ਬਿਹਾਰ, 17 ਜੁਲਾਈ 2024: ਮਾਲੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ (Dipankar Bhattacharya) ਦੀ ਅਗਵਾਈ ਹੇਠ ਪਾਰਟੀ ਦੀ ਇੱਕ ਉੱਚ ਪੱਧਰੀ ਟੀਮ ਅੱਜ ਵੀਆਈਪੀ ਮੁਖੀ ਮੁਕੇਸ਼ ਸਾਹਨੀ ਦੇ ਦਰਭੰਗਾ ਦੇ ਬਿਰੌਲ ਬਲਾਕ ਦੇ ਅਫਜ਼ਲਾ ਪਿੰਡ ‘ਚ ਸਥਿਤ ਜੱਦੀ ਘਰ ਪਹੁੰਚੀ | ਇਸ ਦੌਰਾਨ ਉਨ੍ਹਾਂ ਨੇ ਮੁਕੇਸ਼ ਸਾਹਨੀ ਦੇ ਪਿਓ ਜੀਤਨ ਸਾਹਨੀ ਦੀ ਮੌਤ ‘ਤੇ ਦੁੱਖ ਪ੍ਰਗਟਾਵਾ ਕੀਤਾ | ਉਨ੍ਹਾਂ ਕਿਹਾ ਉਮੀਦ ਹੈ ਕਿ ਜੀਤਨ ਸਾਹਨੀ ਮਾਮਲੇ ‘ਚ ਜੋ ਵੀ ਦੋਸ਼ੀ ਪਾਇਆ ਗਿਆ, ਉਸਨੂੰ ਕਾਨੂੰਨ ਦੇ ਕਟਹਿਰੇ ‘ਚ ਬਿਨਾਂ ਕਿਸੇ ਦੇਰੀ ਦੇ ਲਿਆਂਦਾ ਜਾਵੇਗਾ | ਉਨ੍ਹਾਂ ਕਿਹਾ ਕਿ ਸਿਰਫ਼ ਪੁਲ ਹੀ ਨਹੀਂ, ਬਿਹਾਰ ਦਾ ਰਾਜ ਪ੍ਰਬੰਧ ਵੀ ਢਹਿ-ਢੇਰੀ ਹੋ ਰਿਹਾ ਹੈ।
ਜਨਵਰੀ 19, 2025 12:34 ਪੂਃ ਦੁਃ