Site icon TheUnmute.com

ਡੀਜ਼ਲ ਵਾਹਨਾਂ ‘ਤੇ GST ਦੀ ਵਕਾਲਤ ਨਹੀਂ ਕੀਤੀ, ਸਗੋਂ ਬਾਇਓਫਿਊਲ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ: ਨਿਤਿਨ ਗਡਕਰੀ

Nitin Gadkari

ਚੰਡੀਗੜ੍ਹ, 14 ਸਤੰਬਰ 2023: ਸੜਕ, ਆਵਾਜਾਈ ਅਤੇ ਰਾਸ਼ਟਰੀ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਡੀਜ਼ਲ ਵਾਹਨਾਂ ‘ਤੇ ਟੈਕਸ ਵਧਾਉਣ ਦੀ ਤਿਆਰੀ ਨਹੀਂ ਕਰ ਰਹੀ ਹੈ। ਪਰ, ਸਰਕਾਰ ਗ੍ਰੀਨ ਫਿਊਲ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਇੱਕ ਨਿਊਜ਼ ਚੈੱਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਡੀਜ਼ਲ ਵਾਹਨਾਂ ‘ਤੇ ਟੈਕਸ ਵਧਾਉਣ ਦੀ ਵਕਾਲਤ ਨਹੀਂ ਕਰ ਰਿਹਾ। ਇਸ ਦੀ ਬਜਾਏ, ਮੇਰਾ ਜ਼ੋਰ ਦੇਸ਼ ਵਿੱਚ ਗ੍ਰੀਨ ਫਿਊਲ ਨੂੰ ਉਤਸ਼ਾਹਿਤ ਕਰਨ ‘ਤੇ ਹੈ। ਨਿਤਿਨ ਗਡਕਰੀ ਨੇ ਕਿਹਾ, “ਉਦਯੋਗ ਲਈ ਵਿਜ਼ਨ ਅਤੇ ਮਿਸ਼ਨ ਦੇਸ਼ ਵਿੱਚ ਬਾਇਓਫਿਊਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੋਣਾ ਚਾਹੀਦਾ ਹੈ।

ਕੁਝ ਦਿਨ ਪਹਿਲਾਂ ਨਿਤਿਨ ਗਡਕਰੀ (Nitin Gadkari) ਨੇ ਸਿਆਮ (SIAM ) ਦੇ ਸਾਲਾਨਾ ਸੰਮੇਲਨ ‘ਚ ਕਿਹਾ ਸੀ ਕਿ ਉਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਡੀਜ਼ਲ ਇੰਜਣਾਂ ਅਤੇ ਵਾਹਨਾਂ ‘ਤੇ 10 ਫੀਸਦੀ ਜੀਐੱਸਟੀ ਲਗਾਉਣ ਦੀ ਬੇਨਤੀ ਕਰਨਗੇ।

ਹਾਲਾਂਕਿ, ਇਸ ਬਿਆਨ ਤੋਂ ਤੁਰੰਤ ਬਾਅਦ, ਉਨ੍ਹਾਂ ਐਕਸ (ਪਹਿਲਾਂ ਟਵਿੱਟਰ) ‘ਤੇ ਇੱਕ ਸਪੱਸ਼ਟੀਕਰਨ ਵੀ ਜਾਰੀ ਕੀਤਾ। ਉਨ੍ਹਾਂ ਨੇ ਆਪਣੇ ਟਵੀਟ ‘ਚ ਕਿਹਾ, ”ਉਨ੍ਹਾਂ ਮੀਡੀਆ ਰਿਪੋਰਟਾਂ ‘ਤੇ ਸਪੱਸ਼ਟਤਾ ਜ਼ਰੂਰੀ ਹੈ, ਜਿਨ੍ਹਾਂ ‘ਚ ਡੀਜ਼ਲ ਵਾਹਨਾਂ ‘ਤੇ 10 ਫੀਸਦੀ ਜੀਐੱਸਟੀ ਲਗਾਉਣ ਦੇ ਸੁਝਾਅ ‘ਤੇ ਗੱਲ ਕੀਤੀ ਗਈ ਹੈ। ਸਾਲ 2070 ਤੱਕ ਕਾਰਬਨ ਨੈੱਟ ਜ਼ੀਰੋ ਐਮੀਸ਼ਨ ਅਤੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਡੀਜ਼ਲ ਵਰਗੇ ਹਾਨੀਕਾਰਕ ਈਂਧਨ ਦੇ ਉਦੇਸ਼ ਦੇ ਨਾਲ ਆਟੋਮੋਬਾਈਲ ਵਿਕਰੀ ਨੂੰ ਉਤਸ਼ਾਹਿਤ ਕਰਨਾ ਬੇਹੱਦ ਜ਼ਰੂਰੀ ਹੈ ਅਤੇ ਕਲੀਨ ਅਤੇ ਗ੍ਰੀਨ ਵਿਕਲਪ ਫਿਊਲ ‘ਤੇ ਜ਼ੋਰ ਦਿੱਤਾ ਜਾਵੇ |

ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀ ਈਥਾਨੌਲ ਨੀਤੀ ਅਤੇ ਗਲੋਬਲ ਫਿਊਲ ਅਲਾਇੰਸ ਦਾ ਸਭ ਤੋਂ ਵੱਧ ਫਾਇਦਾ ਦੇਸ਼ ਦੇ ਕਿਸਾਨਾਂ ਨੂੰ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਸਾਡੇ ਦੇਸ਼ ਵਿੱਚ ਕਿਸਾਨ ਅੰਨਦਾਤਾ ਸਨ, ਪਰ ਬਾਇਓਫਿਊਲ ਨੂੰ ਉਤਸ਼ਾਹਿਤ ਕਰਨ ਨਾਲ ਹੁਣ ਉਹ ਵੀ ‘ਪਾਵਰ ਪ੍ਰੋਵਾਈਡਰ’ ਬਣ ਜਾਣਗੇ। ਦੇਸ਼ ‘ਚ ਜੈਵਿਕ ਈਂਧਨ ‘ਤੇ ਦਰਾਮਦ ਬਿੱਲ ਲਗਭਗ 16 ਲੱਖ ਕਰੋੜ ਰੁਪਏ ਹੈ।

ਨਿਤਿਨ ਗਡਕਰੀ (Nitin Gadkari) ਨੇ ਕਿਹਾ, “ਮੈਂ ਡੀਜ਼ਲ ਜਾਂ ਡੀਜ਼ਲ ਵਾਲੀਆਂ ਕਾਰਾਂ ਦੇ ਵਿਰੁੱਧ ਨਹੀਂ ਹਾਂ। ਪਰ, ਸਾਨੂੰ ਪ੍ਰਦੂਸ਼ਣ ਨੂੰ ਘੱਟ ਕਰਨਾ ਹੋਵੇਗਾ ਜੋ ਕਿ ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਮੇਰਾ ਮੰਨਣਾ ਹੈ ਕਿ ਹੁਣ ਬਾਇਓਫਿਊਲ ਜਾਂ ਗ੍ਰੀਨ ਫਿਊਲ ਨੂੰ ਅਪਣਾਉਣ ਦਾ ਸਭ ਤੋਂ ਵਧੀਆ ਸਮਾਂ ਹੈ।”

ਆਟੋ ਉਦਯੋਗ ਨੂੰ ਸੁਝਾਅ ਦਿੰਦਿਆਂ ਉਨ੍ਹਾਂ ਕਿਹਾ ਕਿ ਉਦਯੋਗ ਨੂੰ ਬਦਲਵੇਂ ਈਂਧਣ ਜਾਂ ਬਾਇਓਫਿਊਲ ਵਰਗੀ ਫਲੈਕਸ-ਇੰਜਣ ਤਕਨੀਕ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਆਪਣੇ ਪਹਿਲੇ ਬਿਆਨ ਬਾਰੇ ਉਨ੍ਹਾਂ ਕਿਹਾ, “ਤੁਸੀਂ ਇਸ ਨੂੰ ਬਾਇਓਫਿਊਲ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਦੇਖਦੇ ਹੋ। ਮੈਂ ਡੀਜ਼ਲ ਵਾਹਨਾਂ ‘ਤੇ ਟੈਕਸ ਵਧਾਉਣ ਦੀ ਵਕਾਲਤ ਨਹੀਂ ਕਰ ਰਿਹਾ ਹਾਂ। ਮੇਰਾ ਇਰਾਦਾ ਹੈ ਕਿ ਅਸੀਂ ਗ੍ਰੀਨ ਫਿਊਲ ਵਿਜ਼ਨ ਵੱਲ ਵਧੀਏ। ਉਦਯੋਗ ਨੂੰ “ਸਾਨੂੰ ਅੱਗੇ ਵਧਣਾ ਚਾਹੀਦਾ ਹੈ।

ਕਾਰਾਂ ਵਿੱਚ 6 ਏਅਰਬੈਗ ਦੇ ਬਿਆਨ ਬਾਰੇ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ NCAP ਨਿਯਮਾਂ ਵਿੱਚ ਕਾਰਾਂ ਵਿੱਚ 6 ਏਅਰਬੈਗ ਦਾ ਜ਼ਿਕਰ ਪਹਿਲਾਂ ਹੀ ਹੈ। ਵਾਹਨਾਂ ਵਿੱਚ 6 ਏਅਰਬੈਗ ਲਾਜ਼ਮੀ ਕਰਨ ਲਈ ਕਿਸੇ ਨੋਟੀਫਿਕੇਸ਼ਨ ਦੀ ਲੋੜ ਨਹੀਂ ਹੈ। ਇਹ ਪਹਿਲਾਂ ਹੀ ਲਾਗੂ ਹੈ। ਇਸ ਖਾਸ ਗੱਲਬਾਤ ‘ਚ ਐਲੋਨ ਮਸਕ ਦੀ ਕੰਪਨੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਈਵੀ ਕਾਰ ਨਿਰਮਾਤਾ ਕੰਪਨੀ ਟੇਸਲਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਗਡਕਰੀ ਨੇ ਕਿਹਾ ਕਿ ਭਾਰਤ ‘ਚ ਟੇਸਲਾ ਦਾ ਸਵਾਗਤ ਹੈ।

Exit mobile version