ਦਿੱਲੀ, 21 ਸਤੰਬਰ, 2024: ਅੱਜ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ (Atishi) ਨੇ ਉਪ ਰਾਜਪਾਲ ਦੀ ਰਿਹਾਇਸ਼ ਰਾਜ ਭਵਨ ਵਿਖੇ ਦਿੱਲੀ (Delhi) ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਨ੍ਹਾਂ ਦੇ ਨਾਲ ‘ਆਪ’ ਦੇ ਪੰਜ ਵਿਧਾਇਕਾਂ ਨੇ ਵੀ ਕੈਬਿਨਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਇਸਦੇ ਨਾਲ ਹੀ ਨਵੇਂ ਕੈਬਿਨਟ ਮੰਤਰੀਆਂ (Delhi cabinet) ‘ਚ ਵਿਭਾਗ ਦੀ ਵੰਡ ਕੀਤੀ ਗਈ ਹੈ |
ਦਿੱਲੀ (Delhi) ਦੀ ਮੁੱਖ ਮੰਤਰੀ ਆਤਿਸ਼ੀ ਨੂੰ ਵਿੱਤ ਅਤੇ ਉਰਜਾ ਸਿੱਖਿਆ ਸੇਵਾਵਾਂ ਪਾਣੀ ਸਮੇਤ ਕੁੱਲ 13 ਵਿਭਾਗ ਸੌਪ ਦਿੱਤੇ ਗਏ ਹਨ | ਇਸਦੇ ਨਾਲ ਹੀ ਕੈਬਿਨਟ ਮੰਤਰੀ ਸੌਰਭ ਭਾਰਦਵਾਜ ਨੂੰ ਸਿਹਤ ਵਿਭਾਗ ਸਮੇਤ ਕੁੱਲ 8 ਵਿਭਾਗ ਦਿੱਤੇ ਗਏ ਹਨ | ਗੋਪਾਲ ਰਾਏ ਨੂੰ ਪਹਿਲਾਂ ਵਾਂਗੂ ਹੀ ਵਾਰਤਾਵਰਨ ਮੰਤਰੀ ਬਣੇ ਰਹਿਣਗੇ | ਕੈਲਾਸ਼ ਗਹਿਲੋਤ ਪਹਿਲਾਂ ਵਾਂਗ ਹੀ ਟਰਾਂਸਪੋਰਟ ਵਿਭਾਗ ਦੀ ਜ਼ਿੰਮੈਵਾਰੀ ਸੰਭਾਲਣਗੇ | ਇਸਦੇ ਨਾਲ ਹੀ ਇਮਰਾਨ ਹੁਸੈਨ ਨੂੰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਸੌਪਿਆ ਗਿਆ ਹੈ | ਪਹਿਲੀ ਵਾਰ ਮੰਤਰੀ ਬਣੇ ਮੁਕੇਸ਼ ਅਹਿਲਾਵਤ ਨੂੰ ਲੇਬਰ ਅਤੇ ਐਸ ਐਸਟੀ ਵਿਭਾਗ ਸੌਂਪਿਆ ਗਿਆ ਹੈ |
ਜਿਕਰਯੋਗ ਹੈ ਕਿ ਆਤਿਸ਼ੀ ਭਾਜਪਾ ਦੀ ਸੁਸ਼ਮਾ ਸਵਰਾਜ ਅਤੇ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਤੋਂ ਬਾਅਦ ਦਿੱਲੀ ਦੀ ਤੀਜੀ ਬੀਬੀ ਮੁੱਖ ਮੰਤਰੀ ਬਣ ਗਈ ਹੈ ਅਤੇ ਉਹ ਦਿੱਲੀ ਦੀ ਸਭ ਤੋਂ ਛੋਟੀ ਉਮਰ ਦੀ ਮੁੱਖ ਮੰਤਰੀ ਵੀ ਬਣ ਗਈ ਹੈ।
ਆਤਿਸ਼ੀ (Atishi) ਤੋਂ ਇਲਾਵਾ LG ਨੇ ਪੰਜ ਮੰਤਰੀਆਂ ਸੌਰਭ ਭਾਰਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਨੂੰ ਅਹੁਦੇ ਦੀ ਸਹੁੰ ਚੁਕਾਈ। ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ‘ਚ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ‘ਆਪ’ ਦੇ ਕਈ ਸੀਨੀਅਰ ਆਗੂ ਸ਼ਾਮਲ ਹੋਏ। ਆਤਿਸ਼ੀ ਦੇ ਸੀਐਮ ਬਣਨ ਅਤੇ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਵਿਰੋਧੀ ਧਿਰ ਇਸ ਕਦਮ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਰਹੀ ਹੈ।