July 4, 2024 8:02 pm
Tarun Chugh

1990 ‘ਚ ਜੰਮੂ-ਕਸ਼ਮੀਰ ‘ਚ ਲੱਖਾਂ ਕਸ਼ਮੀਰੀ ਪੰਡਤਾਂ ਦਾ ਉਜਾੜਾ ਕਾਂਗਰਸ ਦੀਆਂ ਗਲਤੀ ਕਾਰਨ ਹੋਇਆ: ਤਰੁਣ ਚੁੱਘ

ਚੰਡੀਗੜ੍ਹ, 2 ਜੁਲਾਈ 2024: ਬੀਤੇ ਦਿਨ ਲੋਕ ਸਭਾ ‘ਚ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਦਿੱਤੇ ਭਾਸ਼ਣ ਦੀ ਭਾਜਪਾ ਨੇ ਆਲੋਚਨਾ ਕੀਤੀ ਹੈ | ਇਸ ਦੌਰਾਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣੇ ਭਾਸ਼ਣ ਲਈ ਭਾਰਤ ਅਤੇ ਦੁਨੀਆ ‘ਚ ਬੈਠੇ ਭਾਰਤੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ |

ਉਨ੍ਹਾਂ (Tarun Chugh) ਕਿਹਾ ਕਿ ਹਿੰਦੂ ਸੰਸਕ੍ਰਿਤੀ, ਸੱਭਿਅਤਾ, ਸ਼ੈਲੀ ਦੁਨੀਆ ਦੀ ਸਭ ਤੋਂ ਪੁਰਾਣੀ ਹੈ | ਇਸ ਬਾਰੇ ਰਾਹੁਲ ਗਾਂਧੀ ਵੱਲੋਂ ਅਜਿਹਾ ਭਾਸ਼ਣ ਦੇਣਾ ਮੰਦਭਾਗਾ ਹੈ | ਰਾਹੁਲ ਗਾਂਧੀ ਨੂੰ ਹਿੰਦੂ ਜੀਵਨ ਜਾਚ ‘ਤੇ ਚੱਲਣ ਵਾਲੇ ਵਾਲਿਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ |

ਉਨ੍ਹਾਂ ਕਿਹਾ ਕਿ ਦੇਸ਼ ਜਾਣਦਾ ਹੈ ਕਿ ਕਾਂਗਰਸ ਦਾ ਇਤਿਹਾਸ ਲੋਕਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ | ਉਨ੍ਹਾਂ ਨੇ 1984 ਦੇ ਸਿੱਖ ਕਤਲੇਆਮ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਨੇ ਆਪ ਕਿਹਾ ਸੀ ਕਿ ਜਦੋਂ ਕੋਈ ਦਰੱਖਤ ਡਿੱਗਦਾ ਹੈ, ਤਾਂ ਧਰਤੀ ਹਿੱਲਦੀ ਹੈ | ਉਨ੍ਹਾਂ ਕਿਹਾ ਕਿ ਸਨਾਤਨੀਆਂ ਨੂੰ ਮਾੜਾ ਬੋਲਣਾ ਇੰਡੀਆ ਗਠਜੋੜ ਦੀ ਆਦਤ ਬਣ ਗਈ ਹੈ | ਕਾਂਗਰਸ ਭੁੱਲ ਗਈ ਕਿ 1990 ਵਿੱਚ ਜੰਮੂ-ਕਸ਼ਮੀਰ ਦੇ ਅੰਦਰ ਲੱਖਾਂ ਕਸ਼ਮੀਰੀ ਪੰਡਤਾਂ ਦਾ ਉਜਾੜਾ ਕਾਂਗਰਸ ਦੀਆਂ ਗਲਤੀਆਂ ਕਾਰਨ ਹੋਇਆ ਸੀ।