Diljit Dosanjh

Diljit Dosanjh Concert: ਮਹਾਰਾਸ਼ਟਰ ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ ‘ਤੇ ਦਲਜੀਤ ਦੋਸਾਂਝ ਨੇ ਦਿੱਤੀ ਪ੍ਰਤੀਕਿਰਿਆ

ਚੰਡੀਗੜ੍ਹ, 20 ਦਸੰਬਰ 2024: Diljit Dosanjh Concert: ਪੰਜਾਬੀ ਗਾਇਕ ਅਤੇ ਅਦਾਕਾਰ ਦਲਜੀਤ ਦੋਸਾਂਝ ਨੇ ਆਪਣੇ ਸੰਗੀਤ ਕੰਸਰਟ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ ‘ਤੇ ਪ੍ਰਤੀਕਿਰਿਆ ਦਿੱਤੀ ਹੈ | ਦਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਨੂੰ ਬੇਫਿਕਰ ਰਹਿਣ ਦੀ ਸਲਾਹ ਦਿੱਤੀ ਹੈ।

ਦਰਅਸਲ, ਐਡਵਾਈਜ਼ਰੀ ‘ਚ ਦਲਜੀਤ ਦੋਸਾਂਝ (Diljit Dosanjh) ਨੂੰ ਅਜਿਹੇ ਗੀਤਾਂ ‘ਤੇ ਪਰਫਾਰਮ ਕਰਨ ਤੋਂ ਰੋਕਣ ਦੀ ਗੱਲ ਕੀਤੀ ਗਈ ਸੀ ਜੋ ਨਸ਼ੇ, ਹਿੰਸਾ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਦੇ ਹਨ, ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਬੱਚਿਆਂ ਨੂੰ ਸਟੇਜ ‘ਤੇ ਨਾ ਆਉਣ ਦਿੱਤਾ ਜਾਵੇ।

ਇਸ ਬਾਰੇ ਦਿਲਜੀਤ ਦੋਸਾਂਝ ਨੇ ਕਿਹਾ ਕਿ “ਕੱਲ੍ਹ ਮੈਂ ਆਪਣੀ ਟੀਮ ਨੂੰ ਪੁੱਛਿਆ ਕਿ ਕੀ ਮੇਰੇ ਲਈ ਕੋਈ ਐਡਵਾਈਜ਼ਰੀ ਹੈ, ਤਾਂ ਉਨ੍ਹਾਂ ਕਿਹਾ ਕਿ ਸਭ ਕੁਝ ਠੀਕ ਹੈ। ਅੱਜ ਸਵੇਰੇ ਜਦੋਂ ਮੈਂ ਉੱਠਿਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ, ਇਹ ਐਡਵਾਈਜ਼ਰੀ ਮੇਰੇ ਲਈ ਹੈ | ਤੁਸੀਂ ਜਿੰਨਾ ਮਜ਼ਾ ਕਰਨ ਆਵੋਂਗੇ, ਮੈਂ ਉਸਤੋਂ ਦੁੱਗਣਾ ਕਰ ਦਿਆਂਗਾ।”

ਇਸਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਕਸ਼ਮੀਰ ਦੀ ਆਪਣੀ ਯਾਤਰਾ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਹ ਸੱਚਮੁੱਚ “ਸਵਰਗ” ਹੈ। ਦੋਸਾਂਝ ਨੇ ਚੰਡੀਗੜ੍ਹ, ਪੁਣੇ, ਕੋਲਕਾਤਾ, ਹੈਦਰਾਬਾਦ, ਲਖਨਊ, ਅਹਿਮਦਾਬਾਦ, ਦਿੱਲੀ, ਇੰਦੌਰ ਅਤੇ ਜੈਪੁਰ ‘ਚ ਆਪਣੇ ਕੰਸਰਟ ਕੀਤੇ ਹਨ |

Read More: Chandigarh Show: ਦਿਲਜੀਤ ਦੋਸਾਂਝ ਦੇ ਸ਼ੋਅ ‘ਤੇ Controversy, ਪੰਜਾਬ ਸ਼ਬਦ ਲਿਖਣ ਨੂੰ ਲੈ ਕੇ ਵਿਵਾਦ

Scroll to Top