July 4, 2024 9:17 pm
Diljit Dosanjh

ਰਾਊਂਡ ਗਲਾਸ ਫਾਊਂਡੇਸ਼ਨ ਦੇ 1 ਬਿਲੀਅਨ ਰੁੱਖ ਲਗਾਉਣ ਦੇ ਪ੍ਰੋਜੈਕਟ ਦੇ ਸਮਰਥਨ ‘ਚ ਆਏ ਦਿਲਜੀਤ ਦੋਸਾਂਝ

ਚੰਡੀਗੜ੍ਹ 24 ਜੂਨ 2024: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਬੀਤੇ ਦਿਨ ਮੋਹਾਲੀ ਦੇ ਪਿੰਡ ਸੇਖਣਮਾਜਰਾ ਵਿਖੇ ਪਹੁੰਚੇ, ਦਿਲਜੀਤ ਦੋਸਾਂਝ ਇੱਥੇ ਰਾਉਂਡ ਗਲਾਸ ਫਾਊਂਡੇਸ਼ਨ ਦੇ ਦ ਬਿਲੀਅਨ ਟ੍ਰੀ ਪ੍ਰੋਜੈਕਟ ਨੂੰ ਸਮਰਥਨ ਦੇਣ ਪੁੱਜੇ ਸਨ। ਇਸ ਦੌਰਾਨ ਅਦਾਕਾਰ ਦਿਲਜੀਤ ਦੋਸਾਂਝ ਨੇ ਪੰਜਾਬੀ ਫਿਲਮ ‘ਜੱਟ ਐਂਡ ਜੂਲੀਅਟ 3’ ਦੀ ਕੋ-ਸਟਾਰ ਨੀਰੂ ਬਾਜਵਾ, ਨਿਰਦੇਸ਼ਕ ਜਗਦੀਪ ਸਿੱਧੂ ਅਤੇ ਫਿਲਮ ਨਿਰਮਾਤਾ ਮਨਮੋਰਡ ਸਿੱਧੂ ਦੇ ਨਾਲ ਸਾਈਟ ‘ਤੇ ਪੌਦੇ ਲਗਾਏ | ਸਾਰੀ ਫਿਲਮ ਕਾਸਟ ਨੇ ਫਾਊਂਡੇਸ਼ਨ ਦੇ ਵਲੰਟੀਅਰਾਂ ਅਤੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ |

ਦਿਲਜੀਤ ਦੋਸਾਂਝ (Diljit Dosanjh) ਨੇ ਇਸ ਦੌਰੇ ਬਾਰੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕੀਤੀ, ਜਿਸ ‘ਚ ਉਨ੍ਹਾਂ ਨੇ ਕਿਹਾ ਕਿ ” ਸਚਮੁੱਚ ਬਿਲੀਅਨ ਟ੍ਰੀ ਪ੍ਰੋਜੈਕਟ ਤੋਂ ਬਹੁਤ ਪ੍ਰਭਾਵਿਤ ਹਾਂ, ਇਸ ਫਾਊਂਡੇਸ਼ਨ ਦੇ ਉਪਰਾਲੇ ਦਾ ਕਾਇਲ ਹੋ ਗਿਆ ਹਾਂ” | ਉਨ੍ਹਾਂ ਕਿਹਾ ਕਿ “ਰੁੱਖ ਲਗਾਉਣਾ ਇੱਕ ਸੱਚੀ ਸੇਵਾ ਹੈ | ਤੁਹਾਡਾ ਪੰਜਾਬ ‘ਚ ਇੱਕ ਰੱਬ ਰੁੱਖ ਲਗਾਉਣ ਦਾ ਟੀਚਾ ਕਮਾਲ ਦਾ ਹੈ | ਇਸ ਉਪਰਾਲੇ ਲਈ ਮੈਂ ਤੁਹਾਡੇ ਨਾਲ ਹਾਂ” ਮੈਨੂੰ ਕਿਸੇ ਵੇਲੇ ਵੀ ਸੇਵਾ ਲਈ ਕਾਲ ਕਰੋ”

ਸਮਾਗਮ ਦੌਰਾਨ ਰਾਉਂਡ ਗਲਾਸ ਫਾਊਂਡੇਸ਼ਨ ਦੇ ਆਗੂ ਵਿਸ਼ਾਲ ਚੌਵਲਾ ਨੇ ਅਦਾਕਾਰ ਦਿਲਜੀਤ ਦੋਸਾਂਝ, ਅਦਾਕਾਰਾ ਨੀਰੂ ਬਾਜਵਾ, ਜਗਦੀਪ ਸਿੱਧੂ ਆਦਿ ਦਾ ਧੰਨਵਾਦ ਕੀਤਾ | ਜਿਕਰਯੋਗ ਹੈ ਕਿ ਬਿਲੀਅਨ ਟ੍ਰੀ ਪ੍ਰੋਜੈਕਟ ਸਾਲ 2018 ‘ਚ ਸ਼ੁਰੂ ਹੋਇਆ ਸੀ |ਇਸ ਤਹਿਤ ਫਾਊਂਡੇਸ਼ਨ ਨੇ ਦੇਸ਼ੀ ਪੌਦੇ ਲਗਾਏ ਹਨ, ਉਹ ਕਿਸਮਾਂ ਜੋ ਸਥਾਨਕ ਮਿੱਟੀ ਅਤੇ ਮੌਸਮ ਦੇ ਅਨੁਕੂਲ ਹੋਣ | ਇਸ ਪ੍ਰੋਜੈਕਟ ਤਹਿਤ ਹੁਣ ਤੱਕ 2.2 ਮਿਲੀਅਨ ਤੋਂ ਵੱਧ ਪੌਦੇ ਲਗਾ ਚੁੱਕੇ ਹਨ | ਇਸਦੇ ਨਾਲ ਹੀ 1200 ਤੋਂ ਵੱਧ ਮਿੰਨੀ ਜੰਗਲ ਬਣਾਏ ਗਏ ਹਨ ਅਤੇ ਮਨਰੇਗਾ ਤਹਿਤ 10000ਤੋਂ ਵੱਧ ਨੌਕਰੀਆਂ ਪੈਦਾ ਕੀਤੀਆਂ ਹਨ |

ਇਹ ਪਹਿਲ ਤਹਿਤ ਪੰਜਾਬ ਫਿਲਮ ਜਗਤ ਦੀਆਂ ਕਈ ਹਸਤੀਆਂ ਸਮਰਥਨ ਦੇ ਰਹੀਆਂ ਹਨ | ਇਨ੍ਹਾਂ ‘ਚ ਸਰਗੁਣ ਮਹਿਤਾ, ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ, ਨਿਮਰਤ ਖਹਿਰਾ ਨੇ ਇਸ ਪ੍ਰੋਜੈਕਟ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ |