ਅੰਮ੍ਰਿਤਸਰ, 09 ਫਰਵਰੀ 2024: ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ (Amritsar Central Jail) ਦਾ ਦੌਰਾ ਕੀਤਾ ਗਿਆ ਅਤੇ ਜੇਲ੍ਹ ਬੈਰਕ, ਜੇਲ੍ਹ ਰਸੋਈ (ਲੰਗਰ ਘਰ), ਜੇਲ੍ਹ ਹਸਪਤਾਲ, ਕਾਨੂੰਨੀ ਸਹਾਇਤਾ ਕਲੀਨਿਕ ਅਤੇ ਵੀਡੀਓ ਕਾਨਫਰੰਸ ਰੂਮ ਦਾ ਨਿਰੀਖਣ ਕੀਤਾ।
ਇਸ ਦੌਰਾਨ ਸੈਸ਼ਨ ਜੱਜ ਹਰਪ੍ਰੀਤ ਕੌਰ ਦੇ ਨਾਲ ਕਈ ਹੋਰ ਸੀਨੀਅਰ ਜੱਜ ਅਤੇ ਜੇਲ੍ਹ ਸੁਪਰੀਡੈਂਟ ਵੀ ਮੌਜੂਦ ਰਹੇ | ਸੈਸ਼ਨ ਜੱਜ ਨੇ ਰਸੋਈ ਦੀ ਵੀ ਜਾਂਚ ਕੀਤੀ ਜਿੱਥੇ ਹੇਠਲੀ ਮੁਕੱਦਮੇ ਦੇ ਕੈਦੀਆਂ ਲਈ ਖਾਣਾ ਪਕਾਇਆ ਜਾ ਰਿਹਾ ਹੈ ਅਤੇ ਇਹ ਵੀ ਤਸੱਲੀਬਖ਼ਸ਼ ਪਾਇਆ ਗਿਆ ਅਤੇ ਇਸ ਦੇ ਨਾਲ ਜੱਜ ਤੇ ਸੀਨੀਅਰ ਜੱਜਾਂ ਵੱਲੋਂ ਕੈਦੀਆਂ ਨੂੰ ਮਿਲਣ ਵਾਲਾ ਖਾਣਾ ਖੁਦ ਵੀ ਖਾਧਾ |
ਇਸ ਤੋਂ ਇਲਾਵਾ ਜੱਜਾਂ ਦੇ ਪੈਨਲ ਵੱਲੋਂ ਕੇਂਦਰੀ ਜੇਲ੍ਹ (Amritsar Central Jail) ਦੇ ਵਿੱਚ ਬੰਦ ਕੈਦੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਕਾਨੂੰਨੀ ਸਹਾਇਤਾ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ।