July 2, 2024 7:30 pm
lift Pumps

ਸਰਹਿੰਦ ਫੀਡਰ ‘ਤੇ ਲੱਗੇ ਲਿਫਟ ਪੰਪ ਬੰਦ ਕਰਨ ਦੇ ਹੁਕਮਾਂ ਵਿਰੁੱਧ ਮਿਸਲ ਸਤਲੁਜ ਦੇ ਸੱਦੇ ‘ਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ

ਫਿਰੋਜ਼ਪੁਰ, 04 ਅਗਸਤ 2023: ਅੱਜ ਮਿਸਲ ਸਤਲੁਜ ਦੇ ਸੱਦੇ ‘ਤੇ ਸਰਹਿੰਦ ਫੀਡਰ ‘ਤੇ ਲੱਗੇ ਲਿਫਟ ਪੰਪ (lift Pumps) ਬੰਦ ਕਰਨ ਦੇ ਆਰਡਰ ਵਿਰੁੱਧ ਫਿਰੋਜ਼ਪੁਰ ਕਨਾਲ ਸਰਕਲ ਦੇ ਦਫਤਰ ਮੂਹਰੇ ਫਿਰੋਜ਼ਪੁਰ, ਫਰੀਦਕੋਟ , ਮੁਕਤਸਰ ਸਾਹਿਬ ਜਿਲ੍ਹਿਆਂ ਦੇ ਕਿਸਾਨਾਂ ਦਾ ਭਾਰੀ ਇਕੱਠ ਹੋਇਆ | ਵੱਖ ਵੱਖ ਲਿਫਟ ਪੰਪ ਮੋਘਾ ਕਮੇਟੀਆਂ ਦੇ ਪ੍ਰਧਾਨ ਸਹਿਬਾਨ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਕਿਵੇਂ ਕਿਸਾਨਾਂ ਵੱਲੋਂ ਕਰੋੜਾਂ ਰੁਪਈਆ ਖਰਚਾ ਕਰਕੇ ਲਿਫਟ ਪੰਪ ਲਗਾਏ ਗਏ ਸਨ ਅਤੇ ਹੁਣ ਲਿਫਟ ਪੰਪ ਪੁੱਟ ਕੇ ਸਰਕਾਰ ਸਾਨੂੰ ਉਜਾੜਨ ਨੂੰ ਫਿਰਦੀ ਹੈ ਜੋ ਕਤਈ ਮਨਜ਼ੂਰ ਨਹੀਂ ਕੀਤਾ ਜਾਵੇਗਾ।

ਸਰਦਾਰ ਅਜੇਪਾਲ ਸਿੰਘ ਬਰਾੜ ਪ੍ਰਧਾਨ ਮਿਸਲ ਸਤਲੁਜ ਨੇ ਕਿਹਾ ਕਿ ਪੰਜਾਬ ਅੱਜ ਵੀ ਕੇਂਦਰ ਅੰਨ ਭੰਡਾਰ ਵਿੱਚ ਕਣਕ ਦਾ 46% ਅਤੇ ਝੋਨੇ ਦਾ 35% ਯੋਗਦਾਨ ਪਾ ਰਿਹਾ ਹੈ ਅਤੇ ਨਹਿਰੀ ਪਾਣੀ ਤੋਂ ਬਿਨਾਂ ਖੇਤੀ ਸੰਭਵ ,ਇਸ ਤਰਾਂ ਦੇ ਕਿਸਾਨ ਮਾਰੂ ਫੈਸਲੇ ਮੁਲਖ ਨੂੰ ਸੱਠਵਿਆਂ ਦੇ ਅਨਾਜ ਸੰਕਟ ਵੱਲ ਧੱਕ ਸਕਦੇ ਹਨ ।ਉਹਨਾਂ ਕਿਹਾ ਅਸਲ ਮਸਲੇ ਦਾ ਹੱਲ ਪੰਜਾਬ ਦਾ ਪਾਣੀ ਪੰਜਾਬ ਵਿੱਚ ਵਰਤਿਆ ਜਾਣਾ ਅਤੇ ਰਾਜਸਥਾਨ ਹਰਿਆਣੇ ਨੂੰ ਗੰਗਾ ਬੇਸਨ ‘ਚੋਂ ਪਾਣੀ ਲਿਆਕੇ ਦੇਣਾ ਹੈ ਜਿਸ ਤੇ ਕੇਂਦਰ ਅਤੇ ਪੰਜਾਬ ਸਰਕਾਰ ਗੌਰ ਕਰੇ ।

