Neeraj Chopra

Diamond League: ਨੀਰਜ ਚੋਪੜਾ ਨੇ ਫਿਰ 89.94 ਮੀਟਰ ਦੇ ਥਰੋਅ ਨਾਲ ਤੋੜਿਆ ਆਪਣਾ ਹੀ ਨੈਸ਼ਨਲ ਰਿਕਾਰਡ

ਚੰਡੀਗੜ੍ਹ 01 ਜੁਲਾਈ 2022: ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਨੇ ਡਾਇਮੰਡ ਲੀਗ ‘ਚ ਇਕ ਵਾਰ ਫਿਰ ਸ਼ਾਨਦਾਰ ਥ੍ਰੋਅ ਨਾਲ ਨੈਸ਼ਨਲ ਰਿਕਾਰਡ ਤੋੜ ਦਿੱਤਾ ਹੈ। ਸਟਾਕਹੋਮ ਵਿੱਚ ਨੀਰਜ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.94 ਮੀਟਰ ਥਰੋਅ ਕੀਤਾ। ਉਸਨੇ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ | ਉਸ ਨੇ ਆਪਣੇ ਹੀ ਰਾਸ਼ਟਰੀ ਰਿਕਾਰਡ ਵਿੱਚ ਸੁਧਾਰ ਕੀਤਾ ਹੈ। ਇਸ ਤੋਂ ਪਹਿਲਾਂ 14 ਜੂਨ ਨੂੰ ਨੀਰਜ ਨੇ ਪਾਵੇ ਨੂਰਮੀ ਖੇਡਾਂ ‘ਚ 89.30 ਮੀਟਰ ਦਾ ਜੈਵਲਿਨ ਸੁੱਟਿਆ ਸੀ।

ਨੀਰਜ (Neeraj Chopra) ਨੇ ਕੁਆਰਤਾਨੇ (Kuortane) ਖੇਡਾਂ ਵਿੱਚ 86.60 ਮੀਟਰ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ। ਨੀਰਜ ਨੇ ਚਾਰ ਸਾਲ ਬਾਅਦ ਡਾਇਮੰਡ ਲੀਗ ‘ਚ ਹਿੱਸਾ ਲਿਆ । ਇਸ ਤੋਂ ਪਹਿਲਾਂ 2018 ਵਿੱਚ ਜ਼ਿਊਰਿਖ ਵਿੱਚ ਹਿੱਸਾ ਲਿਆ ਸੀ। ਫਿਰ ਉਹ 85.73 ਮੀਟਰ ਥਰੋਅ ਨਾਲ ਚੌਥੇ ਸਥਾਨ ‘ਤੇ ਰਿਹਾ। ਉਸ ਸਮੇਂ ਵੀ ਨੀਰਜ ਨੇ ਰਾਸ਼ਟਰੀ ਰਿਕਾਰਡ ਬਣਾਇਆ ਸੀ।

ਭਾਰਤ ਦਾ ਇਹ ਸਟਾਰ ਜੈਵਲਿਨ ਥ੍ਰੋਅਰ ਹੁਣ ਤੱਕ ਸੱਤ ਵਾਰ ਡਾਇਮੰਡ ਲੀਗ ਵਿੱਚ ਹਿੱਸਾ ਲੈ ਚੁੱਕਾ ਹੈ। 2017 ਵਿੱਚ ਤਿੰਨ ਵਾਰ ਅਤੇ 2018 ਵਿੱਚ ਚਾਰ ਵਾਰ ਭਾਗ ਲਿਆ। ਫਿਰ ਵੀ ਇਕ ਵੀ ਤਮਗਾ ਨਹੀਂ ਜਿੱਤ ਸਕਿਆ। ਦੋ ਵਾਰ ਉਸ ਨੇ ਚੌਥਾ ਸਥਾਨ ਹਾਸਲ ਕੀਤਾ।

ਅਗਲੇ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਨੀਰਜ ਲਈ ਇਹ ਸਭ ਤੋਂ ਵੱਡਾ ਟੂਰਨਾਮੈਂਟ ਹੈ। ਇਸ ਮੈਚ ਵਿੱਚ ਟੋਕੀਓ ਓਲੰਪਿਕ ਵਿੱਚ ਤਗ਼ਮੇ ਜਿੱਤਣ ਵਾਲੇ ਤਿੰਨੋਂ ਖਿਡਾਰੀ ਮੈਦਾਨ ਵਿੱਚ ਸਨ। ਫਿਲਹਾਲ ਸਭ ਤੋਂ ਜ਼ਿਆਦਾ ਵਾਰ 90 ਮੀਟਰ ਦੀ ਦੂਰੀ ਨੂੰ ਪਾਰ ਕਰਨ ਵਾਲਾ ਜਰਮਨੀ ਦਾ ਜੋਹਾਨਸ ਵੇਟਰ ਇਸ ਵਾਰ ਸੱਟ ਕਾਰਨ ਹਿੱਸਾ ਨਹੀਂ ਲੈ ਸਕੇ |

Scroll to Top