July 7, 2024 10:32 am
ਝੋਨੇ

ਖੇਡਾਂ ਵਤਨ ਪੰਜਾਬ ਦੀਆਂ 2023 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 29 ਸਤੰਬਰ ਤੋਂ 3 ਅਕਤੂਬਰ ਤੱਕ ਹੋਣਗੇ :DC ਆਸ਼ਿਕਾ ਜੈਨ

ਐਸ.ਏ.ਐਸ.ਨਗਰ, 28 ਸਤੰਬਰ 2023: ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਪਹਿਲਾਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਹੁਣ ਜ਼ਿਲ੍ਹਾ ਅਤੇ ਰਾਜ ਪੱਧਰ ਦੇ ਮੁਕਾਬਲੇ ਕਰਵਾਏ ਜਾਣੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਇਹ ਖੇਡਾਂ 29 ਸਤੰਬਰ ਤੋਂ 03 ਅਕਤੂਬਰ ਤੱਕ ਵੱਖ–ਵੱਖ ਖੇਡ ਸਥਾਨਾਂ ਤੇ ਕਰਵਾਈਆਂ ਜਾ ਰਹੀਆਂ ਹਨ।

ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡਾਂ ਲਈ ਆਨਲਾਈਨ ਲਿੰਕ www.punjabkhedmela2023.in ਤੇ ਰਜਿਸਟ੍ਰੇਸ਼ਨ 23 ਸਤੰਬਰ ਤੱਕ ਕੀਤੀਆਂ ਜਾ ਚੁੱਕੀਆਂ ਹਨ ਅਤੇ ਆਫ ਲਾਈਨ ਐਂਟਰੀ ਲਈ ਕੁਝ ਗੇਮਾਂ ਐਥਲੈਟਿਕਸ, ਬੈਡਮਿੰਟਨ, ਚੈਸ, ਲਾਅਨ ਟੈਨਿਸ, ਟੇਬਲ ਟੈਨਿਸ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) ਦੇ ਉਮਰ ਵਰਗ–14, 17, 21, 21 ਤੋਂ 30, 31 ਤੋਂ 40, 41 ਤੋਂ 55, 56 ਤੋਂ 65 ਅਤੇ 65 ਤੋਂ ਉਪਰ ਲੜਕੇ/ ਲੜਕੀਆਂ ਭਾਗ ਲੈ ਸਕਦੇ ਹਨ ਅਤੇ ਹੋਰ ਉਕਤ ਖੇਡਾਂ ਤੋਂ ਇਲਾਵਾ ਵਿੱਚ ਸਿਰਫ ਉਮਰ ਵਰਗ-14, 17, 21, 21 ਤੋਂ 30, 31 ਅਤੇ 40 ਤੱਕ ਲੜਕੇ/ਲੜਕੀਆਂ ਭਾਗ ਲੈ ਸਕਦੇ ਹਨ। ਇਹਨਾਂ ਖੇਡਾਂ ਵਿੱਚੋਂ ਖਿਡਾਰੀਆਂ ਦੀ ਚੋਣ ਕਰਕੇ ਰਾਜ ਪੱਧਰੀ ਖੇਡਾਂ ਲਈ ਟੀਮਾਂ ਤਿਆਰ ਕੀਤੀਆਂ ਜਾਣਗੀਆਂ। ਇਹ ਖੇਡਾਂ ਹੇਠ ਲਿਖੇ ਵੇਰਵੇ ਅਨੁਸਾਰ ਹੋ ਰਹੀਆਂ ਹਨ |

ਬਹੁ ਮੰਤਵੀ ਖੇਡ ਭਵਨ ਸੈਕਟਰ 78, ਮੋਹਾਲੀ ਨਗਰ ਵਿਖੇ ਕੁਸ਼ਤੀ, ਜੂਡੋ ਤੇ ਗਤਕਾ 29.09.2023 ਤੋਂ 30.09.2023 ਤੱਕ, ਐਥਲੈਟਿਕਸ, ਬੈਡਮਿੰਟਨ, ਖੋ-ਖੋ, ਕਬੱਡੀ (ਸਰਕਲ ਅਤੇ ਨੈਸ਼ਨਲ ਸਟਾਇਲ) 29.09.2023 ਤੋਂ 01.10.2023 ਤੱਕ, ਫੁੱਟਬਾਲ 29.09.2023 ਤੋਂ 02.10.2023 ਤੱਕ, ਬਾਸਕਿਟਬਾਲ 30.09.2023 ਤੋਂ 03.10.2023 ਤੱਕ, ਕਿੱਕ ਬਾਕਸਿੰਗ ਅਤੇ ਟੇਬਲ ਟੈਨਿਸ 01.10.2023 ਤੋਂ 02.10.2023 ਤੱਕ, ਸਾਫਟਬਾਲ ਅਤੇ ਚੈਸ 02.10.2023 ਤੋਂ 03.10.2023 ਤੱਕ ਅਤੇ ਨੈੱਟਬਾਲ 03.10.2023 ਵਿਖੇ ਕਰਵਾਈਆਂ ਜਾਣਗੀਆਂ।

ਖੇਡ ਭਵਨ ਸੈਕਟਰ 63 ਮੋਹਾਲੀ ਵਿਖੇ ਪਾਵਰ ਲਿਫਟਿੰਗ, 02.10.2023 ਤੋਂ 03.10.2023 ਤੱਕ, ਬਾਕਸਿੰਗ ਤੇ ਵੇਟ ਲਿਫਟਿੰਗ 30.09.2023 ਤੋਂ 01.10.2023 ਤੱਕ, ਤੈਰਾਕੀ 30.09.2023 ਤੋਂ 02.10.2023 ਤੱਕ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ) 30.09.2023 ਤੋਂ 03.10.2023 ਤੱਕ ਅਤੇ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਸੈਕਟਰ 63 ਮੋਹਾਲੀ ਵਿਖੇ ਹਾਕੀ ਮੈਚ 30.09.2023 ਤੋਂ 01.10.2023 ਤੱਕ ਕਰਵਾਏ ਜਾਣਗੇ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1, ਮੋਹਾਲੀ ਵਿਖੇ ਹੈਂਡਬਾਲ, ਸ਼ੈਮਰਾਕ ਸਕੂਲ ਸੈਕਟਰ 69 ਮੋਹਾਲੀ ਵਿਖੇ ਲਾਅਨ ਟੈਨਿਸ 30.09.2023 ਤੋਂ 02.10.2023 ਤੱਕ ਅਤੇ
ਸ਼ੂਟਿੰਗ ਰੇਂਜ ਫੇਜ 6 ਮੋਹਾਲੀ ਵਿਖੇ ਸ਼ੂਟਿੰਗ ਮੁਕਾਬਲੇ 01.10.2023 ਤੋਂ 02.10.2023 ਤੱਕ ਕਰਵਾਏ ਜਾਣਗੇ।