ਸ. ਕਮਲਜੀਤ ਸਿੰਘ ਰੱਤਾਖੇੜਾ ਨੇ ਸਰਕਾਰ ਨੂੰ ਮਸਲੇ ਨੂੰ ਸੁਹਿਰਦਤਾ ਨਾਲ ਨਜਿੱਠਣ ਦੀ ਅਪੀਲ ਕੀਤੀ ਅਤੇ ਇਸ ਤਰਾਂ ਦੇ ਫੈਸਲੇ ਲੋਕਾਂ ਨੂੰ ਨਿਰਾਸ਼ ਕਰਦੇ ਹਨ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪ੍ਰਧਾਨ ਦਲੇਰ ਸਿੰਘ ਡੋਡ ਨੇ ਅਗਲੀ ਲਾਮਬੰਦੀ ਲਈ ਕਿਸਾਨਾਂ ਨੂੰ ਤਿਆਰ ਰਹਿਣ ਲਈ ਕਿਹਾ ਅਤੇ ਦੱਸਿਆ ਕਿ ਜਦੋਂ ਵੀ ਚੰਡੀਗੜ੍ਹ ਦੇ ਬੰਦ ਏਸੀ ਕਮਰਿਆਂ ਵਿੱਚ ਫੈਸਲੇ ਲਏ ਗਏ ਉਹਨਾਂ ਆਮ ਲੋਕਾਂ ਦਾ ਨੁਕਸਾਨ ਹੀ ਕੀਤਾ।

ਪੀ ਏ ਸੀ ਲੁਧਿਆਣਾ ਤੋਂ ਜਸਕੀਰਤ ਸਿੰਘ ਨੇ ਬੁੱਢੇ ਨਾਲੇ ਦੇ ਪ੍ਰਦੂਸ਼ਣ ਤੋਂ ਕਿਸਾਨਾਂ ਨੂੰ ਜਾਗਰੁਕ ਕੀਤਾ ਕਿ ਕਿਵੇਂ ਉਹ ਪਾਣੀ ਜੌੜੀਆਂ ਨਹਿਰਾਂ ਚ ਪਹੁੰਚ ਕੇ ਬਿਮਾਰੀਆਂ ਦਾ ਸਬੱਬ ਬਣ ਰਿਹਾ।
ਅਮਿਤੋਜ ਸਿੰਘ ਮਾਨ ਅਤੇ ਲੱਖੇ ਸਿਧਾਣੇ ਨੇ ਆਪਣੇ ਹੱਕਾਂ ਲਈ ਜਾਗਰੁਕ ਰਹਿਣ ਦਾ ਹੋਕਾ ਦਿੱਤਾ। ਦਵਿੰਦਰ ਸਿੰਘ ਸੇਖੋਂ ਜਰਨਲ ਸਕੱਤਰ ਮਿਸਲ ਸਤਲੁਜ ਵੱਲੋਂ ਦੋ ਚਿਤਾਵਨੀ ਮਤੇ ਪੜ੍ਹੇ ਗਏ

1. ਲਿਫਟ ਪੰਪਾਂ (lift Pumps) ਦਾ ਸਟੇਟਸ ਕੋ ਬਹਾਲ ਰੱਖਿਆ ਜਾਵੇ ਅਤੇ ਕਿਸੇ ਕਿਸਮ ਦੇ ਬਦਲਾਓ ਨੂੰ ਨਾ-ਮਨਜ਼ੂਰ ਕੀਤਾ ਜਾਵੇਗਾ।

