Mohammad Siraj

Mohammad Siraj: ਕੀ ਮੁਹੰਮਦ ਸਿਰਾਜ ਨੇ ਤੋੜਿਆ ਵਿਸ਼ਵ ਰਿਕਾਰਡ ?, 181.6 KMPH ਸਪੀਡ ਨਾਲ ਸੁੱਟੀ ਗੇਂਦ !

ਚੰਡੀਗੜ੍ਹ, 07 ਦਸੰਬਰ 2024: IND vs AUS 2nd Test Match Live Score: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਸ਼ੁੱਕਰਵਾਰ ਤੋਂ ਐਡੀਲੇਡ ‘ਚ ਖੇਡਿਆ ਜਾ ਰਿਹਾ ਹੈ। ਇਸ ਟੈਸਟ ਮੈਚ ਭਾਰਤ ਦੇ ਤੇਜ਼ ਗੇਂਦਬਾਜ ਮੁਹੰਮਦ ਸਿਰਾਜ (Mohammad Siraj) ਚਰਚਾ ‘ਚ ਹਨ |

ਦਰਅਸਲ, ਮੈਚ ‘ਚ ਮੁਹੰਮਦ ਸਿਰਾਜ ਨੇ 2.90 ਦੀ ਇਕਾਨਮੀ ਰੇਟ ਨਾਲ ਗੇਂਦਬਾਜ਼ੀ ਕੀਤੀ ਪਰ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ। ਹੁਣ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਤੇਜ਼ ਗੇਂਦਬਾਜ਼ ਨੇ 181.6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ।

ਇਹ ਘਟਨਾ ਆਸਟਰੇਲੀਆ ਦੀ ਪਾਰੀ ਦੇ 25ਵੇਂ ਓਵਰ ‘ਚ ਵਾਪਰੀ। ਮੁਹੰਮਦ ਸਿਰਾਜ (Mohammad Siraj) ਨੇ ਇਸ ਓਵਰ ਦੀ ਚੌਥੀ ਗੇਂਦ ਸੁੱਟੀ, ਜਿਸ ‘ਤੇ ਪ੍ਰਸਾਰਕ ਨੇ ਸਿਰਾਜ ਦੀ ਗੇਂਦ ਦੀ ਰਫਤਾਰ 181.6 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ। ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਪ੍ਰਸ਼ੰਸਕਾਂ ਨੂੰ ਲੱਗਦਾ ਸੀ ਕਿ ਭਾਰਤੀ ਗੇਂਦਬਾਜ਼ ਨੇ ਨਵਾਂ ਰਿਕਾਰਡ ਬਣਾ ਲਿਆ ਹੈ ਪਰ ਇਹ ਸੱਚਾਈ ਨਹੀਂ ਹੈ। ਬ੍ਰਾਡਕਾਸਟਰ ਦੀ ਗਲਤੀ ਕਾਰਨ ਸਕਰੀਨ ‘ਤੇ ਗਲਤ ਸਪੀਡ ਦੇਖਣ ਨੂੰ ਮਿਲੀ ਹੈ ।

ਜਿਕਰਯੋਗ ਹੈ ਕਿ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਵਿਸ਼ਵ ਰਿਕਾਰਡ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੇ ਨਾਂ ਹੈ। ਅਖਤਰ 2003 ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ 161.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਸਿਰਾਜ ਦੀ ਗੇਂਦ ਦੀ ਸਪੀਡ ਇਸ ਤੋਂ ਕਿਤੇ ਜ਼ਿਆਦਾ ਹੈ। ਅਜਿਹੇ ‘ਚ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਸ਼ੋਏਬ ਅਖਤਰ ਦਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਹਾਲਾਂਕਿ, ਇਹ ਸੱਚ ਨਹੀਂ ਹੈ। ਇਹ ਪੂਰੀ ਤਰ੍ਹਾਂ ਬ੍ਰੋਡਕਾਰਸਟ ਦੀ ਗਲਤੀ ਕਾਰਨ ਹੋਇਆ ਹੈ |

ਆਸਟ੍ਰੇਲੀਆ ਨੇ ਹੁਣ ਤੱਕ ਤਿੰਨ ਵਿਕਟਾਂ ‘ਤੇ 138 ਦੌੜਾਂ ਬਣਾ ਲਈਆਂ ਹਨ। ਫਿਲਹਾਲ ਮਾਰਨਸ ਲਾਬੂਸ਼ੇਨ ਆਪਣੇ 21ਵੇਂ ਟੈਸਟ ਅਰਧ ਸੈਂਕੜੇ ਦੇ ਨੇੜੇ ਹੈ। ਜਦਕਿ ਟ੍ਰੈਵਿਸ ਹੈੱਡ ਨੇ 19 ਦੌੜਾਂ ਬਣਾਈਆਂ ਹਨ। ਦੋਵਾਂ ਵਿਚਾਲੇ ਹੁਣ ਤੱਕ 35 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।

Read More: IND vs AUS: 6ਵੇਂ ਨੰਬਰ ”ਤੇ ਬੱਲੇਬਾਜ਼ੀ ਕਰਨ ਉਤਰੇ ਰੋਹਿਤ ਸ਼ਰਮਾ, ਭਾਰਤ ਦੇ ਦਿੱਗਜ ਬੱਲੇਬਾਜ ਆਊਟ

Scroll to Top