ਪਟਿਆਲਾ, 30 ਅਪ੍ਰੈਲ 2025: ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ (DIG Mandeep Singh Sidhu) ਅੱਜ 37 ਸਾਲ ਤੋਂ ਵੱਧ ਦੀ ਸੇਵਾ ਤੋਂ ਮਗਰੋਂ ਆਪਣੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ | ਇਸ ਮੌਕੇ ਪਟਿਆਲਾ ਡੀਆਈਜੀ ਦਫਤਰ ਵਿਖੇ ਰੱਖੇ ਸਮਾਗਮ ਦੇ ਦੌਰਾਨ ਪਟਿਆਲਾ ਰੇਂਜ ਦੇ ਅਧੀਨ ਆਉਂਦੇ ਪੁਲਿਸ ਮੁਲਜ਼ਮਾਂ ਅਤੇ ਅਫਸਰਾਂ ਨੇ ਮਨਦੀਪ ਸਿੰਘ ਸਿੱਧੂ ਨੂੰ ਨਿੱਘੀ ਵਿਧਾਇਗੀ ਦਿੱਤੀ |
ਇਸ ਮੌਕੇ ਬੇਹੱਦ ਭਾਵੁਕ ਅੰਦਾਜ਼ ‘ਚ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਮੈਂ ਆਪਣੀ ਪੁਰਾਣੀ ਟੀਮ ਦੇ ਨਾਲ ਹੋਣ ਵਾਲੇ ਅਪਰਾਧ ਦੇ ਬਾਰੇ ਰੋਜ਼ਾਨਾ ਰਣਨੀਤੀ ਤੈਅ ਕਰਦਾ ਸੀ, ਪਰ ਅੱਜ ਤੋਂ ਬਾਅਦ ਮੈਂ ਮੇਰੇ ਜਿਹੜੇ ਪੁਰਾਣੇ ਸਾਥੀ ਸੇਵਾ ਮੁਕਤ ਹੋ ਚੁੱਕੇ ਹਨ, ਉਹਨਾਂ ਦੀ ਕਤਾਰ ਦੇ ‘ਚ ਸ਼ਾਮਲ ਹੋਣ ਜਾ ਰਿਹਾ ਹਾਂ |
ਉਨ੍ਹਾਂ ਕਿਹਾ ਕਿ ਇਹ ਵੀ ਇੱਕ ਨਵਾਂ ਹੀ ਅਨੁਭਵ ਹੋਵੇਗਾ, ਇੱਥੇ ਹਰ ਕੁਝ ਬਦਲਦਾ ਰਹਿੰਦਾ ਹੈ। ਜੋ ਅੱਜ ਹੈ, ਉਸ ਦੀ ਜਗ੍ਹਾ ਲੈਣ ਦੇ ਲਈ ਕੱਲ੍ਹ ਨੂੰ ਕੋਈ ਹੋਰ ਆ ਜਾਵੇਗਾ। ਇਹ ਜੰਕਸ਼ਨ ਰੇਲਾਂ ਦਾ ਹੈ, ਜਿੱਥੇ ਇੱਕ ਗੱਡੀ ਆਵੇ, ਗੱਡੀ ਜਾਂਦੀ ਹੈ| ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਨੂੰ ਵਧਾਉਂਦੇ ਆ ਕਿਹਾ ਕਿ ਮੇਰੀ ਟੀਮ ਦੇ ਅਧਿਕਾਰੀਆਂ ਨੇ ਮੇਰੇ ਨਾਲ ਕਾਫ਼ੀ ਸਹਿਯੋਗ ਕੀਤਾ ਅਤੇ ਮੇਰੀ ਇਹੀ ਕੋਸ਼ਿਸ਼ ਰਹੀ ਕਿ ਮੈਂ ਆਮ ਲੋਕਾਂ ਦੀ ਸੇਵਾ ਦੇ ਲਈ ਕੰਮ ਕਰਦਾ ਰਹਾਂ |
ਉਨ੍ਹਾਂ (DIG Mandeep Singh Sidhu) ਕਿਹਾ ਕਿ ਜਿਹੜੀ ਵੀ ਵਰਦੀ ਮੈਨੂੰ ਮਿਲੀ ਹੈ, ਉਹ ਆਪਣੇ ਮਕਸਦ ਤੋਂ ਮੁਨਕਰ ਨਾ ਹੋਵੇ ਇਸ ਮੌਕੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਬਰਨਾਲਾ ਦੇ ਐਸਐਸਪੀ ਸਰਫਰਾਜ ਆਲਮ ਮਲੇਰ ਕੋਟਲਾ ਦੇ ਐਸਐਸਪੀ ਗਗਨਜੀਤ ਸਿੰਘ ਤੋਂ ਇਲਾਵਾ ਸੰਗਰੂਰ ਦੇ ਐਸਐਸਪੀ ਸਰਤਾਜ ਚਹਿਲ ਨੇ ਵੀ ਮਨਦੀਪ ਸਿੰਘ ਸਿੱਧੂ ਦੀ ਸਖ਼ਸ਼ੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਇੱਕ ਅਫਸਰ ਦੇ ਨਾਲ-ਨਾਲ ਵੱਡੇ ਭਰਾ ਦੀ ਤਰ੍ਹਾਂ ਉਹਨਾਂ ਨੂੰ ਸੇਧ ਦਿੱਤੀ ਅਤੇ ਵੱਡੇ ਅਫਸਰ ਹੀ ਨਹੀਂ ਬਲਕਿ ਛੋਟੇ ਮੁਲਾਜ਼ਮਾਂ ਦੀਆਂ ਦੁੱਖ ਤਕਲੀਫਾਂ ਨੂੰ ਵੀ ਆਪਣਾ ਸਮਝਦੇ ਹਨ ਅਤੇ ਉਨ੍ਹਾਂ ਦਾ ਹੱਲ ਕੀਤਾ |
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ‘ਚ ਅਸੀਂ ਮਨਦੀਪ ਸਿੰਘ ਸਿੱਧੂ ਦੇ ਵੱਲੋਂ ਦਿੱਤੀ ਹੋਈ ਸੇਧ ਦੇ ‘ਤੇ ਅਮਲ ਕਰਕੇ ਅਮਨ ਕਾਨੂੰਨ ਦੇ ਮਾਮਲੇ ਦੇ ‘ਚ ਆਮ ਲੋਕਾਂ ਨੂੰ ਇੱਕ ਸਾਫ-ਸੁਥਰਾ ਪੁਲਿਸ ਪ੍ਰਸ਼ਾਸਨ ਦੇਵਾਂਗੇ |
Read More: ਹੁਣ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਦਾ ਹਿੱਸਾ ਬਣਿਆ ਪਿੰਡ ਦੀਆਂ ਗ੍ਰਾਮ ਪੰਚਾਇਤਾਂ