ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ‘ਚ ਨਿਰਾਸ਼ਾ

28 ਅਕਤੂਬਰ 2024: ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ। ਰੰਗ-ਬਰੰਗੀਆਂ ਲਾਈਟਾਂ ਤੇ (colorful lights and decorations) ਸਜਾਵਟਾਂ ਨਾਲ ਪੂਰੇ ਚੁਗਿਰਦੇ ਵਿੱਚ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ ਪ੍ਰੰਤੂ ਘਮਿਆਰ ਜਾਤੀ ਨਾਲ ਸੰਬੰਧਿਤ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਲੋਕ ਇਸ ਖੁਸ਼ੀਆਂ ਭਰੇ ਮਾਹੌਲ (happy environment)  ਵਿੱਚ ਆਰਥਿਕ ਤੌਰ ਤੇ ਮਦਹਾਲੀ ਦੇ ਹਾਲ ਵਿਚੋਂ ਗੁਜ਼ਰ ਰਹੇ ਹਨ|

 

ਮੋਗਾ ਲਾਲ ਸਿੰਘ ਰੋਡ ਦੇ ਰਹਿਣ ਵਾਲੇ ਸੱਤਪਾਲ ਅਤੇ ਰਵੀਂ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਦਹਾਕਿਆਂ ਤੋਂ ਆਪਣੇ ਪਿਤਾ ਪੁਰਖੀ ਕੰਮ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਕਰ ਰਹੇ ਹਨ ਪਰ ਬਾਜ਼ਾਰਾਂ ਵਿੱਚ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ ਹੈ।

 

ਉਹਨਾਂ ਕਿਹਾ ਕਿ ਲੋਕ ਚਾਈਨਾ ਦੇ ਬਣੇ ਸਸਤੇ ਆਕਰਸ਼ਿਤ ਸਮਾਨ ਖਰੀਦ ਰਹੇ ਹਨ ਜਿਸ ਨਾਲ ਸਿੱਧੇ ਤੌਰ ਤੇ ਉਹਨਾਂ ਦੇ ਵਪਾਰ ਨੂੰ ਸੱਟ ਵੱਜਦੀ ਹੈ। ਇਸ ਮੌਕੇ ਸਤਪਾਲ ਅਤੇ ਰਵੀਂ ਕੁਮਾਰ ਅਤੇ ਕੁਕਲੀ ਨੇ ਦੱਸਿਆ ਕਿ ਬੇਸ਼ੱਕ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੇ ਕੰਮ ਵਿੱਚ ਪੂਰਾ ਦਿਨ ਮਦਦ ਕਰਦਾ ਹੈ, ਪਰੰਤੂ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮੁੜਦਾ ਉਹਨਾਂ ਕਿਹਾ ਕੀ ਦੀਵੇ ਬਣਾਉਣ ਵਾਲੀ ਮਿੱਟੀ 4 ਹਜਾਰ ਰੁਪਏ ਦੀ ਇੱਕ ਟਰਾਲੀ ਆਉਂਦੀ ਹੈ ਅਤੇ ਦੀਵਿਆਂ ਨੂੰ ਪਕਾਉਣ ਲਈ ਬਾਲਣ ਜੋ ਕਿ ਬਹੁਤ ਜਿਆਦਾ ਮਹਿੰਗਾ ਆਉਂਦਾ ਹੈ ਪਰ ਗ੍ਰਾਹਕ ਇਸ ਦਾ ਮੁੱਲ ਨਹੀਂ ਪਾਉਂਦਾ ਉਹਨਾਂ ਕਿਹਾ ਕਿ ਸਾਡੇ ਬੱਚੇ ਵੀ ਸਕੂਲ ਤੋਂ ਆ ਕੇ ਅਤੇ ਸਕੂਲ ਜਾਣ ਤੋਂ ਪਹਿਲਾਂ ਮਿੱਟੀ ਦਾ ਕੰਮ ਕਰਦੇ ਹਨ ਉਨਾਂ ਨੇ ਲੋਕਾਂ ਅੱਗੇ ਅਪੀਲ ਕੀਤੀ ਕਿ ਚਾਈਨਾ ਦਾ ਬਣਿਆ ਮਾਲ ਨਾ ਖਰੀਦੋ ਅਤੇ ਹੱਥੀ ਬਣੇ ਹੋਏ ਦੀਵੇ ਨੂੰ ਆਪਣੇ ਘਰ ਦੇ ਵਿੱਚ ਜਗਾ ਕੇ ਰੋਸ਼ਨੀ ਕਰੋ ਤਾਂ ਜੋ ਅਸੀਂ ਵੀ ਆਪਣੇ ਘਰ ਵਿੱਚ ਵੀ ਤਿਉਹਾਰ ਜੋ ਖੁਸ਼ੀ ਨਾਲ ਮਨਾ ਸਕੀਏ|

 

Scroll to Top