ਰੂਪਨਗਰ, 11 ਦਸੰਬਰ 2023: ਹਲਕਾ ਰੂਪਨਗਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਰੂਪਨਗਰ (Bar Association Rupnagar) ਦੇ ਵਕੀਲਾਂ ਦੀ ਡਾਇਰੈਕਟਰੀ ਜਾਰੀ ਕੀਤੀ ਗਈ ਜੋ ਕਿ ਇਕ ਛੋਟੋ ਜਿਹੇ ਸਮਾਗਮ ਵਿਚ ਕਨਾਲ ਰੈਸਟ ਹਾਊਸ ਰੂਪਨਗਰ ਵਿਖੇ ਕੀਤੀ ਗਈ। ਇਸ ਮੌਕੇ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਸ ਡਾਇਰੈਕਟਰੀ ਨਾਲ ਐਡਵੋਕੇਟਾਂ ਨਾਲ ਰਾਬਤਾ ਕਾਇਮ ਕਰਨ ਵਿਚ ਮੱਦਦ ਮਿਲੇਗੀ।
ਇਸ ਮੌਕੇ ਹਲਕਾ ਵਿਧਾਇਕ ਵਲੋਂ ਡਾਇਰੈਕਟਰੀ ਬਣਾਉਣ ਲਈ ਮਾਲੀ ਮੱਦਦ ਵੀ ਪ੍ਰਦਾਨ ਕੀਤੀ ਗਈ ਜਿਸ ਵਿਚ ਸਮੂਹ ਵਕੀਲ ਸਾਹਿਬਾਨਾਂ ਦੀ ਰਿਹਾਇਸ਼ ਦਾ ਪਤਾ, ਮੋਬਾਇਲ ਨੰਬਰ ਅਤੇ ਦਫਤਰ ਦਾ ਸਾਰਾ ਵੇਰਵਾ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਉਕਤ ਡਾਇਰੈਕਟਰੀ ਜ਼ਿਲ੍ਹਾ ਬਾਰ ਰੂਮ ਵਿਚ ਜਾਰੀ ਕੀਤੀ ਜਾਣੀ ਸੀ ਪ੍ਰੰਤੂ ਵਕੀਲ ਸਹਿਬਾਨ ਦੀ ਮੀਟਿੰਗ ਕਰਨ ਕਾਰਨ ਮੌਕੇ ਉਤੇ ਕਨਾਲ ਰੈਸਟ ਹਾਊਸ ਵਿਚ ਜਾਰੀ ਕੀਤੀ ਗਈ।
ਇਸ ਮੌਕੇ ਪ੍ਰੇਜੀਡੈਂਟ ਅਮਰੀਕ ਸਿੰਘ ਕਟਵਾਲ, ਰਿਟਰਨਿੰਗ ਅਫਸਰ ਰੂਪਨਗਰ ਸ਼੍ਰੀ ਵਰਦਿੰਰ ਸਿੰਘ, ਸੈਕਟਰੀ ਮੋਹਿੰਦਰਪਾਲ ਸਿੰਘ, ਜੁਆਇੰਟ ਸੈਕਟਰੀ ਗਗਨਪ੍ਰੀਤ ਸਿੰਘ, ਐਡਵੋਕੇਟ ਸਤੀਸ਼ ਵਾਹੀ, ਮਲਿਕ ਚੋਪੜਾ, ਐਡਵੋਕੇਟ ਅਜੈ, ਐਡਵੋਕੇਟ ਡੀ.ਐਸ. ਦਿਓਲ, ਐਡਵੋਕੇਟ ਅਮਨਦੀਪ ਸੈਣੀ, ਐਡਵੋਕੇਟ ਆਰ.ਐਨ ਮੋਦਗਿੱਲ ਐਡਵੋਕੇਟ ਸੁਖਵੀਰ ਸਿੰਘ ਬਡਵਾਲ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਮੱਖਣ ਸਿੰਘ, ਐਡਵੋਕੇਟ ਅਮਰਿੰਦਰਪ੍ਰੀਤ ਸਿੰਘ ਭਿਓਰਾ, ਐਡਵੋਕੇਟ ਮਨੀਸ਼ ਢਿੰਗਰਾਂ, ਐਡਵੋਕੇਟ ਗੌਰਵ ਕਪੂਰ, ਨਵਦੀਪ ਵਰਮਾ, ਸਚਿਨ ਭਨੋਟ, ਕਰਨ ਕੁਮਾਰ, ਅਰਵਿੰਦ ਕੁਮਾਰ, ਵਿਕਾਸ ਵਰਮਾ, ਰਾਹੁਲ ਕੁਮਾਰ ਗੁਰਪ੍ਰੀਤ ਸਿੰਘ ਰਤੇ, ਮਲਕਿਤ ਚੋਪੜਾ ਅਤੇ ਬਾਰ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਹਾਜ਼ਰ ਸਨ।