ਚੰਡੀਗੜ੍ਹ 25 ਮਾਰਚ 2022 : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) (SIT) ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ (Dera Sirsa chief Gurmeet Ram Rahim) ਨੂੰ ਬੇਅਦਬੀ ਦੇ ਦੋ ਹੋਰ ਕੇਸਾਂ ਵਿਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕਰ ਲਿਆ ਹੈ ਜਿਸ ਮਗਰੋਂ ਅਦਾਲਤ ਨੇ 4 ਮਈ ਨੂੰ ਉਸ ਨੂੰ ਅਦਾਲਤ ਵਿਚ ਤਲਬ ਕੀਤਾ ਹੈ। ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ (Dera Sirsa chief Ram Rahim) ਨੂੰ ਗੁਰੂ ਗ੍ਰੰਥ ਸਾਹਿਬ (Guru Granth Sahib) ਦੀ ਬੇਅਦਬੀ ਕਰਨ ਸਬੰਧੀ ਦਰਜ FIR ਨੰਬਰ 128 ਅਤੇ ਵਿਵਾਦਿਤ ਪੋਸਟਰ ਲਗਾਉਣ ਦੇ ਮਾਮਲੇ ਸਬੰਧੀ ਦਰਜ FIR ਨੰਬਰ 117 ਵਿਚ ਮੁੱਖ ਦੋਸ਼ੀ ਵਜੋਂ ਕੀਤਾ ਨਾਮਜ਼ਦ ਕੀਤਾਹੈ। ਡੇਰਾ ਮੁਖੀ ਨੂੰ SIT ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਮਾਮਲੇ ਸਬੰਧੀ ਦਰਜ FIR ਨੰਬਰ 63 ਵਿਚ ਪਹਿਲਾਂ ਹੀ ਕਰ ਨਾਮਜ਼ਦ ਕਰ ਚੁੱਕੀ ਹੈ।
ਫਰੀਦਕੋਟ ਅਦਾਲਤ ਵਲੋਂ ਡੇਰਾ ਮੁਖੀ ਨੂੰ 4 ਮਈ 2022 ਨੂੰ ਸਵੇਰੇ 10 ਵਜੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਉਸ ਨੂੰ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਦਿੱਤੀਆਂ ਜਾ ਸਕਣ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਇੰਸਪੈਕਟਰ ਹਰਬੰਸ ਸਿੰਘ ਜੋ ਐਸ ਆਈ ਟੀ ਮੈਂਬਰ ਹਨ, ਨੇ ਅਦਾਲਤ ਵਿਚ ਪੇਸ਼ ਹੋ ਕੇ ਦੱਸਿਆ ਹੈ ਕਿ ਡੇਰਾ ਸਿਰਸਾ ਮੁਖੀ ਇਸ ਵੇਲੇ ਸੁਨਾਰੀਆ ਜੇਲ੍ਹ ਵਿਚ ਬੰਦ ਹੈ। ਇਸ ਲਈ ਮੁਲਜ਼ਮ ਦੇ ਵੀਡੀਓ ਕਾਨਫਰੰਸਿੰਗ ਰਾਹੀਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ। ਅਦਾਲਤ ਨੇ ਇਹ ਹੁਕਮ 23 ਮਾਰਚ 2022 ਨੂੰ ਜਾਰੀ ਕੀਤੇ ਹਨ।
ਐਸ ਆਈ ਟੀ (SIT) ਨੇ 27 ਫਰਵਰੀ ਨੂੰ ਆਪਣੇ ਸਪਲੀਮੈਂਟਰੀ ਚਲਾਨ ਵਿਚ ਡੇਰਾ ਸਿਰਸਾ ਮੁਖੀ ਨੂੰ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ ਤੇ ਕਿਹਾ ਹੈ ਕਿ ਬੇਅਦਬੀ ਦੀ ਸਾਜ਼ਿਸ਼ ਸਮੇਤ ਇਹਨਾਂ ਸਾਰੇ ਕੇਸਾਂ ਵਿਚ ਜੋ ਕੁਝ ਵੀ ਹੋਇਆ, ਉਸਦੀ ਪ੍ਰਵਾਨਗੀ ਡੇਰਾ ਸਿਰਸਾ ਹੈਡਕੁਆਰਟਰ ਵਿਚ ਡੇਰਾ ਸਿਰਸਾ ਮੁਖੀ ਦਿੰਦਾ ਰਿਹਾ ਹੈ। ਇਸ ਲਈ ਉਹ ਹੀ ਇਹਨਾਂ ਕੇਸਾਂ ਦਾ ਮੁੱਖ ਮੁਲਜ਼ਮ ਹੈ।