Dirba

ਦਿੜ੍ਹਬਾ: ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਅੱਠ ਹੋਈ

ਸੰਗਰੂਰ, 21 ਮਾਰਚ 2024: ਹਲਕਾ ਦਿੜ੍ਹਬਾ (Dirba) ਦੇ ਅਧੀਨ ਪੈਂਦੇ ਪਿੰਡ ਗੁਜਰਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਦੇ ਸਿਵਲ ਹਸਪਤਾਲ ‘ਚ ਦਾਖਲ ਮਰੀਜ਼ ਹਾਲ ਚਾਲ ਜਾਨਣ ਲਈ ਪਹੁੰਚੇ ਹਨ |

ਪਰਮਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਆਦਿ ਆਦਮੀ ਪਾਰਟੀ ਦਾ ਗੜ੍ਹ ਕਿਹਾ ਜਾਣ ਵਾਲਾ ਸੰਗਰੂਰ ਜ਼ਿਲ੍ਹਾ ਜਿੱਥੇ ਕਈ ਮੰਤਰੀ ਹਨ ਤੇ ਖੁਦ ਵਿੱਤ ਮੰਤਰੀ ਦੇ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋ ਰਹੀਆਂ ਹਨ | ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ | ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਤੇ ਜਿਹੜੇ ਦਲਿਤ ਗਰੀਬ ਪਰਿਵਾਰਾਂ ਦੇ ਵਿਅਕਤੀਆਂ ਦੀ ਮੌਤ ਹੋਈ ਹੈ ਉਹਨਾਂ ਨੂੰ ਇੱਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।

ਪ੍ਰਸ਼ਾਸਨ ਨੇ ਜਿਹੜੀ ਕਮੇਟੀ ਦਾ ਗਠਨ ਕੀਤਾ ਹੈ, ਉਸ ‘ਤੇ ਉਨ੍ਹਾਂ ਨੇ ਸਵਾਲ ਚੁੱਕੇ ਹਨ ਅਤੇ ਕਿਹਾ ਕਿ ਦੋ ਤਿੰਨ ਬੰਦਿਆਂ ਨੂੰ ਫੜਨ ਨਾਲ ਕੁਝ ਨਹੀਂ ਹੁੰਦਾ, ਇਸ ਦੀ ਜੋ ਚੇਨ ਬਣਦੀ ਹੈ ਇਹ ਸ਼ਰਾਬ ਕਿੱਥੋਂ ਆਉਂਦੀ ਹੈ ਕਿਹੜੀ ਫੈਕਟਰੀ ‘ਚੋਂ ਬਣਦੀ ਹੈ ਤੇ ਕਿੱਥੇ ਕਿੱਥੇ ਸਪਲਾਈ ਕੀਤੀ ਜਾਂਦੀ ਹੈ | ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ |

ਸੰਗਰੂਰ ਦੇ ਸਿਵਲ ਸਰਜਨ ਡਾਕਟਰ ਕਿਰਪਾਲ ਨੇ ਕਿਹਾ ਕਿ ਗੁਜਰਾਂ ਪਿੰਡ ‘ਚ ਵਾਪਰੀ ਘਟਨਾ ‘ਚ ਚਾਰ ਮਰੀਜ਼ਾਂ ਦੀ ਕੱਲ੍ਹ ਸਵੇਰੇ ਹੀ ਮੌਤ ਹੋ ਗਈ ਸੀ ਤੇ ਹੁਣ ਤੱਕ 8 ਜਣਿਆਂ ਦੀ ਮੌਤ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਸੰਗਰੂਰ ਸਿਵਲ ਹਸਪਤਾਲ ਦੇ ਵਿੱਚ ਚਾਰ ਮਰੀਜ਼ ਦਾਖਲ ਹਨ ਅਤੇ ਚਾਰ ਮਰੀਜ਼ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹਨ। ਜਿਹੜੇ ਮਰੀਜ਼ ਦਾਖਲ ਹਨ ਉਹਨਾਂ ਦੀ ਸਥਿਤੀ ਠੀਕ ਦੱਸੀ ਜਾ ਰਹੀ ਹੈ ਤੇ ਬਾਕੀ ਦਿੜ੍ਹਬਾ (Dirba) ਹਲਕੇ ਦੇ ਪਿੰਡਾਂ ਦੇ ਵਿੱਚ ਚੈੱਕ ਕੀਤਾ ਜਾ ਰਿਹਾ ਹੈ ਕਿ ਕਿਸੇ ਮਰੀਜ਼ ਦੀ ਸਥਿਤੀ ਜਾਂ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤਾਂ ਉਸਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਦਾਖਲ ਕਰਵਾਇਆ ਜਾਵੇਗਾ ।

Scroll to Top