ਚੰਡੀਗੜ੍ਹ, 18 ਸਤੰਬਰ 2024: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਆਪਣੇ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਦਿਲਜੀਤ ਦੋਸਾਂਝ ਦੇ ਭਾਰਤ ਦੀਆਂ 10 ਵੱਖ-ਵੱਖ ਥਾਵਾਂ ‘ਤੇ ਵੱਡੇ ਕੰਸਰਟ ਕਰਨਗੇ। ਇਸ ਟੂਰ ਨੂੰ ਦਿਲ-ਲੁਮਿਨਾਤੀ ਦਾ ਨਾਂ ਦਿੱਤਾ ਗਿਆ ਹੈ।
ਸਾਰੇ ਕੰਸਰਟ ਦਾ ਸਭ ਤੋਂ ਵੱਡਾ ਸ਼ੋਅ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਹੋਣ ਜਾ ਰਿਹਾ ਹੈ, ਪਰ ਦਿੱਲੀ ਕੰਸਰਟ ਲਈ ਟਿਕਟਾਂ ਦੇ ਰੇਟਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਅਜਿਹੇ ‘ਚ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਟਿਕਟ ਦੇ ਰੇਟਾਂ ‘ਚ ਅਚਾਨਕ ਵਾਧੇ ਨੂੰ ਲੈ ਕੇ ਕਾਨੂੰਨੀ ਨੋਟਿਸ ਭੇਜਿਆ ਹੈ। ਦਿਲਜੀਤ (Diljit Dosanjh) ਤੋਂ ਇਲਾਵਾ ਇਹ ਨੋਟਿਸ Zomato, HDFC ਬੈਂਕ ਅਤੇ ਸਾਰੇਗਾਮਾ ਪ੍ਰਾਈਵੇਟ ਲਿਮਟਿਡ ਨੂੰ ਵੀ ਭੇਜਿਆ ਗਿਆ ਹੈ। ਦਿਲਜੀਤ ਦੋਸਾਂਝ ਦਾ ਇਹ ਕੰਸਰਟ 26 ਅਕਤੂਬਰ ਨੂੰ ਦਿੱਲੀ ‘ਚ ਹੋਣਾ ਹੈ ।
ਇਹ ਨੋਟਿਸ ਰਿਧੀਮਾ ਕਪੂਰ ਨਾਮ ਦੇ ਦਿਲਜੀਤ ਦੀ ਫੈਨ ਕੁੜੀ ਨੇ ਭੇਜਿਆ ਹੈ। ਨੋਟਿਸ ਭੇਜਣ ਵਾਲੀ ਕੁੜੀ ਦਿੱਲੀ ਦੀ ਲਾਅ ਦੀ ਵਿਦਿਆਰਥਣ ਹੈ। ਨੋਟਿਸ ‘ਚ ਕੁੜੀ ਨੇ ਕਿਹਾ ਹੈ ਕਿ ਦੌਰੇ ਤੋਂ ਪਹਿਲਾਂ ਟਿਕਟਾਂ ਦੀਆਂ ਕੀਮਤਾਂ ਵਿੱਚ ਹੇਰਾਫੇਰੀ ਕੀਤੀ ਗਈ ਹੈ, ਜੋ ਕਿ ਇੱਕ ਅਨੁਚਿਤ ਵਪਾਰਕ ਅਭਿਆਸ ਹੈ।ਇਸਦੇ ਨਾਲ ਹੀਪ੍ਰਸ਼ੰਸਕਾਂ ਦੇ ਅਧਿਕਾਰਾਂ ਦੀ ਉਲੰਘਣਾ ਦਾ ਵੀ ਦੋਸ਼ ਹੈ।