Dil-Luminati Tour 2024: ਚੰਡੀਗੜ੍ਹ ‘ਚ ਸ਼ੋਅ ਦੌਰਾਨ ਭੜਕੇ ਦਿਲਜੀਤ ਦੋਸਾਂਝ, ਅੱਗੇ ਤੋਂ ਭਾਰਤ ‘ਚ ਨਹੀਂ ਕਰਾਂਗਾ ਸ਼ੋਅ

15 ਦਸੰਬਰ 2024: ਚੰਡੀਗੜ੍ਹ (chandigar ਦੇ ਸੈਕਟਰ 34 ‘ਚ ਦਿਲਜੀਤ ਦੋਸਾਂਝ (diljit dosanjh) ਦੇ ਸ਼ੋਅ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਪੰਜਾਬ ਅਤੇ (punjab and haryana) ਹਰਿਆਣਾ ਦੇ ਲੋਕਾਂ ਸਣੇ ਐਨ.ਆਰ.ਆਈ. ਵੀ ਇਸ ਸ਼ੋਅ(show)  ‘ਚ ਪਹੁੰਚੇ। ਇਸ ਮੌਕੇ ਪ੍ਰਸ਼ੰਸਕਾਂ ਨੇ ਦਿਲਜੀਤ ਦੇ ਪੋਸਟਰ (poster) ਫੜੇ ਹੋਏ ਸਨ ਅਤੇ ਕਈਆਂ ਨੇ ਚਿੱਟੇ ਰੰਗ ਦੇ ਕੁੜਤੇ ਪਾਏ ਹੋਏ ਸਨ।

ਇਸ ਮੌਕੇ ਦਿਲਜੀਤ ਸਟੇਜ ‘ਤੇ ਗੁੱਸੇ ‘ਚ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸਾਨੂੰ ਪਰੇਸ਼ਾਨ ਕਰਨ ਦੀ ਬਜਾਏ ਸਥਾਨ ਅਤੇ ਪ੍ਰਬੰਧ ਤੈਅ ਕੀਤੇ ਜਾਣੇ ਚਾਹੀਦੇ ਹਨ। ਉਸ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਅਗਲੀ ਵਾਰ ਜਦੋਂ ਉਹ ਪ੍ਰਦਰਸ਼ਨ ਕਰੇਗਾ, ਹਰ ਜਗ੍ਹਾ ਲੋਕ ਹੋਣਗੇ ਅਤੇ ਉਹ ਉਨ੍ਹਾਂ ਦੇ ਵਿਚਕਾਰ ਹੋਣਗੇ। ਉਨ੍ਹਾਂ ਕਿਹਾ ਕਿ ਉਹ ਭਾਰਤ ਵਿੱਚ ਉਦੋਂ ਤੱਕ ਸ਼ੋਅ ਨਹੀਂ ਕਰਨਗੇ ਜਦੋਂ ਤੱਕ ਪ੍ਰਸ਼ਾਸਨ ਵੱਲੋਂ ਠੋਸ ਪ੍ਰਬੰਧ ਨਹੀਂ ਕੀਤੇ ਜਾਂਦੇ।

ਦਿਲਜੀਤ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ 2400 ਦੇ ਕਰੀਬ ਜਵਾਨ ਤਾਇਨਾਤ ਕੀਤੇ ਗਏ ਸਨ। ਪ੍ਰਦਰਸ਼ਨ ਨੂੰ ਲੈ ਕੇ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

read more:  ਦਿਲ-ਲੁਮੀਨੇਟੀ ਕੰਸਰਟ ਸਬੰਧੀ ਟਰੈਫਿਕ ਐਡਵਾਈਜ਼ਰੀ ਜਾਰੀ

Scroll to Top