29 ਅਕਤੂਬਰ 2025: ਡੀਆਈਜੀ ਹਰਚਰਨ ਸਿੰਘ ਭੁੱਲਰ ਮਾਮਲੇ (DIG Harcharan Singh Bhullar case) ਵਿੱਚ ਸੀਬੀਆਈ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ 9 ਦਿਨਾਂ ਦੇ ਸੀਬੀਆਈ ਰਿਮਾਂਡ ‘ਤੇ ਭੇਜ ਦਿੱਤਾ ਹੈ। ਅੱਜ ਸਵੇਰੇ ਅਦਾਲਤ ਨੇ ਸੀਬੀਆਈ ਟੀਮ ਵੱਲੋਂ ਦਾਇਰ ਅਰਜ਼ੀ ‘ਤੇ ਸੁਣਵਾਈ ਕੀਤੀ। ਸਰਕਾਰੀ ਵਕੀਲ ਨੇ ਮੁਲਜ਼ਮ ਦਾ ਰਿਮਾਂਡ ਮੰਗਿਆ। ਹਾਲਾਂਕਿ, ਮੁਲਜ਼ਮ ਕ੍ਰਿਸ਼ਨੂ ਦੇ ਵਕੀਲ ਨੇ ਸਰਕਾਰੀ ਵਕੀਲ ਦੀ ਮੰਗ ਦਾ ਵਿਰੋਧ ਕੀਤਾ।
ਅੱਜ ਸਵੇਰੇ ਜੇਲ੍ਹ ਵਿੱਚ ਬੰਦ ਮੁਲਜ਼ਮ ਵਿਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਦੀ ਇਸ ਮਾਮਲੇ ਵਿੱਚ ਅਹਿਮ ਭੂਮਿਕਾ ਹੈ। ਸੀਬੀਆਈ ਨੂੰ ਜਾਂਚ ਦੌਰਾਨ ਇੱਕ ਡਾਇਰੀ ਅਤੇ ਕਈ ਮਹੱਤਵਪੂਰਨ ਸਬੂਤ ਮਿਲੇ ਹਨ।
Read More: IPS ਹਰਚਰਨ ਸਿੰਘ ਭੁੱਲਰ ਤੇ IPS ਓਪਿੰਦਰਜੀਤ ਸਿੰਘ ਨੂੰ ਤਰੱਕੀ ਦੇ ਕੇ DIG ਬਣਾਇਆ




