆਂ ਸਾਰੀਆਂ ਥਾਵਾਂ ਸੰਘਣੀ ਆਬਾਦੀ ਵਾਲੇ ਖੇਤਰਾਂ ਤੋਂ ਦੂਰ ਹੋਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਖੁੱਲ੍ਹੀ ਜਗ੍ਹਾ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਰਤ ‘ਚ ਲੋਕ ਛੇਤੀ ਤੋਂ ਛੇਤੀ ਉਥੋਂ ਨਿਕਲ ਸਕਣ।

ਪੁਲਿਸ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਪਟਾਕੇ ਵੇਚਣ ਵਾਲੇ ਸਾਰੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਦਿਆਂ ਸਿਰਫ਼ ਚੁਣੀਆਂ ਥਾਵਾਂ ‘ਤੇ ਹੀ ਪਟਾਕੇ (firecrackers) ਵੇਚ ਸਕਦੇ ਹਨ ਜਿੱਥੇ ਅੱਗ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦੁਕਾਨਾਂ ਦੇ ਇੰਸਪੈਕਟਰਾਂ ਅਤੇ ਹੋਰ ਗਠਿਤ ਟੀਮਾਂ ਨਾਲ ਤਾਲਮੇਲ ਕਰਕੇ ਕੰਮ ਕਰਨ ਲਈ ਕਿਹਾ ਹੈ |

Read More: Punjab By-Elecation: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ 60 ਨਾਮਜ਼ਦਗੀ ਦਾਖਲ

ਹਰਿਆਣਾ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਟੀਮਾਂ ਬਣਾਉਣ ਲਈ ਕਿਹਾ ਗਿਆ ਹੈ, ਜੋ ਇਸ ਸਬੰਧੀ ਹਰਿਆਣਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ ਅਤੇ ਆਪੋ-ਆਪਣੇ ਅਧਿਕਾਰ ਖੇਤਰਾਂ ‘ਚ ਅਮਨ-ਕਾਨੂੰਨ ਬਣਾਈ ਰੱਖਣ ਲਈ ਸਖ਼ਤ ਨਜ਼ਰ ਰੱਖਣਗੀਆਂ। ਸੂਬੇ ‘ਚ ਕਿਸੇ ਵੀ ਤਰ੍ਹਾਂ ਦੇ ਅਪਰਾਧ ਦੀ ਸੰਭਾਵਨਾ ਨੂੰ ਰੋਕਣ ਲਈ ਸੰਵੇਦਨਸ਼ੀਲ ਥਾਵਾਂ ਅਤੇ ਬਾਜ਼ਾਰਾਂ ਆਦਿ ‘ਚ ਗਸ਼ਤ ਅਤੇ ਨਾਕਾਬੰਦੀ ਕਰਨ ਦੇ ਹੁਕਮ ਦਿੱਤੇ ਹਨ।

ਇਸਦੇ ਨਾਲ ਹੀ ਦੀਵਾਲੀ ਮੌਕੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਵਿਭਾਗਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਹਸਪਤਾਲਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਸੜਨ ਆਦਿ ਦੀ ਸੂਰਤ ‘ਚ ਵਿਅਕਤੀ ਦਾ ਤੁਰੰਤ ਇਲਾਜ ਕੀਤਾ ਜਾ ਸਕੇ।

ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ‘ਚ ਸਾਰੇ ਅਧਿਕਾਰੀਆਂ ਨੂੰ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਸੁਪਰੀਮ ਕੋਰਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਢੁਕਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਗਿਆ ਹੈ।

Exit mobile version