Digvesh Singh Rathi

ਦਿਗਵੇਸ਼ ਸਿੰਘ ਰਾਠੀ ਨੂੰ ਇੱਕ ਮੈਚ ਲਈ ਕੀਤਾ ਬੈਨ, ਮੈਚ ਫੀਸ ਦਾ 50 ਫੀਸਦੀ ਲੱਗਿਆ ਜੁਰਮਾਨਾ

ਲਖਨਊ, 20 ਮਈ 2025: lucknow super giants vs sunrisers hyderabad match scorecard: ਸੋਮਵਾਰ ਨੂੰ ਲਖਨਊ ‘ਚ ਸਨਰਾਈਜ਼ਰਜ਼ ਹੈਦਰਾਬਾਦ ਦੀ ਜਿੱਤ ਨੇ ਲਖਨਊ ਸੁਪਰਜਾਇੰਟਸ ਨੂੰ ਪਲੇਆਫ ਦੀ ਦੌੜ ਤੋਂ ਬਾਹਰ ਕਰ ਦਿੱਤਾ ਹੈ। ਇਸ ਦੌਰਾਨ ਲਖਨਊ ਸੁਪਰਜਾਇੰਟਸ ਦੇ ਗੇਂਦਬਾਜ਼ ਦਿਗਵੇਸ਼ ਸਿੰਘ ਰਾਠੀ (Digvesh Singh Rathi) ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਬੱਲੇਬਾਜ਼ ਅਭਿਸ਼ੇਕ ਸ਼ਰਮਾ (Abhishek Sharma) ਵਿਚਾਲੇ ਹੋਈ ਬਹਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਰਾਠੀ ‘ਤੇ ਇੱਕ ਮੈਚ ਦੀ ਪਾਬੰਦੀ ਲਗਾਈ ਗਈ ਹੈ ਅਤੇ ਨਾਲ ਹੀ ਉਨ੍ਹਾਂ ‘ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਵੀ ਲਗਾਇਆ ਗਿਆ ਹੈ। ਜਦੋਂ ਕਿ ਅਭਿਸ਼ੇਕ ਸ਼ਰਮਾ ਨੂੰ ਉਸਦੀ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।

ਅਭਿਸ਼ੇਕ ਸ਼ਰਮਾ ਇਸ ਸੀਜ਼ਨ ‘ਚ ਇੱਕ ਮੈਚ ਲਈ ਪਾਬੰਦੀ ਲੱਗਣ ਵਾਲਾ ਪਹਿਲਾ ਖਿਡਾਰੀ ਹੈ। ਉਹ ਹੁਣ 22 ਮਈ ਨੂੰ ਅਹਿਮਦਾਬਾਦ ‘ਚ ਗੁਜਰਾਤ ਟਾਈਟਨਜ਼ ਖ਼ਿਲਾਫ਼ ਹੋਣ ਵਾਲੇ ਮੈਚ ‘ਚ ਆਪਣੀ ਟੀਮ ਲਖਨਊ ਸੁਪਰ ਜਾਇੰਟਸ ਲਈ ਨਹੀਂ ਖੇਡ ਸਕੇਗਾ। ਇਹ ਕਾਰਵਾਈ 19 ਮਈ ਨੂੰ ਲਖਨਊ ‘ਚ ਖੇਡੇ ਗਏ ਮੈਚ ਦੌਰਾਨ ਹੋਈ ਬਹਿਸ ਕਾਰਨ ਦੋਵਾਂ ਖ਼ਿਲਾਫ਼ ਕੀਤੀ ਗਈ ਹੈ।

ਕੀ ਸੀ ਪੂਰਾ ਮਾਮਲਾ ?

ਦਰਅਸਲ, ਮੈਚ ਦੌਰਾਨ ਸਨਰਾਈਜ਼ਰਜ਼ ਦੀ ਪਾਰੀ ਦੌਰਾਨ ਅਭਿਸ਼ੇਕ ਸ਼ਰਮਾ ਨੇ ਅੱਠਵੇਂ ਓਵਰ ਦੀ ਤੀਜੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਵਿਕਟ ਗੁਆ ਦਿੱਤੀ। ਦਿਗਵੇਸ਼ (Digvesh Singh Rathi) ਨੇ ਗੇਂਦ ਨੂੰ ਆਫ ਸਟੰਪ ਦੇ ਬਾਹਰ ਸੁੱਟਿਆ। ਅਭਿਸ਼ੇਕ ਕਵਰ ਵੱਲ ਇੱਕ ਸ਼ਾਟ ਖੇਡਦਾ ਹੈ ਅਤੇ ਸ਼ਾਰਦੁਲ ਠਾਕੁਰ ਇੱਕ ਸ਼ਾਨਦਾਰ ਕੈਚ ਲੈਂਦਾ ਹੈ। ਆਊਟ ਹੋਣ ਤੋਂ ਬਾਅਦ ਦਿਗਵੇਸ਼ ਰਾਠੀ ਨੇ ਨੋਟਬੁੱਕ ਸੈਲੀਬ੍ਰੇਸ਼ਨ ਕੀਤਾ ਅਤੇ ਅਭਿਸ਼ੇਕ ਸ਼ਰਮਾ ਨੂੰ ਬਾਹਰ ਦਾ ਰਸਤਾ ਦਿਖਾਇਆ।

ਇਸ ਤੋਂ ਬਾਅਦ ਅਭਿਸ਼ੇਕ ਸ਼ਰਮਾ (Abhishek Sharma) ਵਾਪਸ ਆ ਗਏ ਅਤੇ ਇਸ ਦੌਰਾਨ ਹੀ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਫਿਰ ਅੰਪਾਇਰ ਨੇ ਦਖਲ ਦਿੱਤਾ ਅਤੇ ਦੋਵਾਂ ਨੂੰ ਰੋਕ ਦਿੱਤਾ। ਪਹਿਲੀ ਵਾਰ ਰਾਠੀ ਨੂੰ 1 ਅਪ੍ਰੈਲ ਨੂੰ ਪੰਜਾਬ ਕਿੰਗਜ਼ ਵਿਰੁੱਧ ਮੈਚ ‘ਚ ਇਸ ਜਸ਼ਨ ਲਈ ਜੁਰਮਾਨਾ ਲਗਾਇਆ ਗਿਆ।

ਫਿਰ ਰਾਠੀ ਨੂੰ 4 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਨਮਨ ਧੀਰ ਨੂੰ ਆਊਟ ਕਰਨ ਤੋਂ ਬਾਅਦ ਇਸੇ ਤਰ੍ਹਾਂ ਦਾ ਜਸ਼ਨ ਮਨਾਉਣ ਲਈ ਉਸਦੀ ਮੈਚ ਫੀਸ ਦਾ 50 ਫ਼ੀਸਦ ਜੁਰਮਾਨਾ ਲਗਾਇਆ ਗਿਆ ਅਤੇ ਦੋ ਡੀਮੈਰਿਟ ਅੰਕ ਦਿੱਤੇ ਗਏ।

Read More: LSG ਬਨਾਮ SRH: ਲਖਨਊ ਸੁਪਰ ਜਾਇੰਟਸ ਪਲੇਆਫ ਦੀ ਦੌੜ ਤੋਂ ਬਾਹਰ, ਹੈਦਰਾਬਾਦ ਨੇ 6 ਵਿਕਟਾਂ ਨਾਲ ਹਰਾਇਆ

Scroll to Top