2. ਲਿਫਟ ਪੰਪਾਂ ਨਾਲ ਸੰਬੰਧਿਤ ਰਕਬੇ ਦਾ ਨਹਿਰੀ ਮਾਮਲਾ ਕਿਸਾਨ ਲਗਾਤਾਰ ਤਾਰਦੇ ਆ ਰਹੇ ਹਨ ਅਤੇ ਲਿਫਟ ਪੰਪ ਉੱਪਰ ਲੱਗੀਆਂ ਮੋਟਰਾਂ ਦਾ ਮੀਟਰਡ ਬਿੱਲ ਸਨਅਤੀ ਰੇਟਾਂ ਤੇ ਭਰਦੇ ਹਨ ਪਰ ਫੇਰ ਵੀ ਨਹਿਰੀ ਮਹਿਕਮੇਂ ਅਤੇ ਬਿਜਲੀ ਮਹਿਕਮੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ , ਬਿਜਲੀ ਮਹਿਕਮੇ ਵੱਲੋਂ ਲੋਡ ਦਾ ਬਹਾਨਾ ਬਣਾਕੇ ਲੱਖਾਂ ਰੁਪਏ ਦੇ ਨਜਾਇਜ਼ ਜ਼ੁਰਮਾਨੇ ਕੀਤੇ ਜਾ ਰਹੇ ਹਨ ਜੋ ਕਿਸਾਨ ਹੁਣ ਬਰਦਾਸ਼ਤ ਨਹੀਂ ਕਰਨਗੇ ।

3. ਸਰਕਾਰ ਨੂੰ ਫੁਰਮਾਨ ਵਾਪਸ ਲੈਣ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਜਾਂਦਾ ਹੈ ਜਿਸ ਉਪਰੰਤ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਲਈ ਸਰਕਾਰ ਜ਼ੁੰਮੇਵਾਰ ਹੋਵੇਗੀ।ਉਪਰੋਕਤ ਮਤੇ ਇਕੱਠ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ।

ਇਸ ਮੌਕੇ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ,ਨਵਦੀਪ ਸਿੰਘ ਬੁਬੂ ਬਰਾੜ,ਗਿੰਦਰਜੀਤ ਸਿੰਘ ਸੇਖੋਂ, ਬਲਵਿੰਦਰ ਸਿੰਘ ਦੋਦਾ ਐਮ ਡੀ , ਮਨਦੀਪ ਸਿੰਘ ਮੋਰਾਂਵਾਲੀ , ਜਗਜੀਤ ਸਿੰਘ ਭੰਗਾਲੀ , ਗੁਲਜ਼ਾਰ ਸਿੰਘ ਏਕਤਾ ਡਕੌਂਦਾ ਨੇ ਸਰਕਾਰ ਨੂੰ ਤੁਗਲੁਕੀ ਫੁਰਮਾਨ ਵਾਪਸ ਕਰਨ ਦੀ ਤਾਕੀਦ ਕੀਤੀ , ਨਹੀਂ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਅਮਰ ਸਿੰਘ ਝੋਕ ਹਰੀਅਰ ਖਜਾਨਚੀ ਮਿਸਲ ਸਤਲੁਜ ,ਗੁਰਤੇਜ਼ ਸਿੰਘ ਨਿੱਕਾ, ਸਰਬਜੀਤ ਸਿੰਘ ਮੱਲੀ,ਗੁਰਵਿੰਦਰ ਸਿੰਘ ਟਹਿਣਾ, ਯਾਦਵਿੰਦਰ ਸਿੰਘ ਚਾਹਲ, ਰਛਪਾਲ ਸਿੰਘ ਪਤਲੀ , ਮਨਿੰਦਰ ਸਿੰਘ ਸੁਲਹਾਨੀ , ਗੁਰਮੀਤ ਸਿੰਘ ਸੁਲਹਾਨੀ , ਗੁਰਪ੍ਰੀਤ ਸਿੰਘ ਕਰਮੂੰਵਾਲਾ, ਰਵਿੰਦਰ ਸਿੰਘ , ਗੁਰਪ੍ਰੇਮ ਸਿੰਘ , ਭੁਪਿੰਦਰ ਸਿੰਘ ਖੋਸਾ, ਗੁਰਪ੍ਰੀਤ ਸਿੰਘ ਗੋਰਾ, ਕੁਲਦੀਪ ਸਿੰਘ , ਜਤਿੰਦਰ ਸਿੰਘ ਪੱਕਾ ,ਬਲਦੇਵ ਸਿੰਘ ਸੰਧੂ , ਭਗਵੰਤ ਸਿੰਘ ਸਰਪੰਚ ਭੰਗਾਲ਼ੀ ਆਦਿ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।